ਕੁੱਟਮਾਰ ਦੇ 28 ਘੰਟਿਆਂ ਮਗਰੋਂ ਪੀੜਤ ਤੋਂ ਦੋਸ਼ੀ ਬਣਿਆ ਚੂੜੀਆਂ ਵੇਚਣ ਵਾਲਾ ਮੁਸਲਿਮ, ਉੱਠੇ ਸਵਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੀੜਤ ਤਸਲੀਮ 24 ਘੰਟਿਆਂ ਵਿਚ ਮੁਲਜ਼ਮ ਬਣ ਗਿਆ। ਹੁਣ ਇਸ ਮਾਮਲੇ ਵਿਚ ਬਹੁਤ ਸਾਰੇ ਸਵਾਲ ਉੱਠ ਰਹੇ ਹਨ।

Indore Muslim bangle seller became accused in 28 hours

ਭੋਪਾਲ: ਇਦੌਰ ਵਿਚ ਰੱਖੜੀ ਦੇ ਤਿਉਹਾਰ ਮੌਕੇ ਇਕ 25 ਸਾਲਾਂ ਵਿਅਕਤੀ ਜੋ ਫੇਰੀ ਲਗਾ ਕੇ ਚੂੜੀਆਂ ਵੇਚਦਾ ਸੀ ਉਸ ਦੀ ਇਕ 5-6 ਵਿਅਕਤੀਆਂ ਦੇ ਸਮੂਹ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਜਿਸ ਦਾ ਵੀਡੀਓ ਵੀ ਵਾਇਰਲ ਹੋਇਆ ਸੀ। ਦੇਰ ਰਾਤ ਤੱਕ, ਵੀਡੀਓ ਵਿਚ ਹੋਈ ਭੰਨਤੋੜ ਦੇ ਵਿਰੁੱਧ ਹਜ਼ਾਰਾਂ ਲੋਕ ਕੋਤਵਾਲੀ ਥਾਣੇ ਦੇ ਸਾਹਮਣੇ ਇਕੱਠੇ ਹੋਏ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ, ਫਿਰ ਜਾ ਕੇ FIR ਦਰਜ ਕੀਤੀ ਗਈ। ਹਾਲਾਂਕਿ, ਅਗਲੇ ਦਿਨ ਯਾਨੀ 23 ਅਗਸਤ ਦੀ ਸ਼ਾਮ ਨੂੰ ਕੁੱਟਮਾਰ ਕਰਨ ਵਾਲੇ ਵਿਅਕਤੀ ਦੇ ਖਿਲਾਫ਼ ਇਕ 13 ਸਾਲਾ ਲੜਕੀ ਦੀ ਸ਼ਿਕਾਇਤ 'ਤੇ IPC ਦੀਆਂ 7 ਧਾਰਾਵਾਂ ਸਮੇਤ POCSO ਐਕਟ ਦੀ ਧਾਰਾ 7 ਅਤੇ ਧਾਰਾ 8 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਹੋਰ ਪੜ੍ਹੋ: NMP ਮਾਮਲਾ: ਰਾਹੁਲ ਗਾਂਧੀ ’ਤੇ ਵਿੱਤ ਮੰਤਰੀ ਦਾ ਪਲਟਵਾਰ- ‘ਕੀ ਮੁਦਰੀਕਰਨ ਨੂੰ ਸਮਝਦੇ ਹੋ?’

FIR ਅਨੁਸਾਰ, ਕੁੜੀ ਨੇ ਦੱਸਿਆ ਕਿ, “ਇਕ ਚੂੜੀ ਵੇਚਣ ਵਾਲਾ ਮੇਰੇ ਘਰ ਆਇਆ। ਨਾਮ ਪੁੱਛਣ 'ਤੇ ਉਸ ਨੇ ਆਪਣਾ ਨਾਂ ਗੋਲੂ ਦੱਸਿਆ ਅਤੇ ਅੱਧਾ ਸੜਿਆ ਹੋਇਆ ਵੋਟਰ ਆਈਡੀ ਕਾਰਡ ਦਿਖਾਇਆ, ਜਦੋਂ ਮੇਰੀ ਮਾਂ ਪੈਸੇ ਲੈਣ ਲਈ ਅੰਦਰ ਗਈ ਤਾਂ ਉਸ ਨੇ ਮਾੜੀ ਨੀਅਤ ਨਾਲ ਮੇਰਾ ਹੱਥ ਫੜ ਲਿਆ। ਜਦੋਂ ਮੈਂ ਰੌਲਾ ਪਾਇਆ ਤਾਂ ਨੇੜੇ ਹੀ ਰਹਿਣ ਵਾਲਾ ਭਰਾ ਅਤੇ ਮਾਂ ਅੰਦਰੋਂ ਆਏ, ਫਿਰ ਉਹ ਗੁੱਸੇ ਵਿਚ ਧਮਕੀਆਂ ਦੇ ਕੇ ਭੱਜਣ ਲੱਗਾ ਤਾਂ ਆਲੇ ਦੁਆਲੇ ਦੇ ਲੋਕਾਂ ਨੇ ਉਸਦਾ ਪਿੱਛਾ ਕੀਤਾ ਅਤੇ ਉਸਨੂੰ ਫੜ ਲਿਆ। ਫਿਰ ਮੈਨੂੰ ਨਹੀਂ ਪਤਾ ਕਿ ਉੱਥੇ ਕੀ ਹੋਇਆ। ਮੈਂ ਕੱਲ੍ਹ ਲੋਕਾਂ ਦੀਆਂ ਗੱਲਾਂ ਤੋਂ ਡਰਦੀ ਰਿਪੋਰਟ ਕਰਨ ਨਹੀਂ ਆਈ ਸੀ।” ਇਸ ਤਰ੍ਹਾਂ ਪੀੜਤ 24 ਘੰਟਿਆਂ ਵਿਚ ਮੁਲਜ਼ਮ ਬਣ ਗਿਆ। ਹੁਣ ਇਸ ਮਾਮਲੇ ਵਿਚ ਬਹੁਤ ਸਾਰੇ ਸਵਾਲ ਉੱਠ ਰਹੇ ਹਨ। ਇਸ ਵਿਚ ਕੁਝ ਤੱਥਾਂ ਨੂੰ ਵੇਖਣ ਅਤੇ ਸਮਝਣ ਦੀ ਸਖ਼ਤ ਜ਼ਰੂਰਤ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਦੋਸ਼ੀ ਤਸਲੀਮ ਨੇ ਸੱਚਮੁੱਚ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਜਾਂ ਉਸ ਨੂੰ ਇਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਫਸਾਇਆ ਜਾ ਰਿਹਾ ਹੈ?

ਪਹਿਲਾ ਸਵਾਲ ਇਹ ਉੱਠਦਾ ਹੈ ਕਿ ਆਪਣੀ ਸ਼ਿਕਾਇਤ ਵਿਚ ਨਾਬਾਲਗ ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਘਟਨਾ ਦੇ ਸਮੇਂ ਉਸਦੇ ਪਿਤਾ ਬਾਜ਼ਾਰ ਗਏ ਹੋਏ ਸਨ, ਹੁਣ ਜੇਕਰ ਤੁਸੀਂ 23 ਅਗਸਤ ਦੀ ਦੁਪਹਿਰ ਨੂੰ ਇੰਦੌਰ ਪੂਰਬੀ ਦੇ ਐਸਪੀ ਆਸ਼ੂਤੋਸ਼ ਬਾਗੜੀ ਵੱਲੋਂ ਦਿੱਤੇ ਬਿਆਨ ਨੂੰ ਯਾਦ ਕਰੋ, ਤਾਂ ਉਨ੍ਹਾਂ ਨੇ ਕਿਹਾ ਕਿ, “ਕੱਲ੍ਹ ਬਾਣਗੰਗਾ ਥਾਣਾ ਖੇਤਰ ਵਿਚ ਇਕ ਘਟਨਾ ਵਾਪਰੀ, ਜਿਸ ਵਿਚ ਇਕ ਚੂੜੀ ਵੇਚਣ ਵਾਲੇ ਨੂੰ ਕੁਝ ਲੋਕਾਂ ਨੇ ਕੁੱਟਿਆ ਅਤੇ ਇਸ ਤੋਂ ਬਾਅਦ ਉਸ ਦਾ ਵੀਡੀਓ ਵਾਇਰਲ ਹੋ ਗਿਆ, ਜਿਸ ਤੋਂ ਬਾਅਦ, ਪੁਲਿਸ ਨੇ ਇਸ ਵਿਚ ਗੰਭੀਰ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਹੈ ਅਤੇ ਕਿਉਂਕਿ ਪੁਲਿਸ ਕੋਲ ਵੀਡੀਓ ਸੀ, ਤਾਂ ੳੇੁਨ੍ਹਾਂ ਉਸ ਵਿਚੋਂ ਮੁਲਜ਼ਮਾਂ ਦੀ ਪਛਾਣ ਕੀਤੀ।”

ਹੋਰ ਪੜ੍ਹੋ: ਅੱਜ ਵੀ ਆਪਣੇ ਸਟੈਂਡ 'ਤੇ ਕਾਇਮ ਹਾਂ, ਪੰਜਾਬ ਦੇ ਮਸਲਿਆਂ ’ਤੇ ਪਹਿਰਾ ਦਿੰਦੇ ਰਹਾਂਗੇ- ਚਰਨਜੀਤ ਚੰਨੀ

ਇੱਥੇ ਮੁੱਖ ਤੌਰ 'ਤੇ ਤਿੰਨ ਦੋਸ਼ੀ ਹਨ - ਰਾਜਕੁਮਾਰ ਭਟਨਾਗਰ, ਵਿਵੇਕ ਵਿਆਸ ਅਤੇ ਹੋਰ ਲੋਕ ਮਾਰਨ ਲਈ ਉਕਸਾ ਰਹੇ ਹਨ। ਇਸ ਵਿਚ ਤਿੰਨ ਨਾਮ ਹਨ, ਦੋ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਤੀਜੇ ਲਈ ਪੁਲਿਸ ਸੰਪਰਕ ਵਿਚ ਹੈ। ਹਾਲਾਂਕਿ ਇਸ ਵਿਚ ਜਾਣਬੁੱਝ ਕੇ ਇੱਕ ਦੋਸ਼ੀ ਦਾ ਨਾਮ ਨਹੀਂ ਦੱਸਿਆ ਗਿਆ ਕਿਉਂਕਿ ਉਹ ਸ਼ਿਕਾਇਤਕਰਤਾ ਲੜਕੀ ਦਾ ਪਿਤਾ ਹੈ। ਇਹ ਸਪੱਸ਼ਟ ਹੈ ਕਿ ਦੁਪਹਿਰ ਤੱਕ ਪੁਲਿਸ ਨੂੰ ਪਤਾ ਨਹੀਂ ਸੀ ਕਿ ਹਮਲੇ ਦੇ ਦੋਸ਼ੀਆਂ ਵਿਚੋਂ ਇੱਕ ਪੀੜਤ ਲੜਕੀ ਦਾ ਪਿਤਾ ਹੈ, ਕਿਉਂਕਿ ਪੁਲਿਸ ਦੀ FIR ਦੇ ਅਨੁਸਾਰ ਪੀੜਤ ਲੜਕੀ ਨੇ ਪੁਲਿਸ ਨੂੰ 23 ਅਗਸਤ ਨੂੰ ਸ਼ਾਮ 5:49 ਵਜੇ ਹਾਦਸੇ ਬਾਰੇ ਜਾਣਕਾਰੀ ਦਿੱਤੀ ਸੀ। ਤਸਲੀਮ ਖ਼ਿਲਾਫ਼ IPC ਦੀ ਧਾਰਾ 354, 354 ਏ, 467,468,471,420, 506 ਅਤੇ ਛੇੜਛਾੜ ਅਤੇ ਜਿਨਸੀ ਪਰੇਸ਼ਾਨੀ ਤੋਂ ਇਲਾਵਾ ਜਾਅਲਸਾਜ਼ੀ/ਧੋਖਾਧੜੀ ਦੇ ਲਈ POCSO ਐਕਟ ਦੀ ਧਾਰਾ 7 ਅਤੇ 8 ਤਹਿਤ ਕੇਸ ਦਰਜ ਕੀਤਾ ਗਿਆ ਸੀ।

ਹੋਰ ਪੜ੍ਹੋ:‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਤਹਿਤ ਸੱਭਿਆਚਾਰਕ ਪ੍ਰੋਗਰਾਮ ਅਤੇ ਫਿੱਟ ਇੰਡੀਆ ਰਨ ਦਾ ਆਯੋਜਨ

ਦੂਜਾ ਸਵਾਲ ਰਾਜ ਦੇ ਗ੍ਰਹਿ ਮੰਤਰੀ ਡਾ. ਨਰੋਤਮ ਮਿਸ਼ਰਾ ਦੇ 23 ਅਗਸਤ ਨੂੰ ਸਵੇਰੇ 11 ਵਜੇ ਦਿੱਤੇ ਉਸ ਬਿਆਨ ਨੂੰ ਸੁਣ ਕੇ ਉੱਠਦਾ ਹੈ, ਜਿਸ ਵਿਚ ਉਹਨਾਂ ਨੇ ਕਿਹਾ, “ਉਹ ਵਿਅਕਤੀ ਨਾਮ ਲੁਕਾ ਕੇ, ਜਾਤ ਲੁਕਾ ਕੇ, ਧਨ ਅਤੇ ਧਰਮ ਨੂੰ ਲੁਕਾ ਕੇ ਚੂੜੀਆਂ ਵੇਚ ਰਿਹਾ ਸੀ। ਜਦੋਂ ਅਸੀਂ ਇਸਦੀ ਗਹਿਰਾਈ ’ਚ ਗਏ ਤਾਂ ਪਤਾ ਲੱਗਾ ਕਿ ਆਧਾਰ ਕਾਰਡ ਵੀ ਦੋ ਹਨ ਅਤੇ ਫਿਰ ਉਥੋਂ ਕੁੱਟਮਾਰ ਦੀ ਘਟਨਾ ਵਾਪਰੀ।” ਹੁਣ ਇਹ ਧਿਆਨ ਦੇਣ ਯੋਗ ਹੈ ਕਿ ਪੀੜਤ ਲੜਕੀ ਦੀ ਸ਼ਿਕਾਇਤ ਉਸ ਸਮੇਂ ਤੱਕ ਪੁਲਿਸ ਨੂੰ ਨਹੀਂ ਮਿਲੀ ਸੀ, ਜਦੋਂ ਗ੍ਰਹਿ ਮੰਤਰੀ ਨੇ ਇਹ ਬਿਆਨ ਦਿੱਤਾ, ਸ਼ਿਕਾਇਤ ਇਸ ਬਿਆਨ ਦੇ ਲਗਭਗ 6-6:30 ਘੰਟਿਆਂ ਬਾਅਦ 5:49 ਮਿੰਟ 'ਤੇ ਪ੍ਰਾਪਤ ਹੋਈ ਸੀ। ਜਦੋਂ ਕਿ ਗ੍ਰਹਿ ਮੰਤਰੀ ਨੇ ਜੋ ਕਿਹਾ ਉਹ FIR ਵਿਚ ਵੀ ਦਰਜ ਹੈ।

ਤੀਜਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੀੜਤ ਲੜਕੀ ਦੀ ਸ਼ਿਕਾਇਤ 'ਤੇ ਲਿਖੀ FIR 'ਚ ਸਪੱਸ਼ਟ ਤੌਰ 'ਤੇ ਦੱਸਿਆ ਗਿਆ ਹੈ ਕਿ ਲੜਕੀ ਜਨਤਕ ਸ਼ਰਮ ਕਰਕੇ ਕਰੀਬ 28 ਘੰਟਿਆਂ ਬਾਅਦ ਪੁਲਿਸ ਕੋਲ ਪਹੁੰਚੀ। ਦੂਜੇ ਪਾਸੇ ਕੁੱਟਮਾਰ ਦੀ ਘਟਨਾ ਤੋਂ ਬਾਅਦ ਤਸਲੀਮ ਖੁਦ ਪੁਲਿਸ ਕੋਲ ਪਹੁੰਚਿਆ, ਜੋ ਕਿ FIR ਵਿਚ ਵੀ ਦਰਜ ਹੈ। ਇਹ FIR 23 ਅਗਸਤ ਨੂੰ ਅੱਧੀ ਰਾਤ 12:32 ਵਜੇ ਲਿਖੀ ਗਈ ਸੀ ਅਤੇ ਇਸ FIR ਦੇ ਅਨੁਸਾਰ, ਪੁਲਿਸ ਨੂੰ 22 ਅਗਸਤ ਨੂੰ ਰਾਤ 11:40 ਵਜੇ ਘਟਨਾ ਬਾਰੇ ਜਾਣਕਾਰੀ ਮਿਲੀ। ਇਹ ਉਹੀ ਸਮਾਂ ਸੀ ਜਦੋਂ ਹਜ਼ਾਰਾਂ ਲੋਕ ਇੰਦੌਰ ਕੋਤਵਾਲੀ ਦੇ ਸਾਹਮਣੇ ਇਕੱਠੇ ਹੋ ਕੇ ਚੂੜੀ ਵਾਲੇ ਨੂੰ ਮਾਰਨ ਵਾਲਿਆਂ ਦੇ ਖਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਸਨ।

ਹੋਰ ਪੜ੍ਹੋ: ਮੀਟਿੰਗ ਤੋਂ ਬਾਅਦ ਬੋਲੇ ਹਰੀਸ਼ ਰਾਵਤ, ‘ਕਿਸੇ ਦੀ ਨਰਾਜ਼ਗੀ ਕਾਂਗਰਸ ਦੇ ਰਾਹ ’ਚ ਨਹੀਂ ਆਉਣੀ ਚਾਹੀਦੀ’

ਇਸ FIR ਦੇ ਅਨੁਸਾਰ, ਤਸਲੀਮ ਪੁਲਿਸ ਨੂੰ ਦੱਸ ਰਿਹਾ ਹੈ ਕਿ ਉਸ ਨਾਲ ਕਿਵੇਂ ਹਮਲਾ ਕੀਤਾ ਗਿਆ ਅਤੇ ਲੁੱਟਿਆ ਗਿਆ, ਇਹ ਵੀ ਦੱਸ ਰਿਹਾ ਹੈ ਕਿ ਤੁਰੰਤ ਬਾਅਦ ਘਟਨਾ ਦੇ ਉਹ ਪੁਲਿਸ ਸਟੇਸ਼ਨ ਗਿਆ। ਹੁਣ ਸਵਾਲ ਇਹ ਉੱਠਦਾ ਹੈ ਕਿ ਜਿਹੜਾ ਵਿਅਕਤੀ ਛੇੜਛਾੜ ਕਰਨ ਲਈ ਬੇਰਹਿਮੀ ਨਾਲ ਕੁੱਟਿਆ ਗਿਆ ਹੈ, ਕੀ ਉਹ ਖੁਦ ਆਪਣੀ ਸ਼ਿਕਾਇਤ ਦਰਜ ਕਰਵਾਉਣ ਲਈ ਪੁਲਿਸ ਸਟੇਸ਼ਨ ਜਾਏਗਾ ਜਾਂ ਕੀ ਉਹ ਪੁਲਿਸ ਤੋਂ ਬਚਣ ਲਈ ਫਰਾਰ ਹੋ ਜਾਵੇਗਾ? ਅਤੇ ਦੂਜਾ, ਕੀ ਲੜਕੀ ਦੇ ਪਰਿਵਾਰਕ ਮੈਂਬਰ ਜਨਤਕ ਸ਼ਰਮ ਦੇ ਡਰੋਂ ਪੁਲਿਸ ਨੂੰ ਕੁਝ ਨਹੀਂ ਦੱਸਣਗੇ?

ਇਸ ਦੇ ਨਾਲ ਹੀ ਇਕ ਹੋਰ ਸਵਾਲ ਜੋ ਉੱਠਦਾ ਹੈ, ਜਿਸ ਵਿਚ ਤਸਲੀਮ ਨੂੰ ਮਾਰਨ ਵਾਲੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਗਿਆ ਹੈ ਕਿ, “ਇਕ-ਇਕ ਤਾਂ ਸਾਰੇ ਮਾਰੋ ਯਾਰ, ਇਸ ਚੱਕਰ ਵਿਚ ਹੀ ਮਾਰੋ ਕਿ ਬੰਬਈ ਬਾਜ਼ਾਰ ਦਾ ਬਦਲਾ ਲੈ ਰਹੇ ਹੋ।” ਦਰਅਸਲ, ਕੁਝ ਦਿਨ ਪਹਿਲਾਂ, ਵਾਲਮੀਕਿ ਭਾਈਚਾਰੇ ਦੀਆਂ ਦੋ ਨਾਬਾਲਗ ਲੜਕੀਆਂ ਨਾਲ ਛੇੜਛਾੜ ਕੀਤੀ ਗਈ ਸੀ ਅਤੇ ਉਨ੍ਹਾਂ ਦੇ ਚਾਚੇ ਨੂੰ ਮੁਸਲਿਮ ਬਹੁਗਿਣਤੀ ਵਾਲੇ ਬੰਬਈ ਬਾਜ਼ਾਰ ਵਿਚ ਕੁੱਟਿਆ ਗਿਆ ਸੀ। ਇਸ ’ਚ ਸਵਾਲ ਇਹ ਹੈ ਕਿ ਜੇ ਤਸਲੀਮ ਲੜਕੀ ਨਾਲ ਛੇੜਛਾੜ ਕਰਨ ਤੋਂ ਬਾਅਦ ਭੱਜ ਗਿਆ ਸੀ, ਤਾਂ ਮਾਰਨ ਵਾਲੇ 10 ਦਿਨ ਪਹਿਲਾਂ ਵਾਪਰੀ ਘਟਨਾ ਦਾ ਜ਼ਿਕਰ ਕਿਉਂ ਕਰ ਰਹੇ ਸਨ?

ਹੋਰ ਪੜ੍ਹੋ: ਹੁਣ ਸਿਰਫ਼ ਈ-ਵੀਜ਼ਾ 'ਤੇ ਹੀ ਭਾਰਤ ਦੀ ਯਾਤਰਾ ਕਰ ਸਕਣਗੇ ਅਫ਼ਗਾਨਿਸਤਾਨ ਦੇ ਨਾਗਰਿਕ- ਸਰਕਾਰ

ਤਸਲੀਮ ਦੇ ਵਕੀਲ ਅਹਿਤੇਸ਼ਾਮ ਹਾਸ਼ਮੀ ਨੇ ਕਿਹਾ ਕਿ, “ਕਾਊਂਟਰ ਕੇਸ ਬਣਾ ਕੇ ਇਸ ਮਾਮਲੇ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਪ੍ਰਸ਼ਾਸਨ ਨੇ ਬੀਜੇਪੀ ਦੇ ਗੁੰਡਿਆਂ ਦੁਆਰਾ ਮਾਰੇ ਗਏ ਵਿਅਕਤੀ ਦੇ ਵਿਰੁੱਧ ਪੋਕਸੋ ਐਕਟ ਦੀ ਧਾਰਾ-3 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਮੈਨੂੰ ਲੱਗਦਾ ਹੈ ਮੱਧ ਪ੍ਰਦੇਸ਼ ਪ੍ਰਸ਼ਾਸਨ ਸਰਕਾਰ ਦੇ ਦਬਾਅ ਹੇਠ ਕੰਮ ਕਰ ਰਹੀ ਹੈ ਅਤੇ ਇਸ ਕੇਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।”