ਰੇਲਵੇ 'ਚ ਜਨਰਲ ਟਿਕਟ ਰਾਹੀ ਏਸੀ ਦਾ ਸਫਰ, ਪਰ ਹਨ ਕੁਝ ਨਿਯਮ ਤੇ ਸ਼ਰਤਾਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਨਲਾਈਨ ਟਿਕਟ ਬੁਕਿੰਗ ਕਰਨ ਦੌਰਾਨ ਆਈਆਰਟੀਸੀ ਯਾਤਰੀਆਂ ਨੂੰ ਕਲਾਸ ਅਪਗ੍ਰੇਡੇਸ਼ਨ ਦਾ ਵਿਕਲਪ ਦਿੰਦੀ ਹੈ।

Indian Railways

ਨਵੀਂ ਦਿੱਲੀ, ( ਪੀਟੀਆਈ ) : ਜੇਕਰ ਤਿਓਹਾਰਾਂ ਦੇ ਮੌਸਮ ਵਿਚ ਰੇਲ ਰਾਂਹੀ ਸਫਰ ਦੀ ਯੋਜਨਾ ਹੈ ਤਾਂ ਤੁਸੀਂ ਜਨਰਲ ਟਿਕਟ ਤੋਂ ਏਸੀ ਦਾ ਸਫਰ ਕਰ ਸਕਦੇ ਹੋ। ਆਈਆਰਟੀਸੀ ਯਾਤਰੀਆਂ ਨੂੰ ਟਿਕਟ ਅਪਗ੍ਰੇਡ ਕਰਵਾਉਣ ਦੀ ਇਜਾਜ਼ਤ ਦਿੰਦੀ ਹੈ। ਆਨਲਾਈਨ ਟਿਕਟ ਬੁਕਿੰਗ ਕਰਨ ਦੌਰਾਨ ਆਈਆਰਟੀਸੀ ਯਾਤਰੀਆਂ ਨੂੰ ਕਲਾਸ ਅਪਗ੍ਰੇਡੇਸ਼ਨ ਦਾ ਵਿਕਲਪ ਦਿੰਦੀ ਹੈ। ਆਟੋ ਅਪਗ੍ਰੇਡੇਸ਼ਨ ਅਧੀਨ ਰੇਲਵੇ ਪੂਰਾ ਕਿਰਾਇਆ ਦੇਣ ਵਾਲੇ ਵੇਟਿੰਗ ਯਾਤਰੀ ਦੇ ਟਿਕਟ ਨੂੰ ਉਚ ਸ਼੍ਰੇਣੀ ਵਿਚ ਖਾਲੀ ਸੀਟਾਂ ਤੇ ਅਪਗ੍ਰੇਡ ਕਰਦੀ ਹੈ।

ਜੇਕਰ ਕਿਸੇ ਯਾਤਰੀ ਨੇ ਟਿਕਟ ਬੁਕਿੰਗ ਸਮੇਂ ਅਪਗ੍ਰੇਡੇਸ਼ਨ ਸਿਸਟਮ ਵਿਚ ਨੋ ਆਪਸ਼ਨ ਨੂੰ ਚੁਣਿਆ ਹੈ ਤਾਂ ਉਸਦਾ ਪੀਐਨਆਰ ਅਪਗ੍ਰੇਡੇਸ਼ਨ ਸੂਚੀ ਵਿਚ ਨਹੀਂ ਰਹਿੰਦਾ, ਨਾਲ ਹੀ ਆਈਆਰਟੀਸੀ ਮੁਤਾਬਕ ਛੋਟ ਵਾਲੇ ਟਿਕਟ, ਮੁਫਤ ਪਾਸ ਹੋਲਡਰ ਅਤੇ ਸੀਨੀਅਰ ਨਾਗਰਿਕਾਂ ਦਾ ਟਿਕਟ ਅਪਗ੍ਰੇਡੇਸ਼ਨ ਨਹੀਂ ਹੁੰਦਾ। ਨਿਯਮ ਮੁਤਾਬਕ ਚਾਰਟ ਬਣਾਉਣ ਵੇਲੇ ਯਾਤਰੀ ਰਿਜ਼ਰਵੇਸ਼ਨ ਸਿਸਟਮ ਵੱਲੋਂ ਟਿਕਟ ਅਪਗ੍ਰੇਡੇਸ਼ਨ ਅਪਣੇ ਆਪ ਹੁੰਦਾ ਹੈ।

ਇਸ ਯੋਜਨਾ ਅਧੀਨ ਟਿਕਟ ਦਾ ਨਿਰੀਖਣ ਕਰਨ ਵਾਲੇ ਨੂੰ ਯਾਤਰੀ ਦਾ ਟਿਕਟ ਅਪਗ੍ਰੇਡ ਕਰਨ ਦਾ ਅਧਿਕਾਰ ਨਹੀਂ ਹੁੰਦਾ। ਇਸ ਯੋਜਨਾ ਅਧੀਨ ਸਿਰਫ ਵੇਟਿੰਗ ਲਿਸਟ ਵਾਲੇ ਯਾਤਰੀਆਂ ਨੂੰ ਕਨਫਰਮ ਸੀਟ ਦਿਤਾ ਜਾਂਦਾ ਹੈ। ਇਸ ਤੋਂ ਬਾਅਦ ਬਾਕੀ ਬਚੀਆਂ ਸੀਟਾਂ ਦੀ ਬੁਕਿੰਗ ਪਹਿਲਾਂ ਤੋਂ ਮੌਜੂਦ ਪ੍ਰਕਿਰਿਆ ਅਧੀਨ ਮੌਜੂਦ ਕਾਉਂਟਰ ਤੋਂ ਹੁੰਦਾ ਹੈ। ਅਜਿਹੇ ਵਿਚ ਜੇਕਰ ਰੇਲਗੱਡੀ ਵਿਚ ਕਿਸੀ ਤਰਾਂ ਦੀ ਵੇਟਿੰਗ ਲਿਸਟ ਨਹੀਂ ਹੈ ਤਾ ਕਿਸੀ ਟਿਕਟ ਦਾ ਅਪਗ੍ਰੇਡੇਸ਼ਨ ਨਹੀਂ ਹੋਵੇਗਾ।