ਆਸਟ੍ਰੇਲੀਆ 'ਚ ਇਕ ਸਿੱਖ ਉਮੀਦਵਾਰ 'ਤੇ ਵੀਡੀਓ ਜ਼ਰੀਏ ਹੋਇਆ ਨਸਲੀ ਹਮਲਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਆਸਟ੍ਰੇਲੀਆ ਵਿਚ ਸਿਟੀ ਕਾਉਂਸਲ ਦੇ ਇਕ ਸਿੱਖ ਉਮੀਦਵਾਰ ਨੂੰ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤੀ ਮੂਲ ਦੇ ਸਿੱਖ ਸਨੀ ਸਿੰਘ ਪੋਰਟ ਅਗਸ...

Australian truck Driver and Sunny Singh

ਸਿਡਨੀ : (ਭਾਸ਼ਾ) ਆਸਟ੍ਰੇਲੀਆ ਵਿਚ ਸਿਟੀ ਕਾਉਂਸਲ ਦੇ ਇਕ ਸਿੱਖ ਉਮੀਦਵਾਰ ਨੂੰ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤੀ ਮੂਲ ਦੇ ਸਿੱਖ ਸਨੀ ਸਿੰਘ ਪੋਰਟ ਅਗਸਤਾ ਸਿਟੀ ਕਾਉਂਸਲ ਦੇ ਉਮੀਦਵਾਰ ਹਨ। ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਕ ਟਰੱਕ ਚਾਲਕ ਨੇ ਇਕ ਵੀਡੀਓ ਸੋਸ਼ਲ ਸਾਈਟ ਫੇਸਬੁਕ 'ਤੇ ਅਪਲੋਡ ਕੀਤੀ ਹੈ। ਇਸ ਵੀਡੀਓ ਵਿਚ ਦਿਖ ਰਿਹਾ ਹੈ ਕਿ ਟਰੱਕ ਡ੍ਰਾਈਵਰ ਸਨੀ ਸਿੰਘ ਦੇ ਪੋਸਟਰ (ਪਲੇਕਾਰਡ) ਨੂੰ ਲੈ ਕੇ ਉਸ ਨੂੰ ਟਰੱਕ ਦੇ ਟਾਇਰਾਂ ਤਲੇ ਰੌਂਦ ਰਿਹਾ ਹੈ। ਇਸ ਦੇ ਨਾਲ ਉਹ ਉਨ੍ਹਾਂ ਉਤੇ ਕਈ ਨਸਲੀ ਟਿੱਪਣੀਆਂ ਵੀ ਕਰ ਰਿਹਾ ਹੈ।

ਇਸ ਵੀਡੀਓ ਬਾਰੇ ਸਨੀ ਸਿੰਘ ਨੂੰ ਫੇਸਬੁਕ ਦੇ ਜ਼ਰੀਏ ਪਤਾ ਚੱਲਿਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਉਤੇ ਪਹਿਲੀ ਵਾਰ ਨਸਲੀ ਹਮਲਾ ਹੋਇਆ ਹੈ। ਖਬਰਾਂ ਦੇ ਮੁਤਾਬਕ ਸਨੀ ਸਿੰਘ ਜੋ ਟੈਕਸੀ ਕੰਪਨੀ ਦੇ ਮਾਲਿਕ ਹਨ ਉਨ੍ਹਾਂ ਨੇ ਜਦੋਂ ਇਹ ਵੀਡੀਓ ਵੇਖਿਆ ਤਾਂ ਉਹ ਇਸ ਨੂੰ ਅਖੀਰ ਤੱਕ ਨਹੀਂ ਵੇਖ ਸਕੇ। ਉਨ੍ਹਾਂ ਨੇ ਕਿਹਾ ਕਿ ਮੈਂ ਥੋੜ੍ਹਾ ਉਦਾਸ ਹਾਂ ਅਤੇ ਹੈਰਾਨ ਵੀ ਕਿਉਂਕਿ ਮੈਂ ਇਸ ਵਿਅਕਤੀ ਨੂੰ ਪਹਿਲਾਂ ਕਦੇ ਨਹੀਂ ਵੇਖਿਆ ਹੈ। ਮੈਂ ਉਨ੍ਹਾਂ ਨੂੰ ਕਦੇ ਮਿਲਿਆ ਵੀ ਨਹੀਂ ਹਾਂ। ਮੈਨੂੰ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ।

ਦਖਣੀ ਆਸਟ੍ਰੇਲੀਆ ਦੇ ਅਟਾਰਨੀ ਜਨਰਲ ਵਿੱਕੀ ਚੈਪਮੈਨ ਨੇ ਇਸ ਵੀਡੀਓ ਨੂੰ ਨਸਲੀ ਦੱਸਿਆ ਅਤੇ ਇਸ ਦੀ ਨਿੰਦਾ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਪਰੇਸ਼ਾਨ ਕਰ ਦੇਣ ਵਾਲੀ ਵੀਡੀਓ ਹੈ, ਪੁਲਿਸ ਇਸ ਮਾਮਲੇ ਵਿਚ ਜਾਂਚ ਕਰ ਰਹੀ ਹੈ। ਜਾਂਚ ਤੱਕ ਸਾਨੂੰ ਰੁਕਣਾ ਹੋਵੇਗਾ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ ਦਾ ਡੈਮੋਕਰੇਟਿਕ ਇਤਿਹਾਸ ਕਾਫ਼ੀ ਮਾਣ ਵਾਲਾ ਰਿਹਾ ਹੈ। ਜਨਤਾ ਦੇ ਅਧਿਕਾਰਾਂ ਦੀ ਰੱਖਿਆ ਲਈ ਸਰਕਾਰ ਪੂਰੀ ਤਰ੍ਹਾਂ ਸਰਗਰਮ ਹੈ।