ਸੁਪਰੀਮ ਕੋਰਟ ਦੀਆਂ E-mails ਵਿਚ PM ਮੋਦੀ ਦੀ ਤਸਵੀਰ ’ਤੇ ਸਰਵਉੱਚ ਅਦਾਲਤ ਨੇ ਜਤਾਇਆ ਇਤਰਾਜ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਸੁਪਰੀਮ ਕੋਰਟ ਵੱਲੋਂ ਇਤਰਾਜ਼ ਜਤਾਏ ਜਾਣ ਤੋਂ ਬਾਅਦ ਇਹ ਤਸਵੀਰ ਹਟਾ ਦਿੱਤੀ ਗਈ ਹੈ।

PM modi's Photo and Slogan on Court's Official Email

ਨਵੀਂ ਦਿੱਲੀ: ਸੁਪਰੀਮ ਕੋਰਟ ਦੀ ਅਧਿਕਾਰਤ ਮੇਲ ਆਈਡੀ ਦੇ ਫੁਟਨੋਟ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਦੇ ਨਾਅਰੇ 'ਸਬਕਾ ਸਾਥ, ਸਬਕਾ ਵਿਕਾਸ ਅਤੇ ਸਬਕਾ ਵਿਸ਼ਵਾਸ' ਦੀ ਵਰਤੋਂ ਕੀਤੇ ਜਾਣ ਤੋਂ ਬਾਅਦ ਮਾਮਲਾ ਗਰਮਾ ਗਿਆ। ਸੁਪਰੀਮ ਕੋਰਟ ਵੱਲੋਂ ਇਤਰਾਜ਼ ਜਤਾਏ ਜਾਣ ਤੋਂ ਬਾਅਦ ਇਹ ਤਸਵੀਰ ਹਟਾ ਦਿੱਤੀ ਗਈ ਹੈ।

ਹੋਰ ਪੜ੍ਹੋ: New York ਪਹੁੰਚੇ PM ਮੋਦੀ, ਸੰਯੁਕਤ ਰਾਸ਼ਟਰ ਮਹਾਂਸਭਾ ਦੇ 76ਵੇਂ ਸੈਸ਼ਨ ਨੂੰ ਕਰਨਗੇ ਸੰਬੋਧਨ

ਸੁਪਰੀਮ ਕੋਰਟ ਰਜਿਸਟਰੀ ਨੇ ਈ-ਮੇਲ ਨਾਲ ਸਬੰਧਤ ਸਹੂਲਤ ਪ੍ਰਦਾਨ ਕਰਨ ਵਾਲੇ ਨੈਸ਼ਨਲ ਇਨਫਾਰਮੈਟਿਕਸ ਸੈਂਟਰ ਨੂੰ ਨਾਅਰੇ ਹਟਾਉਣ ਅਤੇ ਮੌਜੂਦਾ ਤਸਵੀਰ ਦੀ ਥਾਂ ਸੁਪਰੀਮ ਕੋਰਟ ਦੀ ਤਸਵੀਰ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਬਾਅਦ ਸੁਪਰੀਮ ਕੋਰਟ ਦੀ ਫੋਟੋ ਨੂੰ ਨਵੀਂ ਤਸਵੀਰ ਦੇ ਤੌਰ 'ਤੇ ਵਰਤਿਆ ਜਾ ਰਿਹਾ ਹੈ।

ਹੋਰ ਪੜ੍ਹੋ: ਕੀ ਭਾਰਤ ਵਿਚ ਨੇ ਜੋ ਬਾਇਡਨ ਦੇ ਰਿਸ਼ਤੇਦਾਰ? ਅਮਰੀਕੀ ਰਾਸ਼ਟਰਪਤੀ ਨੇ ਸੁਣਾਇਆ ਦਿਲਚਸਪ ਕਿੱਸਾ

ਵੀਰਵਾਰ ਦੇਰ ਸ਼ਾਮ ਕੁਝ ਵਕੀਲਾਂ ਵੱਲੋਂ ਇਤਰਾਜ਼ ਜਤਾਏ ਜਾਣ ਤੋਂ ਬਾਅਦ ਇਹ ਧਿਆਨ ਵਿਚ ਆਇਆ ਕਿ ਸੁਪਰੀਮ ਕੋਰਟ ਦੀ ਅਧਿਕਾਰਤ ਈ-ਮੇਲ ਦੇ ਨਾਲ ਪੀਐਮ ਮੋਦੀ ਦੀ ਫੋਟੋ ਅਤੇ ਇਕ ਚੋਣ ਨਾਅਰੇ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਦਾ ਨਿਆਂਪਾਲਿਕਾ ਦੇ ਕੰਮਕਾਜ ਨਾਲ ਕੋਈ ਸੰਬੰਧ ਨਹੀਂ ਹੈ। ਇਸ ਨੂੰ ਹਟਾਉਣ ਦੇ ਨਿਰਦੇਸ਼ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਸਨ।

ਹੋਰ ਪੜ੍ਹੋ: ਸੰਪਾਦਕੀ: ਔਰਤਾਂ ਦੀ ਦੁਰਗਤੀ ਬਾਰੇ ਲੋਕ ਸਭਾ ਦੀ ਵਿਸ਼ੇਸ਼ ਬੈਠਕ ਬੁਲਾਈ ਜਾਵੇ?

ਇਸ ਮਾਮਲੇ ਨੂੰ ਸੁਪਰੀਮ ਕੋਰਟ ਐਡਵੋਕੇਟ-ਆਨ-ਰਿਕਾਰਡ ਐਸੋਸੀਏਸ਼ਨ ਦੇ ਵਟਸਐਪ ਗਰੁੱਪ 'ਤੇ ਉਠਾਇਆ ਗਿਆ ਸੀ। ਸਮੂਹ ਵਿਚ ਲਿਖੇ ਸੰਦੇਸ਼ ਵਿਚ ਵਕੀਲ ਨੇ ਲਿਖਿਆ ਕਿ ਸੁਪਰੀਮ ਕੋਰਟ ਰਜਿਸਟਰੀ ਦੁਆਰਾ ਮੈਨੂੰ ਇਕ ਨੋਟਿਸ ਭੇਜਿਆ ਗਿਆ ਸੀ। ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਦਿਖਾਈ ਦੇ ਰਹੀ ਹੈ। ਸੰਦੇਸ਼ ਵਿਚ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਇਕ ਸੁਤੰਤਰ ਅੰਗ ਹੈ ਜਾ ਕਿ ਸਰਕਾਰ ਦਾ ਹਿੱਸਾ। ਇਸ ਲਈ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਮਾਮਲਾ ਸੀਜੇਆਈ ਕੋਲ ਉਠਾਇਆ ਜਾਵੇ ਅਤੇ ਵਿਰੋਧ ਦਰਜ ਕਰਵਾਇਆ ਜਾਵੇ।

ਹੋਰ ਪੜ੍ਹੋ: ਅੰਤਰਰਾਸ਼ਟਰੀ ਭਾਈਚਾਰੇ ਅਤੇ ਭਾਰਤੀ ਪ੍ਰਵਾਸੀਆਂ ਤੋਂ ਆਨਲਾਈਨ ਸਮਰਥਨ ਪ੍ਰਾਪਤ ਕਰ ਰਿਹੈ ਕਿਸਾਨ ਅੰਦੋਲਨ

ਉੱਥੇ ਨੈਸ਼ਨਲ ਇਨਫਾਰਮੈਟਿਕਸ ਸੈਂਟਰ (ਐਨਆਈਸੀ) ਨੇ ਕਿਹਾ ਕਿ ਇਹ ਸਕ੍ਰਿਪਟ ਐਨਆਈਸੀ ਦੇ ਸਾਰੇ ਪਲੇਟਫਾਰਮਾਂ ਲਈ ਵਰਤੀ ਜਾ ਰਹੀ ਹੈ। ਸ਼ਿਕਾਇਤ ਤੋਂ ਬਾਅਦ ਸੁਪਰੀਮ ਕੋਰਟ ਦੇ ਪਲੇਟਫਾਰਮ ਤੋਂ ਇਸ ਨੂੰ ਹਟਾਉਣ ਲਈ ਕਦਮ ਚੁੱਕੇ ਗਏ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਅਸੀਂ ਗਾਂਧੀ ਜਯੰਤੀ ਨਾਲ ਸਬੰਧਤ ਸੰਦੇਸ਼ ਦੀ ਵਰਤੋਂ ਕੀਤੀ ਸੀ।