ਦਿੱਲੀ ‘ਚ NRC ਲਾਗੂ ਹੋਇਆ ਤਾਂ ਸਭ ਤੋਂ ਪਹਿਲਾਂ ਮਨੋਜ ਤਿਵਾੜੀ ਨੂੰ ਜਾਣਾ ਪਵੇਗਾ: ਕੇਜਰੀਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੀਐਮ ਕੇਜਰੀਵਾਲ ਵਲੋਂ ਇਹ ਸਵਾਲ ਬੁੱਧਵਾਰ ਨੂੰ ਉਨ੍ਹਾਂ ਦੀ ਇੱਕ ਪ੍ਰੈਸ ਕਾਂਨਫਰੰਸ ਤੋਂ ਬਾਅਦ...

Manoj Tiwari and Kejriwal

ਨਵੀਂ ਦਿੱਲੀ: ਸੀਐਮ ਕੇਜਰੀਵਾਲ ਵਲੋਂ ਇਹ ਸਵਾਲ ਬੁੱਧਵਾਰ ਨੂੰ ਉਨ੍ਹਾਂ ਦੀ ਇੱਕ ਪ੍ਰੈਸ ਕਾਂਨਫਰੰਸ ਤੋਂ ਬਾਅਦ ਪੁੱਛਿਆ ਗਿਆ ਸੀ।   ਇਸ ਪ੍ਰੈਸ ਕਾਂਨਫਰੰਸ ‘ਚ ਆਮ ਆਦਮੀ ਪਾਰਟੀ ਸਰਕਾਰ ਨੇ ਬੁੱਧਵਾਰ ਨੂੰ ਦਿੱਲੀ ਵਿੱਚ ਕਿਰਾਏਦਾਰ ਦੇ ਤੌਰ ‘ਤੇ ਰਹਿਣ ਵਾਲੇ ਲੋਕਾਂ ਲਈ ਨਵੀਂ ਯੋਜਨਾ ਦੀ ਘੋਸ਼ਣਾ ਕੀਤੀ, ਜਿਸਦੇ ਤਹਿਤ ਕਿਰਾਏਦਾਰ ਵੀ ਬਿਜਲੀ ਸਬਸਿਡੀ ਦਾ ਮੁਨਾਫ਼ਾ ਲੈ ਸਕਦੇ ਹਨ।

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ‘ਮੁੱਖ ਮੰਤਰੀ ਕਿਰਾਏਦਾਰ ਬਿਜਲੀ ਮੀਟਰ ਯੋਜਨਾ’ ਦੀ ਘੋਸ਼ਣਾ ਕਰਦੇ ਹੋਏ ਕਿਹਾ ਕਿ ਹੁਣ ਤੱਕ ਕਿਰਾਏਦਾਰਾਂ ਨੂੰ ਦਿੱਲੀ ਸਰਕਾਰ ਦੀ ਬਿਜਲੀ ਸਬਸਿਡੀ ਯੋਜਨਾ ਦਾ ਮੁਨਾਫ਼ਾ ਨਹੀਂ ਮਿਲਦਾ ਸੀ, ਜਿਸਦੇ ਤਹਿਤ 200 ਯੂਨਿਟ ਤੱਕ ਬਿਜਲੀ ਖਰਚ ਕਰਨ ‘ਤੇ ਕੋਈ ਪੈਸਾ ਨਹੀਂ ਦੇਣਾ ਪੈਂਦਾ ਹੈ। ਅਰਵਿੰਦ ਕੇਜਰੀਵਾਲ ਦਾ ਜਵਾਬ: ਜੇਕਰ NRC ਦਿੱਲੀ ਵਿੱਚ ਲਾਗੂ ਹੋਇਆ ਤਾਂ ਸਭ ਤੋਂ ਪਹਿਲਾਂ ਮਨੋਜ ਤਿਵਾੜੀ ਨੂੰ ਦਿੱਲੀ ਛੱਡਣੀ ਪਵੇਗੀ।

ਕੇਂਦਰੀ ਗ੍ਰਹਿ ਮੰਤਰੀ ਨੇ ਵਾਰ-ਵਾਰ ਕਿਹਾ ਹੈ ਕਿ ਰਾਸ਼ਟਰੀ ਨਾਗਰਿਕ ਪੰਜੀ (ਐਨਆਰਸੀ) ਦੇਸ਼ ਭਰ ਵਿੱਚ ਕ੍ਰਿਰਿਆਸ਼ੀਲ ਕੀਤੀ ਜਾਵੇਗੀ। ਆਸਾਮ ਵਿੱਚ ਐਨਆਰਸੀ ਦੀ ਅੰਤਿਮ ਸੂਚੀ ਨੂੰ ਲੈ ਕੇ ਭਗਵਾ ਪਾਰਟੀ ‘ਤੇ ਨਿਸ਼ਾਨਾ ਸਾਧਦੇ ਹੋਏ ਤ੍ਰਿਣਮੂਲ ਕਾਂਗਰਸ ਦੇ ਮੁੱਖ ਸੈਕਟਰੀ ਪਾਰਥਾ ਚੈਟਰਜੀ ਨੇ ਕਿਹਾ, ‘‘ਤੁਹਾਨੂੰ ਹਿੰਦੂਆਂ ਦਾ ਰੱਖਿਅਕ ਦੱਸਣ ਤੋਂ ਪਹਿਲਾਂ ਭਾਜਪਾ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਵਿਚੋਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਆਸਾਮ ਵਿੱਚ ਐਨਆਰਸੀ ਸੂਚੀ ਤੋਂ ਕਿਉਂ ਬਾਹਰ ਕੀਤਾ ਗਿਆ।