Bihar: ਹਮਲਾਵਰਾਂ ਨੇ ਡਾਕਟਰ ’ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ, ਨਰਸ ਦੀ ਹੋਈ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਘਟਨਾ ਨੂੰ ਲੈ ਕੇ ਡਾਕਟਰ ਭਾਈਚਾਰੇ ਵਿਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ।

Attackers fired at Doctor in Bihar, Sitamarhi

ਸੀਤਾਮੜ੍ਹੀ: ਬਿਹਾਰ ਦੇ ਸੀਤਾਮੜ੍ਹੀ (Sitamarhi, Bihar) ਵਿਚ ਅਪਰਾਧ ਲਗਾਤਾਰ ਵੱਧਦਾ ਜਾ ਰਿਹਾ ਹੈ। ਇੱਥੇ ਅਪਰਾਧੀ ਬਿਨਾਂ ਕਿਸੇ ਝਿਜਕ ਦੇ ਅਪਰਾਧ ਕਰਦੇ ਹਨ ਅਤੇ ਜ਼ਿਲ੍ਹਾ ਪੁਲਿਸ ਹੁਣ ਤੱਕ ਇਸ ਨੂੰ ਰੋਕਣ ਵਿਚ ਅਸਫ਼ਲ ਰਹੀ ਹੈ। ਇੱਥੋਂ ਦਾ ਹੀ ਹੁਣ ਇਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ, ਜਿਸ ’ਚ ਸ਼ਹਿਰ ਦੇ ਮਸ਼ਹੂਰ ਡਾਕਟਰ ਸ਼ਿਵਸ਼ੰਕਰ ਮਹਤੋ 'ਤੇ ਅੰਨ੍ਹੇਵਾਹ ਗੋਲੀਆਂ (Firing on Doctor) ਚਲਾਈਆਂ ਗਈਆਂ ਹਨ। ਉਹ ਰਾਤ ਦੇ 12 ਵਜੇ ਆਪਣੇ ਨਵੇਂ ਕਲੀਨਿਕ ਤੋਂ ਪੁਰਾਣੇ ਕਲੀਨਿਕ ਵੱਲ ਪਰਤ ਰਿਹਾ ਸੀ। ਉਹ ਆਪਣੀ ਕਾਰ ਤੋਂ ਉੱਤਰ ਰਿਹਾ ਸੀ, ਜਦੋਂ ਹਮਲਾਵਰਾਂ ਨੇ ਉਸ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਹੋਰ ਪੜ੍ਹੋ: ਕਾਬੁਲ ਤੋਂ ਭਾਰਤ ਪਰਤੇ 78 ਲੋਕਾਂ ਵਿਚੋਂ 16 ਨਿਕਲੇ ਕੋਰੋਨਾ ਪਾਜ਼ੀਟਿਵ, ਕੀਤਾ ਗਿਆ ਕੁਆਰੰਟੀਨ

ਇਸ ਦੌਰਾਨ ਡਾਕਟਰ ਦੀ ਦੂਜੀ ਪਤਨੀ ਅਤੇ ਇਕ ਨਰਸ ਵੀ ਉਸਦੇ ਨਾਲ ਸਨ, ਪਰ ਗੋਲੀ ਡਾਕਟਰ ਅਤੇ ਨਰਸ ਨੂੰ ਲੱਗੀ, ਜਿਸ ਕਾਰਨ ਨਰਸ ਦੀ ਮੌਕੇ (Nurse died) 'ਤੇ ਹੀ ਮੌਤ ਹੋ ਗਈ। ਦੂਜੇ ਪਾਸੇ, ਡਾਕਟਰ ਜ਼ਿੰਦਗੀ ਅਤੇ ਮੌਤ ਵਿਚਕਾਰ ਜੂਝ ਰਿਹਾ ਹੈ। ਉਸਦਾ ਇਲਾਜ ਇਕ ਨਿੱਜੀ ਕਲੀਨਿਕ ਵਿਚ ਚੱਲ ਰਿਹਾ ਹੈ। ਕਲੀਨਿਕ ਵਿਚ ਮੌਜੂਦ ਕੰਪਾਊਂਡਰ ਦੇ ਅਨੁਸਾਰ, ਅਪਰਾਧੀ ਗਿਣਤੀ ਵਿਚ ਚਾਰ ਤੋਂ ਪੰਜ ਸਨ ਅਤੇ ਸਾਰਿਆਂ ਦੇ ਹੱਥਾਂ ਵਿਚ ਹਥਿਆਰ ਸਨ।

ਹੋਰ ਪੜ੍ਹੋ: Tokyo Paralympics 2020: ਟੇਬਲ ਟੈਨਿਸ ਦਾ ਪਹਿਲਾ ਮੈਚ ਹਾਰੀ ਭਾਰਤ ਦੀ ਪੈਰਾ ਅਥਲੀਟ ਸੋਨਲਬੇਨ ਪਟੇਲ

ਹਸਪਤਾਲ ਦੇ ਸਟਾਫ਼ ਨੇ ਦੱਸਿਆ ਕਿ ਗੋਲੀਆਂ ਦੀ ਆਵਾਜ਼ ਸੁਣ ਕੇ ਉਹ ਘਬਰਾ ਗਏ ਅਤੇ ਉਨ੍ਹਾਂ ਨੇ ਆਪਣੇ ਆਪ ਨੂੰ ਕਮਰੇ ਵਿਚ ਬੰਦ ਕਰ ਲਿਆ। ਕਲੀਨਿਕ ਵਿਚ ਚਾਰੇ ਪਾਸੇ ਖੂਨ ਦੇ ਦਾਗ ਸਨ। ਦੂਜੇ ਪਾਸੇ ਮੌਕੇ 'ਤੇ ਪਹੁੰਚੇ ਐਸਪੀ ਹਰਕਿਸ਼ੋਰ ਰਾਏ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਘਟਨਾ ਦਾ ਕਾਰਨ ਪਰਿਵਾਰਕ ਝਗੜਾ ਵੀ ਹੋ ਸਕਦਾ ਹੈ ਕਿਉਂਕਿ ਡਾਕਟਰ ਨੇ ਦੋ ਵਿਆਹ ਕੀਤੇ ਹਨ, ਜਿਨ੍ਹਾਂ ਦਾ ਵਿਵਾਦ ਵੀ ਚੱਲ ਰਿਹਾ ਹੈ।

ਹੋਰ ਪੜ੍ਹੋ: ਜਰਮਨੀ ਵਿੱਚ ਪੀਜ਼ਾ ਵੇਚਣ ਨੂੰ ਮਜਬੂਰ ਅਫਗਾਨਿਸਤਾਨ ਦੇ ਸਾਬਕਾ IT ਮੰਤਰੀ

ਇਸ ਮਾਮਲੇ 'ਚ ਸ਼ੱਕ ਦੇ ਆਧਾਰ 'ਤੇ ਇਕ ਵਿਅਕਤੀ ਨੂੰ ਹਿਰਾਸਤ 'ਚ ਵੀ ਲਿਆ ਗਿਆ ਹੈ। ਦੂਜੇ ਪਾਸੇ, ਇਸ ਘਟਨਾ ਨੂੰ ਲੈ ਕੇ ਡਾਕਟਰ ਭਾਈਚਾਰੇ ਵਿਚ ਵੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। IMA ਨੇ ਇਸ ਘਟਨਾ ਦੇ ਕਾਰਨ ਬੁੱਧਵਾਰ ਨੂੰ ਸਾਰੇ ਪ੍ਰਾਈਵੇਟ ਕਲੀਨਿਕ ਬੰਦ ਰੱਖਣ ਦਾ ਫੈਸਲਾ ਕੀਤਾ ਹੈ।