ਜੱਜ ਦਾ ਫੈਸਲਾ- ਬੱਚੇ ਦਾ ਮਠਿਆਈ ਚੋਰੀ ਕਰਨਾ ਅਪਰਾਧ ਨਹੀਂ, ਕ੍ਰਿਸ਼ਨ ਜੀ ਦੀ ਕਹਾਣੀ ਦਾ ਦਿੱਤਾ ਹਵਾਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੱਜ ਨੇ ਕ੍ਰਿਸ਼ਨ ਜੀ ਦੀ 'ਮੱਖਣ ਚੋਰੀ' ਕਹਾਣੀ ਦਾ ਹਵਾਲਾ ਦਿੰਦੇ ਹੋਏ ਮਠਿਆਈ ਚੋਰੀ ਕਰਨ ਦੇ ਦੋਸ਼ੀ, ਬੱਚੇ ਨੂੰ ਬਰੀ ਕਰ ਦਿੱਤਾ।

Bihar Judge acquits boy quoting Lord krishna butter theft tale

 

ਬਿਹਾਰ ਸ਼ਰੀਫ: ਇੱਕ ਅਨੋਖਾ ਫੈਸਲਾ ਲੈਂਦਿਆਂ ਬਿਹਾਰ ਦੇ ਜੱਜ ਨੇ ਇੱਕ ਲੜਕੇ ਨੂੰ ਬਰੀ ਕਰ ਦਿੱਤਾ, ਜਿਸ ਉੱਤੇ ਚੋਰੀ ਅਤੇ ਮਠਿਆਈ ਖਾਣ ਦੇ ਦੋਸ਼ ਲੱਗੇ ਸਨ। ਬਾਲ ਨਿਆਂ ਬੋਰਡ (JJB) ਦੇ ਜੱਜ ਮਾਨਵੇਂਦਰ ਮਿਸ਼ਰਾ ਨੇ ਕ੍ਰਿਸ਼ਨ ਜੀ (Lord Krishna's Tale) ਦੀ 'ਮੱਖਣ ਚੋਰੀ' ਕਹਾਣੀ ਦਾ ਹਵਾਲਾ ਦਿੰਦੇ ਹੋਏ ਮਠਿਆਈ ਚੋਰੀ ਕਰਨ ਦੇ ਦੋਸ਼ੀ, ਕਿਸ਼ੋਰ ਨੂੰ ਬਰੀ ਕਰ ਦਿੱਤਾ ਹੈ।

ਹੋਰ ਵੀ ਪੜ੍ਹੋ: ਗੁਜਰਾਤ: ਹੀਰਾ ਕਾਰੋਬਾਰੀ ’ਤੇ IT ਵਿਭਾਗ ਦਾ ਛਾਪਾ, ਕਰੋੜਾਂ ਰੁਪਏ ਦੀ ਟੈਕਸ ਚੋਰੀ ਦਾ ਦਾਅਵਾ

ਇਹ ਘਟਨਾ ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦੇ ਹਰਨੌਤ ਥਾਣਾ ਖੇਤਰ ਅਧੀਨ ਆਉਂਦੇ ਇੱਕ ਪਿੰਡ ਵਿਚ ਵਾਪਰੀ ਹੈ। ਜੱਜ ਨੇ ਕਿਹਾ ਕਿ, “ਜਦੋਂ ਭਗਵਾਨ ਕ੍ਰਿਸ਼ਨ ਦੀ ‘ਮੱਖਣ ਚੋਰੀ’ ਬਾਲ-ਲੀਲਾ ਹੋ ਸਕਦੀ ਹੈ ਤਾਂ ਇਸ ਬੱਚੇ ਦੀ ਮਠਿਆਈ ਚੋਰੀ (Child Stealing Sweets) ਨੂੰ ਵੀ ਅਪਰਾਧ ਨਹੀਂ ਮੰਨਿਆ ਜਾਣਾ ਚਾਹੀਦਾ। ਉਹ ਵੀ ਉਦੋਂ ਜਦੋਂ ਨਾਬਾਲਗ ਕੋਲ ਭੋਜਨ ਨਹੀਂ ਸੀ। ਸਮਾਜ ਵਿਚ ਦੋਹਰੇ ਮਾਪਦੰਡ ਨਹੀਂ ਹੋਣੇ ਚਾਹੀਦੇ।”

ਹੋਰ ਵੀ ਪੜ੍ਹੋ: 'ਆਪ' 'ਚ ਸ਼ਾਮਲ ਹੋਣ ਦੀਆਂ ਖ਼ਬਰਾਂ ਨੂੰ ਸੋਨੀਆ ਮਾਨ ਨੇ ਨਕਾਰਿਆਂ

ਕ੍ਰਿਸ਼ਨਾ ਦੀ ਕਹਾਣੀ ਨੂੰ ਧਿਆਨ ਵਿਚ ਰੱਖ ਕੇ ਜੱਜ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਸਮਾਜ ਵਿਚ ਦੋਹਰੇ ਮਾਪਦੰਡ ਨਹੀਂ ਹੋਣੇ ਚਾਹੀਦੇ। ਜੱਜ ਨੇ ਬਾਲ ਭਲਾਈ ਪੁਲਿਸ ਅਧਿਕਾਰੀ ਦੀ ਕਾਰਵਾਈ 'ਤੇ ਵੀ ਟਿੱਪਣੀਆਂ ਕਰਦਿਆਂ ਕਿਹਾ ਕਿ, “ਅਜਿਹੇ ਮਾਮਲਿਆਂ ਵਿਚ FIR ਨਹੀਂ ਹੋਣੀ ਚਾਹੀਦੀ ਸੀ। ਇਸ ਮਾਮਲੇ ਨੂੰ ਪੁਲਿਸ ਸਟੇਸ਼ਨ ਦੀ ਡਾਇਰੀ ਵਿਚ ਦਰਜ ਕਰ ਕੇ ਹੀ ਹੱਲ ਕੀਤਾ ਜਾਣਾ ਚਾਹੀਦਾ ਸੀ।”

ਹੋਰ ਵੀ ਪੜ੍ਹੋ: ਇਕਬਾਲਪ੍ਰੀਤ ਸਿੰਘ ਸਹੋਤਾ ਬਣੇ ਪੰਜਾਬ ਦੇ ਨਵੇਂ DGP, ਦਿਨਕਰ ਗੁਪਤਾ ਨੂੰ ਅਹੁਦੇ ਤੋਂ ਹਟਾਇਆ

ਜੱਜ ਨੇ ਸ਼ਿਕਾਇਤ ਕਰਨ ਵਾਲੀ ਔਰਤ ਦੇ ਵਕੀਲ ਤੋਂ ਇਹ ਵੀ ਪੁੱਛਿਆ ਕਿ ਜੇ ਉਸ ਦਾ ਬੱਚਾ ਪਰਸ ਵਿਚੋਂ ਪੈਸੇ ਕੱਢ ਲੈਂਦਾ ਹੈ ਤਾਂ ਕੀ ਉਹ ਆਪਣੇ ਬੱਚੇ ਨੂੰ ਜੇਲ੍ਹ ਭੇਜਦੀ? ਔਰਤ ਨੇ 7 ਸਤੰਬਰ ਨੂੰ ਲੜਕੇ 'ਤੇ ਫਰਿੱਜ ਵਿਚੋਂ ਮਠਿਆਈ ਚੋਰੀ ਕਰਨ ਅਤੇ ਖਾਣ ਅਤੇ ਉਸ ਦਾ ਮੋਬਾਈਲ ਫੋਨ ਖੋਹ ਲੈਣ ਦਾ ਦੋਸ਼ ਲਾਇਆ ਸੀ। ਇਸ ਤੋਂ ਬਾਅਦ ਕਿਸ਼ੋਰ ਨੂੰ ਬਾਲ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਉਸ ਨੇ ਮੰਨਿਆ ਸੀ ਕਿ ਉਸ ਨੇ ਭੁੱਖੇ ਹੋਣ ਦੇ ਕਾਰਨ ਮਠਿਆਈ ਖਾਧੀ ਅਤੇ ਗੇਮ ਖੇਡਣ ਲਈ ਮੋਬਾਈਲ ਖੋਹ ਲਿਆ ਸੀ। 

ਕਿਸ਼ੋਰ ਨੇ ਦੱਸਿਆ ਕਿ ਉਸ ਦੇ ਪਿਤਾ ਬੱਸ ਚਲਾਉਂਦੇ ਸਨ, ਜਿਨ੍ਹਾਂ ਦੀ ਰੀੜ੍ਹ ਦੀ ਹੱਡੀ ਸੜਕ ਹਾਦਸੇ ਵਿਚ ਟੁੱਟ ਗਈ ਹੈ ਅਤੇ ਹੁਣ ਘਰ ਵਿਚ ਕਮਾਉਣ ਵਾਲਾ ਕੋਈ ਨਹੀਂ ਹੈ। ਉਸ ਦੀ ਮਾਂ ਮਾਨਸਿਕ ਤੌਰ ਤੇ ਬਿਮਾਰ ਹੈ। ਕਿਸ਼ੋਰ ਦੇ ਕਹਿਣ ’ਤੇ ਉਸ ਨੂੰ ਉਸ ਦੇ ਜੀਜੇ ਨੂੰ ਸੌਂਪ ਦਿੱਤਾ ਗਿਆ ਹੈ। ਜੱਜ ਨੇ ਭੋਜਪੁਰ ਬਾਲ ਭਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਕਿਸ਼ੋਰ ਦੀ ਵਿਦਿਅਕ ਅਤੇ ਹੋਰ ਜ਼ਰੂਰਤਾਂ ਦਾ ਧਿਆਨ ਰੱਖਣ ਦੇ ਆਦੇਸ਼ ਦਿੱਤੇ ਹਨ।