ਟੀਕਾਕਰਨ ਤੋਂ ਬਾਅਦ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਤੇ ਵੀ ਜਸ਼ਨ ਮਨਾ ਲੈਣ PM ਮੋਦੀ : ਚਿਦੰਬਰਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'ਜਸ਼ਨ ਮਨਾਉਣ ਦਾ ਇੱਕ ਹੋਰ ਮੌਕਾ ਕਿਉਂਕਿ ਗੈਸ ਸਿਲੰਡਰ ਦੀ ਕੀਮਤ ਵੀ ਹੁਣ 1000 ਰੁਪਏ ਤੋ ਪਾਰ'

P. Chidambaram and PM MODI

 

 ਨਵੀਂ ਦਿੱਲੀ: ਭਾਰਤ ਵਿੱਚ ਟੀਕਾਕਰਨ ਦੇ 100 ਕਰੋੜ ਦੇ ਅੰਕੜੇ ਨੂੰ ਪਾਰ ਕਰਨ ਤੋਂ ਬਾਅਦ, ਜਿੱਥੇ ਪੀਐਮ ਮੋਦੀ ਨੇ ਇਸਨੂੰ ਦੇਸ਼ ਲਈ ਇੱਕ ਵੱਡੀ ਪ੍ਰਾਪਤੀ ਕਿਹਾ, ਉੱਥੇ ਵਿਰੋਧੀ ਧਿਰ ਦੇ ਨੇਤਾ ਇਸ ਨੂੰ ਲੈ ਕੇ ਮੋਦੀ ਸਰਕਾਰ 'ਤੇ ਨਿਸ਼ਾਨੇ ਸਾਧ (PM Modi should also celebrate petrol and diesel prices after vaccination) ਰਹੇ ਹਨ।

 

 ਹੋਰ ਵੀ ਪੜ੍ਹੋ: ਮਹਾਮਾਰੀ ਅਜੇ ਖ਼ਤਮ ਨਹੀਂ ਹੋਈ, ਇਹ ਉਦੋਂ ਹੀ ਖ਼ਤਮ ਹੋਵੇਗੀ ਜਦੋਂ ਦੁਨੀਆ ਚਾਹੇਗੀ- WHO ਮੁਖੀ

ਪ੍ਰਧਾਨ ਮੰਤਰੀ ਮੋਦੀ 'ਤੇ ਤੰਜ਼ ਕੱਸਦਿਆਂ  ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਨੇ ਕਿਹਾ ਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ 'ਚ 100 ਕਰੋੜ ਵੈਕਸੀਨ ਡੋਜ਼ ਲਗਾਏ ਜਾਣ ਤੋਂ ਬਾਅਦ ਜਸ਼ਨ ਮਨਾਇਆ, ਉਸੇ ਤਰ੍ਹਾਂ ਹੁਣ ਪੈਟਰੋਲ ਅਤੇ ਡੀਜ਼ਲ ਦੀ ਕੀਮਤ 100 ਰੁਪਏ ਨੂੰ ਪਾਰ ਕਰ ਕੇ ਵੀ ਜ਼ਸਨ ਮਨਾ (PM Modi should also celebrate petrol and diesel prices after vaccination) ਲੈਣ। 

 

 ਹੋਰ ਵੀ ਪੜ੍ਹੋ: ਚੰਗੇ ਭਵਿੱਖ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਚਿਦੰਬਰਮ ਨੇ ਟਵੀਟ ਕਰਦਿਆਂ  ਕਿਹਾ ਕਿ , ਜਿਸ ਤਰ੍ਹਾਂ ਪੀਐਮ ਮੋਦੀ ਨੇ ਟੀਕੇ ਦੀਆਂ 100 ਕਰੋੜ ਖੁਰਾਕਾਂ ਪੂਰੀਆਂ ਹੋਣ ਦੇ ਮੌਕੇ ‘ਤੇ ਆਪਣੇ ਮੰਤਰੀਆਂ ਦੀ ਅਗਵਾਈ ਕੀਤੀ। ਇਸੇ ਤਰ੍ਹਾਂ ਉਨ੍ਹਾਂ ਨੂੰ ਹੋਰ ਸ਼ਤਾਬਦੀ ਸਮਾਰੋਹ ਮਨਾਉਣ ਵਿੱਚ ਇੱਕ (PM Modi should also celebrate petrol and diesel prices after vaccination) ਮਿਸਾਲ ਕਾਇਮ ਕਰਨੀ ਚਾਹੀਦੀ ਹੈ।

ਕੁੱਝ ਹਫਤੇ ਪਹਿਲਾਂ ਪੈਟਰੋਲ 100 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਿਆ ਸੀ ਅਤੇ ਹੁਣ ਡੀਜ਼ਲ 100 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਿਆ ਹੈ। ਇਸ ਤੋਂ ਇਲਾਵਾ, ਇੱਕ ਹੋਰ ਟਵੀਟ ਵਿੱਚ ਉਹਨਾਂ ਨੇ ਕਿਹਾ ਕਿ (PM Modi should also celebrate petrol and diesel prices after vaccination) ਜਸ਼ਨ ਮਨਾਉਣ ਦਾ ਇੱਕ ਹੋਰ ਮੌਕਾ ਹੈ, ਕਿਉਂਕਿ ਗੈਸ ਸਿਲੰਡਰ ਦੀ ਕੀਮਤ ਵੀ ਹੁਣ 1000 ਰੁਪਏ ਨੂੰ ਪਾਰ ਕਰ ਗਈ ਹੈ। 

 ਹੋਰ ਵੀ ਪੜ੍ਹੋ: ਟੈਕਸਾਸ 'ਡਰੈਗ ਰੇਸਿੰਗ' ਹਾਦਸੇ 'ਚ ਦੋ ਬੱਚਿਆਂ ਦੀ ਮੌਤ,8 ਜ਼ਖ਼ਮੀ 

 ਦੱਸ ਦੇਈਏ ਕਿ 22 ਅਕਤੂਬਰ ਨੂੰ, ਭਾਰਤ ਨੇ ਕੋਰੋਨਾ ਵਿਰੁੱਧ ਜੰਗ ਵਿੱਚ ਇਤਿਹਾਸ ਰਚਿਆ ਸੀ। ਦੇਸ਼ ਵਿੱਚ ਟੀਕਿਆਂ ਦੀ ਕੁੱਲ ਸੰਖਿਆ 100 ਕਰੋੜ ਨੂੰ ਪਾਰ ਕਰ ਗਈ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸਿਰਫ 278 ਦਿਨਾਂ ਵਿੱਚ ਭਾਰਤ ਨੇ ਇਹ ਅੰਕੜਾ ਪਾਰ ਕਰ ਲਿਆ ਹੈ। ਟੀਕਾਕਰਨ ਦੇ ਮਾਮਲੇ ਵਿੱਚ ਭਾਰਤ ਸਿਰਫ਼ ਚੀਨ ਤੋਂ ਪਿੱਛੇ ਹੈ। ਦੂਜੇ ਦੇਸ਼ਾਂ ਦੇ ਮੁਕਾਬਲੇ ਚੀਨ ਬਹੁਤ (PM Modi should also celebrate petrol and diesel prices after vaccination) ਅੱਗੇ ਹੈ। ਅਮਰੀਕਾ, ਰੂਸ ਅਤੇ ਬ੍ਰਿਟੇਨ ਭਾਰਤ ਦੇ ਹੇਠਾਂ ਚੱਲ ਰਹੇ ਹਨ। 

 

 ਹੋਰ ਵੀ ਪੜ੍ਹੋ: ਗੁਰੂ ਨਾਨਕ ਦੇਵ ਜੀ ਖਿਲਾਫ਼ ਗਲਤ ਸ਼ਬਦਾਵਲੀ ਵਰਤਣ ਵਾਲਿਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਧਰਨਾ ਪ੍ਰਦਰਸ਼ਨ