ਜੰਮੂ-ਕਸ਼ਮੀਰ 'ਚ ਅਪਰੇਸ਼ਨ ਆਲ ਆਊਟ ਦਾ ਅਸਰ, 72 ਘੰਟੇ 'ਚ 16 ਅਤਿਵਾਦੀ ਢੇਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਤਿਵਾਦੀਆਂ ਦੀਆਂ ਗਤੀਵਿਧੀਆਂ ਦਾ ਪਤਾ ਲਗਾਉਣ ਲਈ ਫ਼ੌਜ, ਪੁਲਿਸ ਅਤ ਸੀਆਰਪੀਐਫ ਡਰੋਨ, ਹੈਲੀਕਾਪਟਰ ਅਤੇ ਹੋਰ ਨਿਗਰਾਨੀ ਯੰਤਰਾਂ ਦੀ ਵਰਤੋਂ ਕਰ ਰਹੀ ਹੈ।

Security force During Encounter

ਜੰਮੂ-ਕਸ਼ਮੀਰ ,  ( ਪੀਟੀਆਈ ) : ਸੁਰੱਖਿਆ ਬਲਾਂ ਦੀ ਚੌਕਸੀ ਨਾਲ ਬੀਤੇ 72 ਘੰਟਿਆਂ ਵਿਚ ਵੱਖ-ਵੱਖ ਮੁਠਭੇੜਾਂ ਦੌਰਾਨ 16 ਅਤਿਵਾਦੀ ਮਾਰੇ ਗਏ ਹਨ। ਲੁੱਕ ਕੇ ਵਾਰ ਕਰਨ ਵਾਲੇ ਅਤਿਵਾਦੀਆਂ ਨੂੰ ਸੁਰੱਖਿਆ ਬਲਾਂ ਦੇ ਜਵਾਨਾਂ ਵੱਲੋਂ ਘੇਰ ਕੇ ਮਾਰਿਆ ਜਾ ਰਿਹਾ ਹੈ। ਇਸ ਤੋਂ ਪਰੇਸ਼ਾਨ ਅਤਿਵਾਦੀ ਸਥਾਨਕ ਲੋਕਾਂ 'ਤੇ ਹਮਲੇ ਕਰ ਰਹੇ ਹਨ। ਪਹਿਲਾਂ ਪੁਲਗਾਮ ਅਤੇ ਫਿਰ ਸ਼ੋਪੀਆਂ ਜਿਲ੍ਹੇ ਵਿਚ ਅਤਿਵਾਦੀਆਂ ਨੂੰ ਢੇਰ ਕੀਤਾ ਗਿਆ। ਕੁਲਗਾਮ ਜਿਲ੍ਹੇ ਵਿਚ ਸੁਰੱਖਿਆ ਬਲਾਂ ਦੇ ਨਾਲ ਮੁਠਭੇੜ ਦਰਾਨ ਚਾਰ ਅਤਿਵਾਦੀ ਮਾਰੇ ਗਏ।

ਫ਼ੋਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਚਾਰੋ ਅਤਿਵਾਦੀ ਦੱਖਣੀ ਕਸ਼ਮੀਰ ਦੇ ਕੁਲਗਾਮ ਜਿਲ੍ਹੇ ਦੇ ਹਿਪੁਰਾ ਬਾਟਾਗੁੰਡ ਖੇਤਰ ਵਿਚ ਮੁਠਭੇੜ ਵਿਚ ਮਾਰੇ ਗਏ। ਉਨ੍ਹਾਂ ਦੱਸਿਆ ਕਿ ਅਤਿਵਾਦੀਆਂ ਦੀ ਪਛਾਣ ਅਤੇ ਉਨ੍ਹਾਂ ਦੇ ਸੰਗਠਨ ਬਾਰੇ ਪਤਾ ਲਗਾਇਆ ਜਾ ਰਿਹਾ ਹੈ। ਗੁਪਤ ਸੂਚਨਾ ਦੇ ਆਧਾਰ ਤੇ ਸੁਰੱਖਿਆ ਬਲਾਂ ਨੇ ਖੇਤਰ ਵਿਚ ਘੇਰਾਬੰਦੀ ਕਰ ਕੇ ਖੋਜ ਮੁਹਿੰਮ ਚਲਾਈ ਸੀ। ਸ਼ੋਪੀਆਂ ਜਿਲ੍ਹੇ ਦੇ ਕਪਰਾਨ ਬਟਾਗੁੰਡ ਖੇਤਰ ਵਿਖੇ ਸੁਰੱਖਿਆ ਬਲਾਂ ਨੂੰ ਅਤਿਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਮਿਲਣ ਤੋਂ ਬਾਅਦ ਸ਼ੁਰੂ ਕੀਤੀ ਖੋਜ ਮੁਹਿੰਮ ਦੌਰਾਨ

ਸੁਰੱਖਿਆ ਬਲਾਂ ਨੇ 6 ਅਤਿਵਾਦੀਆਂ ਨੂੰ ਢੇਰ ਕਰ ਦਿਤਾ ਜਦਕਿ ਇਕ ਜਵਾਨ ਸ਼ਹੀਦ ਹੋ ਗਿਆ। ਰਾਜ ਦੇ ਅਨੰਤਨਾਗ ਵਿਖੇ ਫ਼ੌਜ ਵੱਲੋਂ ਚਲਾਏ ਗਏ ਅਪ੍ਰੇਸ਼ਨ ਆਲਆਊਟ ਅਧੀਨ ਬਿਜਬੇਹਰਾ ਇਲਾਕੇ ਵਿਚ ਸੁਰੱਖਿਆ ਬਲਾਂ ਦੇ ਨਾਲ ਸ਼ੁਰੂ ਹੋਈ ਮੁਠਭੇੜ ਵਿਚ 6 ਅਤਿਵਾਦੀ ਮਾਰੇ ਗਏ। ਇਨ੍ਹਾਂ ਅਤਿਵਾਦੀਆਂ ਦੇ ਤਾਰ ਲਸ਼ਕਰ-ਏ-ਤਾਇਬਾ ਅਤੇ ਹਿਜ਼ਬੁਲ ਨਾਲ ਜੁੜੇ ਹੋਏ ਦੱਸੇ ਜਾ ਰਹੇ ਸਨ। ਇਨ੍ਹਾਂ ਵਿਚ ਇਕ ਅਤਿਵਾਦੀ ਅਜ਼ਾਦ ਮਲਿਕ ਪਤੱਰਕਾਰ ਸ਼ੁਜਾਤ ਬੁਖਾਰੀ ਦੇ ਕਤਲ ਵਿਚ ਲੋੜੀਂਦਾ ਸੀ। ਸੰਘਣੇ ਜੰਗਲਾ ਅਤੇ ਨੇੜੇ ਦੇ ਇਲਾਕਿਆਂ ਵਿਚ

ਅਤਿਵਾਦੀਆਂ ਦੀਆਂ ਗਤੀਵਿਧੀਆਂ ਦਾ ਪਤਾ ਲਗਾਉਣ ਲਈ ਫ਼ੌਜ, ਪੁਲਿਸ ਅਤ ਸੀਆਰਪੀਐਫ ਡਰੋਨ, ਹੈਲੀਕਾਪਟਰ ਅਤੇ ਹੋਰ ਨਿਗਰਾਨੀ ਯੰਤਰਾਂ ਦੀ ਵਰਤੋਂ ਕਰ ਰਹੀ ਹੈ। ਅਤਿਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਪਤਾ ਲਗਦੇ ਹੀ ਇਲਾਕੇ ਦੀ ਘੇਰਾਬੰਦੀ ਪਹਿਲਾਂ ਕਦਮ ਹੁੰਦਾ ਹੈ। ਸੁਰੱਖਿਆਬਲਾਂ ਦਾ ਕਹਿਣਾ ਹੈ ਕਿ ਠੰਡ ਅਤੇ ਧੁੰਦ ਵਧਣ ਤੋਂ ਪਹਿਲਾਂ ਕਾਰਵਾਈ ਹੋਰ ਤੇਜ ਕਰ ਦਿਤੀ ਜਾਵੇਗੀ ਤਾਂ ਕਿ ਅਤਿਵਾਦੀਆਂ ਨੂੰ ਬਚਣ ਦਾ ਮੌਕਾ ਨਾ ਮਿਲੇ।