LAC 'ਤੇ ਤਣਾਅ ਭਾਰਤੀ ਫੌਜ ਨੇ ਬੁਲਾਈ ਚਾਰ ਰੋਜ਼ਾ ਕਾਨਫਰੰਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰੱਖਿਆ ਮੰਤਰੀ ਰਾਜਨਾਥ ਸਿੰਘ ਵਿਸ਼ੇਸ਼ ਤੌਰ ‘ਤੇ ਕਰਨਗੇ ਸ਼ਮੂਲਿਅਤ

Rajnath singh

26 ਤਾਰੀਖ਼ ਤੋਂ ਸ਼ੁਰੂ ਹੋਣ ਵਾਲੀ ਫੌਜ ਦੀ ਇਸ ਕਮਾਂਡਰ ਕਾਨਫਰੰਸ ਨੂੰ ਤਿੰਨਾਂ ਸੈਨਾਪਤੀ, CDS ਜਨਰਲ ਬਿਪਿਨ ਰਾਵਤ ਤੋਂ ਇਲਾਵਾ ਰੱਖਿਆ ਮੰਤਰੀ ਵੀ ਸੰਬੋਧਿਤ ਕਰਨਗੇ। ਮੁੱਖ ਰੂਪ ਵਿਚ ਜ਼ਿਕਰਯੋਗ ਹੈ  ਕਿ ਸਾਲ 'ਚ ਦੋ ਵਾਰ ਹੋਣ ਵਾਲੀ ਇਸ ਕਾਨਫਰੰਸ 'ਚ ਲੰਬੀ ਚਰਚਾਵਾਂ ਤੋਂ ਬਾਅਦ ਫੌਜ ਦੀਆਂ ਸਾਰੀਆਂ ਮੁੱਖ ਰਣਨੀਤੀਆਂ ਬਣਾਈਆਂ ਜਾਂਦੀਆਂ ਹਨ। ਚੀਨ ਨਾਲ ਪਿਛਲੇ 5 ਮਹੀਨੇ ਤੋਂ ਜ਼ਿਆਦਾ ਸਮਾਂ ਤੋਂ ਚੱਲ ਰਹੇ ਸਭ ਤੋਂ ਗੰਭੀਰ ਤਣਾਅ ਤੋਂ ਬਾਅਦ ਇਹ ਕਾਨਫਰੰਸ ਬਹੁਤ ਮਹੱਤਵਪੂਰਣ ਹੈ। ਭਾਰਤੀ ਫੌਜ ਇਸ ਵਾਰ ਕੋਈ ਵੀ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀ ।

MAP

ਕਾਨਫਰੰਸ ਦੇ ਪਹਿਲੇ ਦਿਨ ਪੂਰੇ ਦਿਨ ਫੌਜ 'ਚ ਫੌਜੀਆਂ ਨਾਲ ਜੁੜੇ ਹੋਏ ਮੁੱਦਿਆਂ 'ਤੇ ਵਿਚਾਰ ਕੀਤਾ ਜਾਵੇਗਾ। ਇਸ ਦੌਰਾਨ ਕੰਟਰੋਲ ਲਾਈਨ 'ਤੇ ਤਾਇਨਾਤ 50 ਹਜ਼ਾਰ ਫੌਜੀਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ। 27 ਤਾਰੀਖ਼ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਸਾਰੇ ਕਮਾਂਡਰਾਂ ਨੂੰ ਸੰਬੋਧਿਤ ਕਰਨਗੇ।  ਉਥੇ ਹੀ 28 ਤਾਰੀਖ਼ ਨੂੰ ਫੌਜ ਵੱਖ-ਵੱਖ ਫੌਜੀ ਕਮਾਂਡਰਾਂ ਵੱਲੋਂ ਚੁੱਕੇ ਗਏ ਮੁੱਦਿਆਂ 'ਤੇ ਵਿਸਥਾਰ ਨਾਲ ਚਰਚਾ ਹੋਵੇਗੀ। ਜਦੋਂ ਕਿ 29 ਤਾਰੀਖ਼ ਦਾ ਦਿਨ ਬਹੁਤ ਮਹੱਤਵਪੂਰਣ ਹੈ ਜਦੋਂ ਸਰਹੱਦ 'ਤੇ ਇੰਫਰਾਸਟਰਕਚਰ ਡਿਵੈਲਪਮੈਂਟ ਦੇ ਹਰ ਪਹਿਲੂ 'ਤੇ ਬਰੀਕੀ ਨਾਲ ਚਰਚਾ ਕੀਤੀ ਜਾਵੇਗੀ ਅਤੇ ਉਸ ਦੀ ਸਮੀਖਿਆ ਹੋਵੇਗੀ। ਇਸ ਦਿਨ ਬਾਰਡਰ ਰੋਡ ਆਰਗੇਨਾਇਜ਼ੇਸ਼ਨ ਦੇ ਡਾਇਰੈਕਟਰ ਜਨਰਲ ਸਰਹੱਦ 'ਤੇ ਚੱਲ ਰਹੇ ਵੱਖ-ਵੱਖ ਪ੍ਰੋਜੇਕਟਾਂ ਬਾਰੇ ਰਿਪੋਰਟ ਦੇਣਗੇ।