ਚੰਡੀਗੜ੍ਹ ਪ੍ਰਸ਼ਾਸਨ ਵਲੋਂ IAS ਵਿਨੋਦ ਪੀ. ਕਾਵਲੇ ਨੂੰ ਰਿਲੀਵ ਕੀਤੇ ਜਾਣ ਮਗਰੋਂ 2 ਅਧਿਕਾਰੀਆਂ ਨੂੰ ਸੌਂਪਿਆ ਗਿਆ ਵਾਧੂ ਚਾਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਈ.ਏ.ਐਸ. ਵਿਨੋਦ ਪੀ. ਕਾਵਲੇ ਨੂੰ ਚੰਡੀਗੜ੍ਹ ਪ੍ਰਸ਼ਾਸਨ ਤੋਂ ਤੁਰੰਤ ਪ੍ਰਭਾਵ ਤੋਂ ਮੁਕਤ ਕਰ ਦਿਤਾ ਗਿਆ ਹੈ

File Photo

 

ਚੰਡੀਗੜ੍ਹ: ਆਈ.ਏ.ਐਸ. ਯਸ਼ਪਾਲ ਗਰਗ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਆਈ.ਏ.ਐਸ. ਵਿਨੋਦ ਪੀ. ਕਾਵਲੇ ਨੂੰ ਵੀ ਰਿਲੀਵ ਕਰ ਦਿਤਾ ਹੈ।  ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੇ ਨਿਰਦੇਸ਼ਾਂ 'ਤੇ ਕਾਵਲੇ ਦੇ ਜ਼ਿਆਦਾਤਰ ਵਿਭਾਗਾਂ ਦਾ ਵਾਧੂ ਚਾਰਜ ਗ੍ਰਹਿ ਸਕੱਤਰ ਨਿਤਿਨ ਕੁਮਾਰ ਯਾਦਵ ਨੂੰ ਸੌਂਪਿਆ ਗਿਆ ਹੈ। ਇਕ ਹੀ ਹਫ਼ਤੇ ਵਿਚ ਦੋ ਆਈ.ਏ.ਐਸ. ਅਫ਼ਸਰਾਂ ਦੇ ਰਿਲੀਵ ਹੋਣ ਅਤੇ ਨਵੇਂ ਅਫ਼ਸਰਾਂ ਦੇ ਜੁਆਇੰਨ ਨਾ ਹੋਣ ਕਾਰਨ ਮੌਜੂਦਾ ਸਮੇਂ ਵਿਚ ਜ਼ਿਆਦਾਤਰ ਵਿਭਾਗਾਂ ਦੀ ਜ਼ਿੰਮੇਵਾਰੀ ਵਾਧੂ ਚਾਰਜ ’ਤੇ ਚੱਲ ਰਹੀ ਹੈ।

ਇਹ ਵੀ ਪੜ੍ਹੋ: ਮਨੁੱਖਤਾ ਨੂੰ ਜ਼ਿੰਦਾ ਰੱਖਣ ਲਈ ਕਿਸਾਨ ਦੀ ਲੋੜ ਸੱਭ ਤੋਂ ਜ਼ਿਆਦਾ ਪਰ ਉਸ ਦੀ ਕੋਈ ਕੀਮਤ ਹੀ ਨਹੀਂ ਸਮਝੀ ਜਾਂਦੀ  

ਕਾਵਲੇ ਕੋਲ 9 ਵਿਭਾਗਾਂ ਦੇ ਸਕੱਤਰ ਅਹੁਦੇ ਦੀ ਜ਼ਿੰਮੇਵਾਰੀ ਸੀ ਜੋ ਅਗਲੇ ਨਿਰਦੇਸ਼ਾਂ ਤਕ ਗ੍ਰਹਿ ਸਕੱਤਰ ਕੋਲ ਰਹੇਗੀ। ਇਸ ਵਿਚ ਖੁਰਾਕ ਸਪਲਾਈ ਅਤੇ ਖਪਤਕਾਰ ਮਾਮਲੇ, ਸੱਭਿਆਚਾਰ, ਕਿਰਤ ਅਤੇ ਰੁਜ਼ਗਾਰ, ਖੇਡਾਂ, ਲੋਕ ਸੰਪਰਕ, ਪ੍ਰਿੰਟਿੰਗ ਅਤੇ ਸਟੇਸ਼ਨਰੀ, ਸਹਿਕਾਰਤਾ, ਖੇਤੀਬਾੜੀ, ਪਸ਼ੂ ਪਾਲਣ ਅਤੇ ਮੱਛੀ ਪਾਲਣ ਵਿਭਾਗ ਦੇ ਸਕੱਤਰ ਦੀ ਜ਼ਿੰਮੇਵਾਰੀ ਨਿਤਿਨ ਕੁਮਾਰ ਯਾਦਵ ਨੂੰ ਦਿਤੀ ਗਈ ਹੈ।

ਇਹ ਵੀ ਪੜ੍ਹੋ: Chandrayaan-3: ਰੋਵਰ ਪ੍ਰਗਿਆਨ ਲੈਂਡਰ ਵਿਕਰਮ ਤੋਂ ਨਿਕਲਿਆ ਬਾਹਰ, ਚੰਨ ’ਤੇ ਕੀਤੀ ਸੈਰ

ਇਸ ਦੇ ਨਾਲ ਹੀ ਗ੍ਰਹਿ ਅਤੇ ਜੇਲ੍ਹ ਦੇ ਸੰਯੁਕਤ ਸਕੱਤਰ ਦਾ ਚਾਰਜ ਐਚ.ਸੀ.ਐਸ. ਸੁਮਿਤ ਸਿਹਾਗ ਨੂੰ ਦਿਤਾ ਗਿਆ ਹੈ। ਦੱਸ ਦੇਈਏ ਕਿ ਆਈ.ਏ.ਐਸ. ਵਿਨੋਦ ਪੀ. ਕਾਵਲੇ ਨੂੰ ਚੰਡੀਗੜ੍ਹ ਪ੍ਰਸ਼ਾਸਨ ਤੋਂ ਤੁਰੰਤ ਪ੍ਰਭਾਵ ਤੋਂ ਮੁਕਤ ਕਰ ਦਿਤਾ ਗਿਆ ਹੈ ਤਾਂ ਜੋ ਉਹ ਦਿੱਲੀ ਦੀ ਐਨ.ਸੀ.ਟੀ. ਸਰਕਾਰ ਵਿਚ ਅਪਣੀ ਨਵੀਂ ਨਿਯੁਕਤੀ ਵਿਚ ਸ਼ਾਮਲ ਹੋ ਸਕਣ।