ਗੁਜਰਾਤ: ਹੀਰਾ ਕਾਰੋਬਾਰੀ ’ਤੇ IT ਵਿਭਾਗ ਦਾ ਛਾਪਾ, ਕਰੋੜਾਂ ਰੁਪਏ ਦੀ ਟੈਕਸ ਚੋਰੀ ਦਾ ਦਾਅਵਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਰੋਬਾਰੀ ਦੇ 23 ਠਿਕਾਨਿਆਂ 'ਤੇ ਛਾਪੇਮਾਰੀ ਤੋਂ ਬਾਅਦ ਕਰੋੜਾਂ ਰੁਪਏ ਦੀ ਟੈਕਸ ਚੋਰੀ ਦਾ ਪਰਦਾਫਾਸ਼ ਕੀਤਾ ਗਿਆ ਹੈ।

Income tax raid on Gujarat based Diamond Trader

 

ਅਹਿਮਦਾਬਾਦ: ਆਮਦਨ ਕਰ ਵਿਭਾਗ ਨੇ ਗੁਜਰਾਤ ਦੇ ਇੱਕ ਪ੍ਰਮੁੱਖ ਹੀਰਾ ਕਾਰੋਬਾਰੀ (Diamond Trader) ਅਤੇ ਬਰਾਮਦਕਾਰ 'ਤੇ ਛਾਪਾ ਮਾਰਿਆ ਹੈ। ਕਾਰੋਬਾਰੀ ਦੇ 23 ਠਿਕਾਨਿਆਂ 'ਤੇ ਛਾਪੇਮਾਰੀ ਤੋਂ ਬਾਅਦ ਕਰੋੜਾਂ ਰੁਪਏ ਦੀ ਟੈਕਸ ਚੋਰੀ ਦਾ ਪਰਦਾਫਾਸ਼ ਕੀਤਾ ਗਿਆ ਹੈ। ਆਮਦਨ ਕਰ ਵਿਭਾਗ (Income Tax) ਵੱਲੋਂ ਦਿੱਤੀ ਜਾਣਕਾਰੀ ਵਿਚ ਦਾਅਵਾ ਕੀਤਾ ਗਿਆ ਹੈ ਕਿ ਅੰਕੜਿਆਂ ਦੇ ਮੁਲਾਂਕਣ ਤੋਂ ਪਤਾ ਚੱਲਿਆ ਕਿ ਸਮੂਹ ਨੇ ਬਿਨ੍ਹਾਂ ਹਿਸਾਬ ਕੀਤੇ 518 ਕਰੋੜ ਰੁਪਏ ਦੇ ਛੋਟੇ ਅਤੇ ਪਾਲਿਸ਼ ਕੀਤੇ ਹੀਰਿਆਂ ਦੀ ਖਰੀਦ ਅਤੇ ਵਿਕਰੀ ਕੀਤੀ ਹੈ।

ਹੋਰ ਵੀ ਪੜ੍ਹੋ: ਇਕਬਾਲਪ੍ਰੀਤ ਸਿੰਘ ਸਹੋਤਾ ਬਣੇ ਪੰਜਾਬ ਦੇ ਨਵੇਂ DGP, ਦਿਨਕਰ ਗੁਪਤਾ ਨੂੰ ਅਹੁਦੇ ਤੋਂ ਹਟਾਇਆ

ਛਾਪੇਮਾਰੀ ਦੌਰਾਨ 1.95 ਕਰੋੜ ਰੁਪਏ ਦੀ ਨਕਦੀ ਅਤੇ ਗਹਿਣੇ ਵੀ ਬਰਾਮਦ ਕੀਤੇ ਗਏ, 10.98 ਕਰੋੜ ਰੁਪਏ ਦੇ 8900 ਕੈਰੇਟ ਹੀਰੇ ਵੀ ਬਰਾਮਦ ਕੀਤੇ ਗਏ। ਇਨ੍ਹਾਂ ਬਰਾਮਦ ਹੋਈਆਂ ਵਸਤੂਆਂ ਦਾ ਕੋਈ ਰਿਕਾਰਡ ਨਹੀਂ ਹੈ। ਇਹ ਦੱਸਿਆ ਗਿਆ ਕਿ ਵੱਡੀ ਗਿਣਤੀ ਵਿਚ ਸਮੂਹ ਦੇ ਲਾਕਰਾਂ ਦੀ ਨਿਸ਼ਾਨਦੇਹੀ ਵੀ ਕੀਤੀ ਗਈ ਹੈ। ਬਿਆਨ ਦੇ ਅਨੁਸਾਰ, ਅੰਕੜਿਆਂ ਤੋਂ ਇਹ ਖੁਲਾਸਾ ਹੋਇਆ ਹੈ ਕਿ ਪਿਛਲੇ ਦੋ ਸਾਲਾਂ ਵਿਚ, ਇਸ ਕੰਪਨੀ ਦੁਆਰਾ, 189 ਕਰੋੜ ਰੁਪਏ ਦੀ ਖਰੀਦਦਾਰੀ ਅਤੇ 1040 ਕਰੋੜ ਰੁਪਏ ਦੀ ਵਿਕਰੀ ਹੋਈ ਸੀ।

ਹੋਰ ਵੀ ਪੜ੍ਹੋ: CM ਚੰਨੀ ਦੀ ਨਵੀਂ ਕੈਬਿਨਟ 'ਤੇ ਲੱਗੀ ਮੋਹਰ, 7 ਨਵੇਂ ਚਿਹਰਿਆਂ ਨੂੰ ਮਿਲੀ ਕੈਬਨਿਟ 'ਚ ਐਂਟਰੀ

ਹੋਰ ਵੀ ਪੜ੍ਹੋ: ਜਲੰਧਰ: ਰਿਟਾਇਰਡ ਪੁਲਿਸ ਮੁਲਾਜ਼ਮ ਦਾ ਦੋ ਸਾਲ ਤੋਂ ਚੱਲ ਰਿਹਾ ਸੀ ਚੱਕਰ, ਧੀ ਨੇ ਫੜਿਆ ਰੰਗੇ ਹੱਥੀਂ

ਤੁਹਾਨੂੰ ਦੱਸ ਦੇਈਏ ਕਿ ਸਮੂਹ ਦੇ ਠਿਕਾਨਿਆਂ 'ਤੇ ਇਹ ਛਾਪੇਮਾਰੀ 22 ਅਤੇ 23 ਸਤੰਬਰ ਨੂੰ ਸ਼ੁਰੂ ਕੀਤੀ ਗਈ ਸੀ। ਇਸ ਸਮੂਹ ਦਾ ਮਹਾਰਾਸ਼ਟਰ ਦੇ ਮੁੰਬਈ ਅਤੇ ਗੁਜਰਾਤ ਦੇ ਸੂਰਤ, ਨਵਸਾਰੀ, ਮੋਰਬੀ ਅਤੇ ਵਾਨਕਾਨੇਰ ਵਿਚ ਟਾਇਲ ਉਤਪਾਦਨ ਦਾ ਕਾਰੋਬਾਰ ਹੈ। ਫਿਲਹਾਲ ਛਾਪੇਮਾਰੀ ਦੀ ਪ੍ਰਕਿਰਿਆ ਜਾਰੀ ਹੈ।