ਤਾਮਿਲਨਾਡੂ: ਕਾਰਤੀ ਚਿਦੰਬਰਮ ਦੀ ਬੈਠਕ ’ਚ ਭਿੜੇ ਕਾਂਗਰਸੀ, ਇੱਕ-ਦੂਜੇ ’ਤੇ ਸੁੱਟੀਆਂ ਕੁਰਸੀਆਂ
ਵਰਕਰਾਂ ਦਰਮਿਆਨ ਝਗੜਾ ਇੰਨਾ ਵੱਧ ਗਿਆ ਕਿ ਉਨ੍ਹਾਂ ਨੇ ਕੁਰਸੀਆਂ ਸੁੱਟ ਕੇ ਇੱਕ-ਦੂਜੇ ਨੂੰ ਮਾਰਨਾ ਸ਼ੁਰੂ ਕਰ ਦਿੱਤਾ।
ਨਵੀਂ ਦਿੱਲੀ: ਤਾਮਿਲਨਾਡੂ (Tamil Nadu) ਦੇ ਸ਼ਿਵਗੰਗਾ ਵਿਚ ਕਾਂਗਰਸ ਦੀ ਬੈਠਕ ਦੌਰਾਨ ਜ਼ਬਰਦਸਤ ਹੰਗਾਮਾ ਹੋਇਆ ਅਤੇ ਕਾਂਗਰਸੀਆਂ (Congress) ਵੱਲੋਂ ਇੱਕ-ਦੂਜੇ ’ਤੇ ਕੁਰਸੀਆਂ ਤੱਕ ਸੁੱਟੀਆਂ ਗਈਆਂ। ਖਾਸ ਗੱਲ ਇਹ ਹੈ ਕਿ ਮੀਟਿੰਗ ਵਿਚ ਕਾਂਗਰਸ ਦੇ ਸੰਸਦ ਮੈਂਬਰ ਕਾਰਤੀ ਚਿਦੰਬਰਮ (MP Karti Chidambaram) ਵੀ ਮੌਜੂਦ ਸਨ ਅਤੇ ਉਨ੍ਹਾਂ ਦੇ ਸਾਹਮਣੇ ਹੀ ਕਾਂਗਰਸੀਆਂ ਦੀ ਆਪਸ ਵਿਚ ਝੜਪ (Clashes) ਹੋ ਗਈ।
ਹੋਰ ਪੜ੍ਹੋ: ਦਰਦਨਾਕ ਹਾਦਸਾ: ਝੂਲਾ ਝੂਟਦੇ ਸਮੇਂ ਗਰਦਨ ਦੁਆਲੇ ਫਸੀ ਰੱਸੀ, ਹੋਈ ਮੌਤ
ਦਰਅਸਲ, ਇਹ ਮੀਟਿੰਗ ਸ਼ਿਵਗੰਗਾ ਜ਼ਿਲ੍ਹਾ ਕਾਂਗਰਸ ਇਕਾਈ ਵੱਲੋਂ ਬੁਲਾਈ ਗਈ ਸੀ ਤਾਂ ਜੋ ਆਉਣ ਵਾਲੀਆਂ ਸਥਾਨਕ ਚੋਣਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ। ਪਾਰਟੀ ਦੇ ਦੋ ਧੜੇ ਮੀਟਿੰਗ ਵਿਚ ਪਹੁੰਚੇ ਸਨ ਅਤੇ ਮੀਟਿੰਗ ਅਜੇ ਸ਼ੁਰੂ ਹੀ ਹੋਈ ਸੀ ਕਿ ਦੋਵਾਂ ਧੜਿਆਂ ਦੇ ਪਾਰਟੀ ਵਰਕਰਾਂ ਵਿਚਾਲੇ ਬਹਿਸ ਛਿੜ ਗਈ। ਵਰਕਰਾਂ ਦਰਮਿਆਨ ਝਗੜਾ ਇੰਨਾ ਵੱਧ ਗਿਆ ਕਿ ਉਨ੍ਹਾਂ ਨੇ ਕੁਰਸੀਆਂ ਸੁੱਟ ਕੇ ਇੱਕ-ਦੂਜੇ ਨੂੰ ਮਾਰਨਾ ਸ਼ੁਰੂ ਕਰ ਦਿੱਤਾ।
ਹੋਰ ਪੜ੍ਹੋ: ਅੰਦੋਲਨ 'ਚ ਮਰਨ ਵਾਲੇ ਕਿਸਾਨਾਂ ਨੂੰ ਸ਼ਹੀਦ ਐਲਾਨੇ ਸਰਕਾਰ - ਰਾਸ਼ਟਰੀ ਲੋਕ ਦਲ
ਹੋਰ ਪੜ੍ਹੋ: ਪੰਜਾਬ ਬਾਰੇ ਗੁਰਦਰਸ਼ਨ ਢਿੱਲੋਂ ਨੇ ਕੀਤਾ ਵੱਡਾ ਦਾਅਵਾ, 2022 'ਚ ਬਣੇਗੀ ਰਲੀ-ਮਿਲੀ ਸਰਕਾਰ
ਇਹ ਹਮਲਾ ਸੰਸਦ ਮੈਂਬਰ ਕਾਰਤੀ ਚਿਦੰਬਰਮ ਦੀ ਮੌਜੂਦਗੀ ਵਿਚ ਹੋਇਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਤੁਰੰਤ ਇੱਥੇ ਪਹੁੰਚ ਗਈ। ਪੁਲਿਸ ਅਧਿਕਾਰੀਆਂ ਨੇ ਬਾਅਦ ਵਿਚ ਸਾਰੇ ਕਰਮਚਾਰੀਆਂ ਨੂੰ ਮੌਕੇ ਤੋਂ ਹਟਾ ਦਿੱਤਾ।