‘Bharat’ replacing ‘India’ in school textbooks: ਸਕੂਲਾਂ ਦੀਆਂ ਕਿਤਾਬਾਂ ’ਚ ‘ਇੰਡੀਆ’ ਦੀ ਥਾਂ ‘ਭਾਰਤ’ ਸ਼ਬਦ ਵਰਤਣ ਦੀ ਸਿਫ਼ਾਰਸ਼
‘ਪ੍ਰਾਚੀਨ ਇਤਿਹਾਸ’ ਦੀ ਥਾਂ ‘ਕਲਾਸੀਕਲ ਹਿਸਟਰੀ’ ਸ਼ੁਰੂ ਕਰਨ, ‘ਹਿੰਦੂ ਜਿੱਤ ਦੀਆਂ ਕਹਾਣੀਆਂ’ ’ਤੇ ਜ਼ੋਰ ਦੇਣ ਲਈ ਵੀ ਕਿਹਾ ਗਿਆ
NCERT panel recommends replacing ‘India’ with ‘Bharat’ in school textbooks: ਨੈਸ਼ਨਲ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (NCERT) ਵਲੋਂ ਗਠਿਤ ਉੱਚ ਪੱਧਰੀ ਕਮੇਟੀ ਨੇ ਸਾਰੀਆਂ ਸਕੂਲੀ ਜਮਾਤਾਂ ’ਚ ‘India’ ਦੀ ਥਾਂ ‘ਭਾਰਤ’ ਸ਼ਬਦ ਦੀ ਵਰਤੋਂ ਕਰਨ ਦੀ ਸਿਫਾਰਸ਼ ਕੀਤੀ ਹੈ।
ਇਹ ਸਿਫ਼ਾਰਿਸ਼ ਸਕੂਲੀ ਸਿਲੇਬਸ ’ਚ ਸੋਧ ਲਈ ਬਣੀ ਕਮੇਟੀ ਨੇ ਕੀਤੀ ਹੈ। ਕਮੇਟੀ ਦੇ ਚੇਅਰਮੈਨ ਸੀ.ਆਈ. ਇਸਹਾਕ ਅਨੁਸਾਰ ਕਮੇਟੀ ਨੇ ਪਾਠ-ਪੁਸਤਕਾਂ ’ਚ ‘India’ ਦੀ ਥਾਂ ‘ਭਾਰਤ’ ਸ਼ਬਦ ਦੀ ਵਰਤੋਂ (‘Bharat’ replacing ‘India’ in school textbooks), ‘ਪ੍ਰਾਚੀਨ ਇਤਿਹਾਸ’ ਦੀ ਥਾਂ ‘ਕਲਾਸੀਕਲ ਹਿਸਟਰੀ’ ਸ਼ੁਰੂ ਕਰਨ, ਸਾਰੇ ਵਿਸ਼ਿਆਂ ਦੇ ਪਾਠਕ੍ਰਮ ’ਚ ਭਾਰਤੀ ਗਿਆਨ ਪ੍ਰਣਾਲੀ (ਆਈ.ਕੇ.ਐਸ.) ਦੀ ਸ਼ੁਰੂਆਤ ਕਰਨ ਦੀ ਸਿਫ਼ਾਰਸ਼ ਕੀਤੀ ਹੈ।
NCERT ਅਧਿਕਾਰੀਆਂ ਨੇ ਹਾਲਾਂਕਿ ਕਿਹਾ ਕਿ ਕਮੇਟੀ ਦੀਆਂ ਸਿਫਾਰਿਸ਼ਾਂ ’ਤੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ।
ਈਸਾਕ ਨੇ ਕਿਹਾ, ‘‘ਕਮੇਟੀ ਨੇ ਸਰਬਸੰਮਤੀ ਨਾਲ ਸਾਰੀਆਂ ਜਮਾਤਾਂ ਦੀਆਂ ਪਾਠ ਪੁਸਤਕਾਂ ’ਚ ‘ਇੰਡੀਆ’ ਸ਼ਬਦ ਦੀ ਵਰਤੋਂ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਅਸੀਂ ‘ਪ੍ਰਾਚੀਨ ਇਤਿਹਾਸ’ ਦੀ ਥਾਂ ‘ਕਲਾਸੀਕਲ ਇਤਿਹਾਸ’ ਪੜ੍ਹਾਉਣ ਦੀ ਵੀ ਸਿਫ਼ਾਰਿਸ਼ ਕੀਤੀ ਹੈ।’’ ਉਨ੍ਹਾਂ ਕਿਹਾ ਕਿ ਕਮੇਟੀ ਨੇ ਕਿਤਾਬਾਂ ’ਚ ਵੱਖ-ਵੱਖ ਸੰਘਰਸ਼ਾਂ ’ਚ ‘ਹਿੰਦੂ ਜਿੱਤ ਦੀਆਂ ਕਹਾਣੀਆਂ’ ’ਤੇ ਜ਼ੋਰ ਦੇਣ ਲਈ ਕਿਹਾ ਹੈ। ਈਸਾਕ ਨੇ ਕਿਹਾ, ‘‘ਸਾਡੀਆਂ ਅਸਫਲਤਾਵਾਂ ਦਾ ਕਿਤਾਬਾਂ ’ਚ ਜ਼ਿਕਰ ਕੀਤਾ ਗਿਆ ਹੈ। ਪਰ ਮੁਗਲਾਂ ਅਤੇ ਸੁਲਤਾਨਾਂ ਉੱਤੇ ਸਾਡੀਆਂ ਜਿੱਤਾਂ ਦਾ ਨਹੀਂ।’’
NCERT ਰਾਸ਼ਟਰੀ ਸਿੱਖਿਆ ਨੀਤੀ (NEP) 2020 ਅਨੁਸਾਰ ਸਕੂਲੀ ਪਾਠ ਪੁਸਤਕਾਂ ਦੇ ਪਾਠਕ੍ਰਮ ’ਚ ਸੋਧ ਕਰ ਰਿਹਾ ਹੈ। ਕੌਂਸਲ ਨੇ ਹਾਲ ਹੀ ’ਚ ਇਨ੍ਹਾਂ ਜਮਾਤਾਂ ਲਈ ਪਾਠਕ੍ਰਮ, ਪਾਠ ਪੁਸਤਕਾਂ ਅਤੇ ਅਧਿਆਪਨ ਸਮੱਗਰੀ ਨੂੰ ਅੰਤਿਮ ਰੂਪ ਦੇਣ ਲਈ ਇਕ 19 ਮੈਂਬਰੀ ਰਾਸ਼ਟਰੀ ਪਾਠਕ੍ਰਮ ਅਤੇ ਅਧਿਆਪਨ ਸਮੱਗਰੀ ਕਮੇਟੀ (NSTC) ਦਾ ਗਠਨ ਕੀਤਾ ਸੀ।
ਇਸਾਕ ਨੇ ਕਿਹਾ, ‘‘ਕਮੇਟੀ ਨੇ ਸਾਰੇ ਵਿਸ਼ਿਆਂ ਦੇ ਪਾਠਕ੍ਰਮ ’ਚ ਭਾਰਤੀ ਗਿਆਨ ਪ੍ਰਣਾਲੀ (ਆਈ.ਕੇ.ਐਸ.) ਨੂੰ ਸ਼ਾਮਲ ਕਰਨ ਦੀ ਵੀ ਸਿਫ਼ਾਰਿਸ਼ ਕੀਤੀ ਹੈ।’’
ਕਮੇਟੀ ਦੇ ਹੋਰ ਮੈਂਬਰਾਂ ’ਚ ਆਈ.ਸੀ.ਐਚ.ਆਰ. ਦੇ ਚੇਅਰਮੈਨ ਰਘੁਵੇਂਦਰ ਤੰਵਰ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐਨ.ਯੂ.) ਦੀ ਪ੍ਰੋ. ਵੰਦਨਾ ਮਿਸ਼ਰਾ, ਡੇਕਨ ਕਾਲਜ ਡੀਮਡ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਵਸੰਤ ਸ਼ਿੰਦੇ ਅਤੇ ਹਰਿਆਣਾ ਦੇ ਇਕ ਸਰਕਾਰੀ ਸਕੂਲ ’ਚ ਸਮਾਜ ਸ਼ਾਸਤਰ ਪੜ੍ਹਾਉਣ ਵਾਲੀ ਮਮਤਾ ਯਾਦਵ ਸ਼ਾਮਲ ਹਨ।
(For more latest news apart from ‘Bharat’ replacing ‘India’ in school textbooks, stay tuned to Rozana Spokesman)