ਸਿਗਨੇਚਰ ਬ੍ਰਿਜ 'ਤੇ ਵਾਪਰੇ ਹਾਦਸਿਆਂ ਨੂੰ ਲੈ ਕੇ 'ਆਪ' ਤੇ ਦਿੱਲੀ ਪੁਲਿਸ ਆਹਮੋ-ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਤਰੀ-ਪੂਰਬੀ ਦਿੱਲੀ ਦੇ ਸਿਗਨੇਚਰ ਬ੍ਰਿਜ ਨੂੰ ਲੈ ਕੇ ਸੱਤਾਧਾਰੀ 'ਆਪ' ਅਤੇ ਦਿੱਲੀ ਪੁਲਿਸ ਵਿਚਕਾਰ ਤਕਰਾਰ ਸ਼ੁਰੂ ਹੋ ਗਈ ਹੈ।

signature bridge Delhi

ਨਵੀਂ ਦਿੱਲੀ,  ( ਪੀਟੀਆਈ ) : ਉਤਰੀ-ਪੂਰਬੀ ਦਿੱਲੀ ਦੇ ਸਿਗਨੇਚਰ ਬ੍ਰਿਜ ਨੂੰ ਲੈ ਕੇ ਸੱਤਾਧਾਰੀ 'ਆਪ' ਅਤੇ ਦਿੱਲੀ ਪੁਲਿਸ ਵਿਚਕਾਰ ਤਕਰਾਰ ਸ਼ੁਰੂ ਹੋ ਗਈ ਹੈ। 24 ਘੰਟਿਆਂ ਦੇ ਅੰਦਰ ਹੋਏ 2 ਹਾਦਿਸਆਂ ਵਿਚ ਤਿੰਨ ਲੋਕਾਂ ਦੀ ਮੌਤ ਤੋਂ ਬਾਅਦ ਆਪ ਨੇ ਇਸ ਬ੍ਰਿਜ 'ਤੇ ਪੁਲਿਸ ਕਰਮਚਾਰੀਆਂ ਦੀ ਤੈਨਾਤੀ ਨਹੀਂ ਕੀਤੇ ਜਾਣ ਦਾ ਦੋਸ਼ ਲਗਾਇਆ ਹੈ। ਜਦਕਿ ਦਿੱਲੀ ਪੁਲਿਸ ਨੇ ਨਿਯਮਾਂ ਨੂੰ ਤੋੜੇ ਜਾਣੇ ਵਿਰੁਧ ਇਥੇ 2000 ਚਲਾਨ ਕੱਟੇ ਜਾਣ ਦਾ ਦਾਅਵਾ ਕੀਤਾ ਹੈ। ਸ਼ਨੀਵਾਰ ਸਵੇਰੇ ਹੋਏ ਬਾਈਕ ਹਾਦਸੇ ਤੋਂ ਕੁਝ ਹੀ ਘੰਟੇ ਬਾਅਦ ਆਪ ਵਿਧਾਇਕ ਸੌਰਵ ਭਾਰਦਵਾਜ ਨੇ ਟਵੀਟ ਕੀਤੀ।

ਉਨ੍ਹਾਂ ਕਿਹਾ ਕਿ ਕੀ ਐਲਜੀ ਦਿੱਲੀ ਦੇ ਡੀਸੀਪੀ ਟ੍ਰੈਫਿਕ ਨੂੰ ਸਿਗਨੇਚਰ ਪੁਲ ਦੇ ਟ੍ਰੈਫਿਕ ਪੁਲਿਸ ਦੀ ਤੈਨਾਤੀ ਨਾ ਕਰਨ ਲਈ ਮੁਅੱਤਲ ਕਰਨਗੇ?  ਬਗੈਰ ਹੈਲਮੇਟ ਦੇ ਬਾਈਕ ਨੂੰ ਤੇਜ ਗਤੀ ਨਾਲ ਚਲਾਉਣ ਕਾਰਨ 2 ਨੌਜਵਾਨਾਂ ਦੀ ਮੌਤ ਤੋਂ ਬਾਅਦ ਪੁਲਿਸ ਨੂੰ ਸਾਵਧਾਨੀ ਵਰਤਣੀ ਚਾਹੀਦੀ ਸੀ। ਸੌਰਵ ਨੇ ਟਵੀਟ ਦੌਰਾਨ ਲਿਖਿਆ, ਕੀ ਸਿਗਨੇਚਰ ਬ੍ਰਿਜ ਦਿੱਲੀ ਦਾ ਹਿੱਸਾ ਨਹੀਂ ਹੈ? ਕੀ ਪਾਕਿਸਤਾਨ ਜਾਂ ਬਰਮਾ ਸਰਕਾਰ ਨੇ ਇਸ ਨੂੰ ਬਣਾਇਆ ਹੈ? ਦਿੱਲੀ ਦੇ ਟ੍ਰੈਫਿਕ ਕਾਂਸਟੇਬਲ ਕਿਥੇ ਸਨ? ਦੋ ਮੌਤਾਂ ਤੋਂ ਬਾਅਦ ਵੀ ਦਿੱਲੀ ਪੁਲਿਸ ਦੀ ਨੀਂਦ ਨਹੀਂ ਖੁਲ੍ਹੀ ?

ਹੁਣ ਦਿੱਲੀ ਪੁਲਿਸ ਨੌਜਵਾਨਾਂ ਦੀ ਮੌਤ ਦਾ ਤਮਾਸ਼ਾ ਦੇਖੇਗੀ? ਆਪ ਵਿਧਾਇਕ ਦੇ ਇਸ ਟਵੀਟ 'ਤੇ ਦਿੱਲੀ ਪੁਲਿਸ ਵੱਲੋਂ ਜਵਾਬ ਦਿਤਾ ਗਿਆ ਕਿ ਉਨ੍ਹਾਂ ਵੱਲੋਂ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਸਿਗਨੇਚਰ ਬ੍ਰਿਜ ਅਤੇ ਪੁੱਲ ਵੱਲ ਨੂੰ ਜਾਂਦੀ ਸੜਕ 'ਤੇ 12 ਪੁਲਿਸ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ। ਇਨ੍ਹਾਂ ਪੁਲਿਸ ਕਰਮਚਾਰੀਆਂ ਨੇ 6 ਨਵੰਬਰ ਤੋਂ 20 ਨਵੰਬਰ ਤੱਕ ਇਥੇ ਨਿਯਮ ਤੋੜਨ ਵਾਲਿਆਂ ਦੇ ਲਗਭਗ 2000 ਲੋਕਾਂ ਦੇ ਚਲਾਨ ਕੱਟੇ ਹਨ।

ਦਿੱਲੀ ਪੁਲਿਸ ਨੇ ਇਹ ਵੀ ਕਿਹਾ ਕਿ ਉਨ੍ਹਾਂ ਵੱਲੋਂ ਦਿੱਲੀ ਸੈਰ ਸਪਾਟਾ ਅਤੇ ਆਵਾਜਾਈ ਵਿਕਾਸ ਨਿਗਮ ਨੂੰ ਬਾਕਾਇਦਾ ਚਿੱਠੀ ਲਿਖੀ ਗਈ ਹੈ। ਜਿਸ ਵਿਚ ਇਥੇ ਸਥਿਰ ਗਤੀ, ਸਥਿਰ ਮਿਆਰ ਅੇਤ ਸਾਵਧਾਨੀ ਵਰਤਣ ਦੇ ਨਾਲ ਹੀ ਸਾਈਨ ਬੋਰਡ ਲਗਾਉਣ ਲਈ ਬੇਨਤੀ ਕੀਤੀ ਗਈ ਹੈ। ਇਹ ਬੋਰਡ ਅਜੇ ਤੱਕ ਲਗਾਏ ਨਹੀਂ ਗਏ ਹਨ।