ਲਾਪਰਵਾਹੀ ਦੀ ਹੱਦ! ਕੇਰਲ ’ਚ ਡਾਕਟਰਾਂ ਨੇ ਸਰਜਰੀ ਦੌਰਾਨ ਔਰਤ ਦੇ ਪੇਟ ’ਚ ਹੀ ਛਡਿਆ ਚਿਮਟਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੰਜ ਸਾਲਾਂ ਤਕ ਪੇਟ ’ਚ ਹੀ ਰਹਿਣ ਕਾਰਨ 30 ਸਾਲਾ ਹਰਸ਼ਿਨੀਆ ਨੂੰ ਝੱਲਣੀ ਪਈ ਪ੍ਰੇਸ਼ਾਨੀ 

representational Image

ਡਾਕਟਰਾਂ ਨੇ ਮੁੜ ਆਪਰੇਸ਼ਨ ਕਰ ਕੇ ਕਢਿਆ

ਕੋਝੀਕੋਡ (ਕੇਰਲ): ਕੇਰਲ ਪੁਲਿਸ ਨੇ ਇਥੋਂ ਦੇ ਇਕ ਸਰਕਾਰੀ ਮੈਡੀਕਲ ਕਾਲਜ ’ਚ ਇਕ ਔਰਤ ਦੀ ਸਰਜਰੀ ’ਚ ਵਰਤੀ ਕਥਿਤ ਮੈਡੀਕਲ ਲਾਪਰਵਾਹੀ ਦੀ ਜਾਂਚ ’ਚ ਵੇਖਿਆ ਹੈ ਕਿ ਡਾਕਟਰਾਂ ਨੇ ਗ਼ਲਤੀ ਨਾਲ ਉਸ ਦੇ ਪੇਟ ’ਚ ਇਕ ਚਿਮਟਾ (ਫ਼ੋਰਸੇਪ) ਛੱਡ ਦਿਤਾ ਸੀ। ਔਰਤ ਨੇ ਪੁਲਿਸ ਨੂੰ ਦਿਤੀ ਅਪਣੀ ਸ਼ਿਕਾਇਤ ’ਚ ਦੋਸ਼ ਲਾਇਆ ਸੀ ਕਿ 2017 ’ਚ ਸਰਕਾਰੀ ਮੈਡੀਕਲ ਕਾਲਜ ਹਸਪਤਾਲ ’ਚ ‘ਸੀਜੇਰੀਅਨ ਸੈਕਸ਼ਨ ਆਪ੍ਰੇਸ਼ਨ’ (ਡਿਲੀਵਰੀ ਦੌਰਾਨ) ਤੋਂ ਬਾਅਦ ਉਸ ਨੂੰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਤੋਂ ਬਾਅਦ ਪੁਲਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਸੀ।

ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਸੋਮਵਾਰ ਨੂੰ ਦਸਿਆ ਕਿ ਜਾਂਚ ਦੌਰਾਨ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਆਪ੍ਰੇਸ਼ਨ ਦੌਰਾਨ ਔਰਤ ਦੇ ਪੇਟ ’ਚ ਗਲਤੀ ਨਾਲ ਫੋਰਸੇਪ ਛੱਡ ਦਿਤਾ ਗਿਆ ਸੀ, ਜੋ ਡਾਕਟਰਾਂ ਦੀ ਕਥਿਤ ਲਾਪਰਵਾਹੀ ਹੈ। ਪੁਲਿਸ ਅਧਿਕਾਰੀ ਨੇ ਦਸਿਆ, ‘‘ਅਸੀਂ ਜਾਂਚ ਪੂਰੀ ਕਰ ਲਈ ਹੈ। ਅਸੀਂ ਰੀਪੋਰਟ ਜ਼ਿਲ੍ਹਾ ਮੈਡੀਕਲ ਅਫ਼ਸਰ (ਡੀ.ਐਮ.ਓ.) ਨੂੰ ਸੌਂਪ ਦਿਤੀ ਹੈ, ਜੋ ਅੱਗੇ ਦੀ ਜਾਂਚ ਲਈ ਇਕ ਮੈਡੀਕਲ ਬੋਰਡ ਦਾ ਗਠਨ ਕਰੇਗਾ।’’

ਇਹ ਵੀ ਪੜ੍ਹੋ: ਵਾਹਨ ਚੋਰੀ ਕਰਨ ਵਾਲਿਆਂ ਦੀ ਨਹੀਂ ਖੈਰ! ਪੰਜਾਬ ਪੁਲਿਸ ਲਗਾਉਣ ਜਾ ਰਹੀ ਹਾਈਟੈੱਕ ਬੈਰੀਅਰ 

ਕੋਝੀਕੋਡ ਦੀ ਰਹਿਣ ਵਾਲੀ 30 ਸਾਲਾ ਹਰਸ਼ਿਨੀਆ ਨੇ ਪਿਛਲੇ ਸਾਲ ਅਕਤੂਬਰ ’ਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਜਾਂਚ ਦੀ ਮੰਗ ਕੀਤੀ ਸੀ।
ਔਰਤ ਦਾ ਨਵੰਬਰ 2017 ’ਚ ਇਕ ਸਰਕਾਰੀ ਹਸਪਤਾਲ ਵਿਚ ਤੀਸਰਾ ਸੀਜੇਰੀਅਨ ਆਪ੍ਰੇਸ਼ਨ ਹੋਇਆ ਸੀ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦਾ ਦੋ ਵਾਰ ਵੱਖ-ਵੱਖ ਨਿੱਜੀ ਹਸਪਤਾਲਾਂ ’ਚ ਇਸ ਤਰ੍ਹਾਂ ਦਾ ਆਪਰੇਸ਼ਨ ਹੋ ਚੁੱਕਾ ਹੈ।

ਕੋਝੀਕੋਡ ਮੈਡੀਕਲ ਕਾਲਜ ਹਸਪਤਾਲ ਦੇ ਡਾਕਟਰਾਂ ਨੇ 17 ਸਤੰਬਰ 2022 ਨੂੰ ਹਰਸ਼ਿਨੀਆ ਦੀ ਵੱਡੀ ਸਰਜਰੀ ਕੀਤੀ, ਜੋ ਕਿ ਗੰਭੀਰ ਦਰਦ ਤੋਂ ਪੀੜਤ ਸੀ ਅਤੇ ਪਿਛਲੇ ਪੰਜ ਸਾਲਾਂ ਤੋਂ ਉਸਦੇ ਪੇਟ ’ਚ ਪਏ ਚਿਮਟੇ ਨੂੰ ਬਾਹਰ ਕੱਢ ਲਿਆ।ਇਹ ਚਿਮਟਾ, ਕੈਂਚੀ ਵਰਗਾ ਇਕ ਮੈਡੀਕਲ ਯੰਤਰ ਹੈ, ਜਿਸ ਦੀ ਵਰਤੋਂ ਸਰਜਰੀ ਦੌਰਾਨ ਸਰਜਨਾਂ ਵਲੋਂ ਕੀਤੀ ਜਾਂਦੀ ਹੈ।