ਇੰਡੀਅਨ ਮੁਜ਼ਾਹਿਦੀਨ ਨੇ ਬਰੇਲੀ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਦਿੱਤੀ ਧਮਕੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਾਦੇ ਕੱਪੜਿਆਂ ਵਿਚ ਪੁਲਿਸ ਕਰਮੀਆਂ ਨੂੰ ਤੈਨਾਤ ਕਰ ਦਿੱਤਾ ਗਿਆ ਹੈ।

Im threatens to blow up bareilly station over kanwar route

ਬਰੇਲੀ: ਅਤਿਵਾਦੀ ਸੰਗਠਨ ਇੰਡੀਅਨ ਮੁਜ਼ਾਹਿਦੀਨ ਦੇ ਏਰੀਆ ਕਮਾਂਡਰ ਮੁੰਨੇ ਉਰਫ ਮੁਲਾ ਨੇ ਬਰੇਲੀ ਰੇਲਵੇ ਸਟੇਸ਼ਨ ਦੇ ਅਧਿਕਾਰੀ ਸਤਿਆਵੀਰ ਸਿੰਘ ਨੂੰ ਇਕ ਚਿੱਠੀ ਭੇਜੀ ਹੈ ਜਿਸ ਵਿਚ ਉਸ ਨੇ ਧਮਕੀ ਦਿੱਤੀ ਹੈ ਕਿ ਜੇ ਕਾਂਵੜੀਏ ਮੁਸਲਿਮ ਬਹੁਗਿਣਤੀ ਇਲਾਕੇ 'ਚੋਂ ਗੁਜਰਦੇ ਹਨ ਤਾਂ ਉਹ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾ ਦੇਣਗੇ। ਇਸ ਸੂਚਨਾ ਤੋਂ ਬਾਅਦ ਤੋਂ ਹੀ ਰੇਲਵੇ ਸਟੇਸ਼ਨ 'ਤੇ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਸਾਦੇ ਕੱਪੜਿਆਂ ਵਿਚ ਪੁਲਿਸ ਕਰਮੀਆਂ ਨੂੰ ਤੈਨਾਤ ਕਰ ਦਿੱਤਾ ਗਿਆ ਹੈ।

ਏਰੀਆ ਕਮਾਂਡਰ ਨੇ ਚਿੱਠੀ ਵਿਚ ਇਹ ਵੀ ਲਿਖਿਆ ਕਿ ਮੈਂ ਆਈਐਮ ਦਾ ਏਰੀਆ ਕਮਾਂਡਰ ਹਾਂ। ਸਰਕਾਰੀ ਰੇਲਵੇ ਪੁਲਿਸ ਦੇ ਬਰੇਲੀ ਸਟੇਸ਼ਨ ਹਾਉਸ ਅਧਿਕਾਰੀ ਕ੍ਰਿਸ਼ਣ ਅਵਤਾਰ ਨੇ ਕਿਹਾ ਕਿ ਸਟੇਸ਼ਨ 'ਤੇ ਆਉਣ ਵਾਲੇ ਹਰ ਵਿਅਕਤੀ ਤੇ ਉਹਨਾਂ ਦੀ ਸਖ਼ਤ ਨਜ਼ਰ ਹੈ। ਬੀਤੇ ਕੁੱਝ ਸਾਲਾਂ ਵਿਚ ਕਾਂਵੜ ਮਾਰਗ ਨੂੰ ਲੈ ਕੇ ਦੋਵਾਂ ਭਾਈਚਾਰਿਆਂ ਵਿਚ ਝੜਪ ਕਾਰਨ ਜ਼ਿਲ੍ਹਾ ਸੁਰਖ਼ੀਆਂ ਵਿਚ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।