ਅਗਵਾ ਅਤੇ ਗੈਂਗਰੇਪ ਦੀ ਸ਼ਿਕਾਇਤ ਤੋਂ ਬਾਅਦ 5 ਮਹੀਨੇ ਦੀ ਗਰਭਵਤੀ ਨਿਕਲੀ ਕੁੜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

16 ਸਾਲ ਦੀ ਨਬਾਲਿਗ ਕੁੜੀ ਦੇ ਵਲੋਂ ਮੰਗਲਵਾਰ ਨੂੰ ਪੁਲਿਸ ਵਿਚ ਇਹ ਸ਼ਿਕਾਇਤ ਕਰਨ ਤੋਂ ਬਾਅਦ ਕਿ ਉਸ ਨੂੰ ਈਸਟ ਦਿੱਲੀ ਦੇ ਘਰ ਤੋਂ ਚਾਰ ਲੋਕਾਂ ਨੇ ਕਿਡਨੈਪ ਕਰ ਗ੍ਰੇਟਰ...

Rape

ਨਵੀਂ ਦਿੱਲੀ : 16 ਸਾਲ ਦੀ ਨਬਾਲਿਗ ਕੁੜੀ ਦੇ ਵਲੋਂ ਮੰਗਲਵਾਰ ਨੂੰ ਪੁਲਿਸ ਵਿਚ ਇਹ ਸ਼ਿਕਾਇਤ ਕਰਨ ਤੋਂ ਬਾਅਦ ਕਿ ਉਸ ਨੂੰ ਈਸਟ ਦਿੱਲੀ ਦੇ ਘਰ ਤੋਂ ਚਾਰ ਲੋਕਾਂ ਨੇ ਕਿਡਨੈਪ ਕਰ ਗ੍ਰੇਟਰ ਨੋਇਡਾ ਵਿਚ ਛੇ ਦਿਨਾਂ ਤੱਕ ਬੰਧਕ ਬਣਾ ਕੇ ਬਲਾਤਕਾਰ ਕੀਤਾ, ਉਹ ਕੁੜੀ ਮੈਡੀਕਲ ਜਾਂਚ ਵਿਚ ਪੰਜ ਮਹੀਨੇ ਦੀ ਗਰਭਵਤੀ ਨਿਕਲੀ। ਨਾਰਥ ਈਸਟ ਦਿੱਲੀ ਦੇ ਡੀਸੀਪੀ ਅਤੁਲ ਕੁਮਾਰ ਠਾਕੁਰ ਨੇ ਦੱਸਿਆ ਕਿ ਹਰਸ਼ ਵਿਹਾਰ ਥਾਣੇ ਵਿਚ ਗੈਂਗਰੇਪ ਅਤੇ ਕਿਡਨੈਪਿੰਗ ਦੀ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਵਾਰਦਾਤ ਦੇ ਦੋ ਸ਼ੱਕੀ ਸ਼ਾਹਨਵਾਜ ਅਤੇ ਨਦੀਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਦੋਹਾਂ ਸੀਵਰੇਜ ਕੰਸਟ੍ਰਕਸ਼ਨ ਸਾਈਟ 'ਤੇ ਮਜਦੂਰ ਦਾ ਕੰਮ ਕਰਦੇ ਸਨ। ਇਕ ਹੋਰ ਜਾਂਚਕਰਤਾ ਨੇ ਦੱਸਿਆ ਦੀ ਸ਼ਾਹਨਵਾਜ ਉਸੀ ਮਹੱਲੇ ਵਿਚ ਕਿਰਾਏ 'ਤੇ ਰਹਿੰਦਾ ਹੈ ਜਿੱਥੇ 'ਤੇ ਪੀਡ਼ਿਤ ਕੁੜੀ ਅਪਣੇ ਪਿਤਾ ਦੇ ਨਾਲ ਰਹਿੰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਰੋਜ਼ ਕੰਮ 'ਤੇ ਜਾਣ ਤੋਂ ਪਹਿਲਾਂ ਅਪਣੇ ਘਰ ਦੀ ਚਾਬੀ ਦੇਣ ਆਉਂਦਾ ਸੀ। ਉਸੀ ਦੌਰਾਨ ਉਹ ਉਸ ਦੇ ਨਾਲ ਬਲਾਤਕਾਰ ਕਰਦਾ ਰਿਹਾ ਪਰ ਕੁੜੀ ਡਰ ਦੀ ਵਜ੍ਹਾ ਨਾਲ ਇਸ ਵਾਰਦਾਤ ਦੇ ਬਾਰੇ 'ਚ ਅਪਣੇ ਘਰਵਾਲਿਆਂ ਨੂੰ ਕੁੱਝ ਨਹੀਂ ਦੱਸ ਪਾ ਰਹੀ ਸੀ।

ਕੁੜੀ ਨੇ ਪੁਲਿਸ ਨੂੰ ਦੱਸਿਆ ਕਿ ਸ਼ਾਹਨਵਾਜ ਨੇ ਉਸ ਨੂੰ 15 ਅਗਸਤ ਨੂੰ ਘਰ ਦੇ ਬਾਹਰ ਤੋਂ ਕਿਡਨੈਪ ਕਰ ਲਿਆ ਅਤੇ ਗ੍ਰੇਟਰ ਨੋਇਡਾ ਦੇ ਸੂਰਜਪੁਰ ਲੈ ਕੇ ਗਏ। ਉਹ ਘਰ ਸ਼ਾਹਨਵਾਜ ਦੇ ਕਾਲਜ ਦੇ ਦੋਸਤ ਨਦੀਮ ਦਾ ਸੀ। ਕੁੜੀ ਨੇ ਇਹ ਇਲਜ਼ਾਮ ਲਗਾਇਆ ਕਿ ਉਸ ਨੂੰ ਉਸ ਘਰ ਵਿਚ ਛੇ ਦਿਨਾਂ ਤੱਕ ਬੰਧਕ ਬਣਾ ਕੇ ਰੱਖਿਆ ਗਿਆ। ਇਸ ਦੌਰਾਨ ਸ਼ਾਹਨਵਾਜ, ਨਦੀਮ ਅਤੇ ਉਸ ਦੇ ਹੋਰ ਦੋਸਤਾਂ ਨੇ ਉਸ ਦੇ ਨਾਲ ਬਲਾਤਕਾਰ ਕੀਤਾ। ਪਰ, ਕੁੜੀ ਕਿਸੇ ਤਰ੍ਹਾਂ ਮੰਗਲਵਾਰ ਨੂੰ ਘਰ ਤੋਂ ਭੱਜਣ ਵਿਚ ਸਫ਼ਲ ਰਹੀ ਅਤੇ ਉਸ ਨੇ ਸੂਰਜਪੁਰ ਥਾਣੇ ਜਾ ਕੇ ਇਸ ਵਾਰਦਾਤ ਦੀ ਪੂਰੀ ਜਾਣਕਾਰੀ ਦਿਤੀ।

ਜਿਸ ਤੋਂ ਬਾਅਦ ਸਥਾਨਕ ਪੁਲਿਸ ਨੇ ਕੁੜੀ ਦਾ ਬਿਆਨ ਦਰਜ ਕਰ ਝੱਟਪੱਟ ਦਿੱਲੀ ਦੇ ਹਰਸ਼ ਵਿਹਾਰ ਥਾਣੇ ਨੂੰ ਸੂਚਨਾ ਦਿਤੀ। ਜਾਂਚਕਰਤਾ ਨੇ ਦੱਸਿਆ ਕਿ ਜਦੋਂ ਕੁੜੀ ਦਾ ਮੈਡੀਕਲ ਕਰਾਇਆ ਗਿਆ ਤਾਂ ਇਹ ਪਤਾ ਚਲਿਆ ਕਿ ਉਹ ਪੰਜ ਮਹੀਨੇ ਦੀ ਗਰਭਵਤੀ ਹੈ। ਪਰ, ਉਹ ਇਸ ਤੋਂ ਪੂਰੀ ਤਰ੍ਹਾਂ ਅਣਜਾਨ ਸੀ। ਕਾਉਂਸਲਰਾਂ ਤੋਂ ਪੁੱਛਗਿਛ ਦੇ ਦੌਰਾਨ ਉਸ ਨੇ ਪਹਿਲਾਂ ਹੋਏ ਬਲਾਤਕਾਰ ਬਾਰੇ ਦੱਸਿਆ। ਕੁੜੀ ਨੇ ਕਿਡਨੈਪਰ ਸ਼ਾਹਨਵਾਜ ਦੀ ਪਹਿਚਾਣ ਦੱਸੀ ਜਿਸ ਤੋਂ ਬਾਅਦ ਉਸ ਦੀ ਅਤੇ ਉਸ ਦੇ ਸਾਥੀ ਨਦੀਪ ਦੀ ਗ੍ਰਿਫ਼ਤਾਰ ਹੋ ਪਾਈ। ਪੁਲਿਸ ਨੇ ਬਾਕੀ ਦੋ ਦੀ ਵੀ ਪਹਿਚਾਣ ਕਰ ਲਈ ਹੈ ਉਨ੍ਹਾਂ ਦੀ ਜੋਸ਼ ਨਾਲ ਤਲਾਸ਼ ਕੀਤੀ ਜਾ ਰਹੀ ਹੈ।