ਮਹਿੰਗੇ ਪਿਆਜ਼ ਦੀ ਮਾਰ ਝੱਲ ਰਹੇ ਲੋਕਾਂ ਨੂੰ ਕੇਜਰੀਵਾਲ ਸਰਕਾਰ ਨੇ ਦਿੱਤੀ ਵੱਡੀ ਰਾਹਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਸਰਕਾਰ ਨੇ ਪਿਆਜ਼ ਦੀਆਂ ਲਗਾਤਾਰ ਵੱਧਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਲੋਕਾਂ ਨੂੰ ਵੱਡੀ ਰਾਹਤ ਦੇਣ ਦਾ ਫੈਸਲਾ ਕੀਤਾ ਹੈ।

Kejriwal government

ਨਵੀਂ ਦਿੱਲੀ  : ਦਿੱਲੀ ਸਰਕਾਰ ਨੇ ਪਿਆਜ਼ ਦੀਆਂ ਲਗਾਤਾਰ ਵੱਧਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਲੋਕਾਂ ਨੂੰ ਵੱਡੀ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਭਾਰੀ ਮਾਤਰਾ 'ਚ ਪਿਆਜ਼ ਖਰੀਦਣ ਜਾ ਰਹੀ ਹੈ ਅਤੇ ਉਸਨੂੰ ਲੋਕਾਂ ਨੂੰ ਮੋਬਾਇਲ ਵੈਨ ਦੇ ਜ਼ਰੀਏ 24 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਉਪਲੱਬਧ ਕਰਾਇਆ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਇਸਦੇ ਲਈ ਟੇਂਡਰ ਜਾਰੀ ਕਰ ਦਿੱਤਾ ਗਿਆ ਹੈ।

ਅਸਮਾਨ ਛੂਹ ਰਹੇ ਨੇ ਪਿਆਜ਼ ਦੇ ਮੁੱਲ
ਦੱਸ ਦਈਏ ਕਿ ਇਨੀਂ ਦਿਨੀਂ ਦਿੱਲੀ - ਐਨਸੀਆਰ 'ਚ ਪਿਆਜ਼ ਦੇ ਮੁੱਲ ਆਸਾਮਨ ਛੂਹ ਰਹੇ ਹਨ। ਫਿਲਹਾਲ ਇਹ 60 ਰੁਪਏ ਤੋਂ ਲੈ ਕੇ 80 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਪਿਛਲੇ 20 ਦਿਨਾਂ ਤੋਂ ਪਿਆਜ਼ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ।  ਸ਼ੁਰੂਆਤ 'ਚ ਪਿਆਜ਼ ਦਾ ਮੁੱਲ 30 ਤੋਂ 40 ਰੁਪਏ ਤੱਕ ਚੱਲ ਰਿਹਾ ਸੀ, ਜੋ ਹੁਣ ਵਧ ਕੇ 60 ਤੋਂ 80 ਰੁਪਏ ਤੱਕ ਪਹੁੰਚ ਚੁੱਕਿਆ ਹੈ। ਉਸਦਾ ਕਾਰਨ ਇਹ ਹੈ ਕਿ ਮੱਧ ਭਾਰਤ ਅਤੇ ਮਹਾਰਾਸ਼ਟਰ 'ਚ ਅਜੇ ਵੀ ਮੀਂਹ ਤੇ ਹੜ੍ਹ ਦਾ ਦੌਰ ਚੱਲ ਰਿਹਾ ਹੈ, ਇਸਦੇ ਚਲਦੇ ਪਿਆਜ਼ ਦੀ ਫਸਲ ਖ਼ਰਾਬ ਹੋ ਰਹੀ ਹੈ। 

ਮੀਂਹ ਅਤੇ ਹੜ੍ਹ ਦਾ ਹੋਇਆ ਅਸਰ
ਆਜਾਦਪੁਰ ਮੰਡੀ ਦੇ ਪਿਆਜ਼ ਕਾਰੋਬਾਰੀ ਰਾਜਿੰਦਰ ਸ਼ਰਮਾ ਅਨੁਸਾਰ ਅਸਲ 'ਚ ਪਿਛਲੇ ਤਿੰਨ ਚਾਰ ਸਾਲ ਤੋਂ ਇਹ ਹੁੰਦਾ ਰਿਹਾ ਹੈ ਕਿ ਸਤੰਬਰ ਆਉਂਦੇ - ਆਉਂਦੇ ਮੀਂਹ ਦਾ ਸੀਜ਼ਨ ਲੱਗਭੱਗ ਖਤਮ ਹੋ ਜਾਂਦਾ ਹੈ, ਜਿਸਦੇ ਚਲਦੇ ਪਿਆਜ਼ ਦੇ ਮੁੱਲ ਲਗਾਤਾਰ ਸਥਿਰ ਰਹੇ।  ਪਰ ਇਸ ਸਾਲ ਹਾਲਤ ਇਹ ਹਨ ਕਿ ਸਤੰਬਰ ਖਤਮ ਹੋਣ ਦੇ ਵਾਲਾ ਹੈ ਪਰ ਮੱਧ ਭਾਰਤ ਅਤੇ ਮਹਾਰਾਸ਼ਟਰ ਵਿਚ ਮੀਂਹ ਅਤੇ ਹੜ੍ਹ ਨੇ ਖਾਸੀ ਪਰੇਸ਼ਾਨੀ ਪੈਦਾ ਕਰ ਦਿੱਤੀ ਹੈ। ਇਸਦੇ ਚਲਦੇ ਖੇਤਾਂ ਵਿੱਚ ਖੜੀ ਪਿਆਜ਼ ਦੀ ਨਵੀਂ ਫਸਲ ਬਰਬਾਦ ਹੋ ਗਈ ਹੈ ਜਿਸਨ੍ਹੇ ਪਿਆਜ਼ ਦੇ ਮੁੱਲ ਵਧਾ ਦਿੱਤੇ ਹਨ। 

100 ਰੁਪਏ ਤੱਕ ਪੁੱਜੇਗੀ ਕੀਮਤ
ਉਨ੍ਹਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਤੱਕ ਮੰਡੀ ਵਿੱਚ ਰੋਜ਼ਾਨਾ ਪਿਆਜ਼ ਦੇ ਕਰੀਬ 100 ਟਰੱਕ ਆਉਂਦੇ ਸਨ, ਹੁਣ ਇਹਨਾਂ ਦੀ ਗਿਣਤੀ ਘੱਟ ਕੇ 60 ਹੋ ਗਈ ਹੈ, ਜਿਸਦੇ ਚਲਦੇ ਪਿਆਜ਼ ਦਾ ਥੋਕ ਮੁੱਲ 25 ਤੋਂ 45 ਰੁਪਏ ਤੱਕ ਜਾ ਪਹੁੰਚਿਆ ਹੈ, ਇਸ ਲਈ ਬਾਜ਼ਾਰ ਵਿੱਚ ਇਸਦੇ ਮੁੱਲ ਵੱਧ ਰਹੇ ਹਨ। ਉਨ੍ਹਾਂ ਨੇ ਸੰਭਾਵਨਾ ਜਤਾਈ ਹੈ ਕਿ ਜੇਕਰ ਮੀਂਹ ਅਤੇ ਹੜ੍ਹ ਦਾ ਇਹੀ ਆਲਮ ਰਿਹਾ ਤਾਂ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਪਿਆਜ ਦਾ ਬਾਜ਼ਾਰੂ ਮੁੱਲ 100 ਰੁਪਏ ਤੱਕ ਪਹੁੰਚ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ