ਕੁਰੀਅਨ ਅਮੂਲ ਦੇ ਪੈਸਿਆਂ ਤੋਂ ਕਰਾਉਂਦੇ ਸਨ ਧਰਮ ਤਬਦੀਲੀ : ਸਾਬਕਾ ਬੀਜੇਪੀ ਨੇਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੁਜਰਾਤ ਬੀਜੇਪੀ ਨੇਤਾ ਅਤੇ ਸਾਬਕਾ ਰਾਜ ਮੰਤਰੀ ਦਲੀਪ ਸੰਘਾਨੀ ਨੇ ਇਲਜ਼ਾਮ ਲਗਾਇਆ ਹੈ ਕਿ ਰਾਸ਼ਟਰੀ ਡੇਅਰੀ ਵਿਕਾਸ ਬੋਰਡ ਅਤੇ ਗੁਜਰਾਤ ਕੋਪਰੇਟਿਵ ...

Former Gujarat minister Dileep Sanghani

ਅਮਰੇਲੀ : (ਭਾਸ਼ਾ) ਗੁਜਰਾਤ ਬੀਜੇਪੀ ਨੇਤਾ ਅਤੇ ਸਾਬਕਾ ਰਾਜ ਮੰਤਰੀ ਦਲੀਪ ਸੰਘਾਨੀ ਨੇ ਇਲਜ਼ਾਮ ਲਗਾਇਆ ਹੈ ਕਿ ਰਾਸ਼ਟਰੀ ਡੇਅਰੀ ਵਿਕਾਸ ਬੋਰਡ ਅਤੇ ਗੁਜਰਾਤ ਕੋਪਰੇਟਿਵ ਮਿਲਕ ਮਾਰਕੀਟਿੰਗ ਐਸੋਸੀਏਸ਼ਨ ਦੇ ਸੰਸਥਾਪਕ ਸਵਰਗਵਾਸੀ ਡਾ ਵਰਗੀਸ ਕੁਰੀਅਨ ਨੇ ਅਮੂਲ ਤੋਂ ਪੈਸਾ ਦਾਨ ਕਰ ਕੇ ਈਸਾਈ ਮਿਸ਼ਨਰੀਆਂ ਵਲੋਂ ਧਰਮ ਤਬਦੀਲੀ ਨੂੰ ਵਿੱਤੀ ਮਦਦ ਦਿਤੀ। 

ਸ਼ਨਿਚਰਵਾਰ ਨੂੰ ਅਮਰੇਲੀ ਸਥਿਤ ਅਮਰ ਡੇਅਰੀ ਵਿਚ ਡਾ ਕੁਰੀਅਨ ਦੇ ਜੀਵਨ ਅਤੇ ਕੰਮਾਂ ਦੀਆਂ ਯਾਦਾਂ ਤੇ ਗੱਲਬਾਤ ਕਰਨ ਲਈ ਅਮੂਲ ਵਲੋਂ ਆਯੋਜਿਤ ਮੋਟਰਸਾਈਕਲ ਰੈਲੀ ਵਿਚ ਬੋਲਦੇ ਹੋਏ ਸੰਘਾਨੀ ਨੇ ਕਿਹਾ ਕਿ ਅਮੂਲ ਦੀ ਸਥਾਪਨਾ ਤਰਿਭੁਵਨਦਾਸ ਪਟੇਲ ਨੇ ਕੀਤੀ ਸੀ ਪਰ ਕੀ ਦੇਸ਼ ਤਰਿਭੁਵਨਦਾਸ ਪਟੇਲ   ਦੇ ਬਾਰੇ ਜਾਣਦਾ ਹੈ ?

ਗੁਜਰਾਤ ਦੇ ਕਿਸਾਨਾਂ ਅਤੇ ਮਵੇਸ਼ੀ ਪਾਲਣ ਵਾਲਿਆਂ ਨੇ ਅਪਣੀ ਸਖਤ ਮਿਹਨਤ ਦੇ ਜ਼ਰੀਏ ਜੋ ਵੀ ਪੈਸਾ ਇਕੱਠਾ ਕੀਤਾ, ਉਸ ਨੂੰ ਕੁਰੀਅਨ ਨੇ ਡਾਂਗ (ਦੱਖਣ ਗੁਜਰਾਤ) ਵਿਚ ਧਾਰਮਿਕ ਪਰਿਵਰਤਨ ਲਈ ਦਾਨ ਦੇ ਦਿਤੇ। 2007 - 2012 'ਚ ਸੰਘਾਨੀ ਖੇਤੀਬਾੜੀ, ਸਹਿਯੋਗ ਅਤੇ ਪਸ਼ੁ ਪਾਲਣ ਵਿਭਾਗ ਵਿਚ ਰਾਜ ਮੰਤਰੀ ਰਹੇ ਸਨ। ਇਸ ਸਮੇਂ ਉਹ ਗੁਜਰਾਤ ਰਾਜ ਸਹਿਕਾਰੀ ਵਿਪਣਨ ਸੰਘ  ਦੇ ਪ੍ਰਧਾਨ ਅਤੇ ਰਾਸ਼ਟਰੀ ਖੇਤੀਬਾੜੀ ਸਹਿਕਾਰੀ ਮਾਰਕੀਟਿੰਗ ਐਸੋਸੀਏਸ਼ਨ ਦੇ ਉਪ ਪ੍ਰਧਾਨ ਹਨ।

ਉਨ੍ਹਾਂ ਨੇ ਇਹ ਦਾਅਵਾ ਕੀਤਾ ਕਿ ਗੁਜਰਾਤ ਅਤੇ ਹੋਰ ਥਾਵਾਂ ਉਤੇ ਮਿਸ਼ਨਰੀਆਂ ਨੂੰ ਦਾਨ ਦਿਤਾ ਗਿਆ ਸੀ। ਨਾਲ ਹੀ ਉਨ੍ਹਾਂ ਨੇ ਕਿਹਾ ਕਿ  ਜਦੋਂ ਕੁਰੀਅਨ ਅਮੂਲ ਦੀ ਅਗਵਾਈ ਕਰ ਰਿਹਾ ਸੀ ਤਾਂ ਉਨ੍ਹਾਂ ਨੇ ਈਸਾਈ ਮਿਸ਼ਨਰੀਆਂ ਨੂੰ ਦਾਨ ਦਿਤਾ। ਤੁਸੀਂ ਅਮੂਲ ਦੇ ਰਿਕਾਰਡ ਨਾਲ ਵੇਰਵਾ ਲੈ ਸਕਦੇ ਹੋ। ਜਦੋਂ ਮੈਂ ਮੰਤਰੀ ਸੀ ਤਾਂ ਇਹ ਮੁੱਦਾ ਮੇਰੇ ਨੋਟਿਸ ਵਿਚ ਆਇਆ ਪਰ ਮੈਨੂੰ ਚੁਪ ਰਹਿਣ ਦੀ ਸਲਾਹ ਦਿਤੀ ਗਈ ਕਿਉਂਕਿ ਕਾਂਗਰਸ ਦੇਸ਼ ਭਰ ਵਿਚ ਇਸ ਮੁੱਦੇ ਨੂੰ ਚੁਕ ਸਕਦੀ ਸੀ।