journalist Saumya murder case News: ਪੱਤਰਕਾਰ ਸੌਮਿਆ ਕਤਲ ਕੇਸ 'ਚ ਚਾਰ ਦੋਸ਼ੀਆਂ ਨੂੰ 'ਦੂਹਰੀ ਉਮਰ ਕੈਦ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

journalist Saumya murder case News: 30 ਸਤੰਬਰ 2008 ਨੂੰ ਦਿੱਲੀ ਵਿਚ ਹੋਇਆ ਸੀ ਪੱਤਰਕਾਰ ਸੌਮਿਆ ਦਾ ਕਤਲ

Newupadate of journalist Saumya murder case News in punjabi

Newupadate of journalist Saumya murder case News in punjabi : ਸੌਮਿਆ ਵਿਸ਼ਵਨਾਥਨ ਕਤਲ ਕੇਸ ਵਿੱਚ ਸਜ਼ਾ ਦਾ ਐਲਾਨ ਕੀਤਾ ਗਿਆ ਹੈ। ਚਾਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਰਵੀ ਕਪੂਰ, ਅਮਿਤ ਸ਼ੁਕਲਾ, ਬਲਬੀਰ ਮਲਿਕ ਅਤੇ ਅਜੈ ਕੁਮਾਰ ਨੂੰ ਕਤਲ ਕੇਸ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ। ਅਦਾਲਤ ਨੇ ਚਾਰਾਂ ਦੋਸ਼ੀਆਂ ਨੂੰ ਜੁਰਮਾਨਾ ਵੀ ਲਗਾਇਆ ਹੈ। ਸਾਰੇ ਦੋਸ਼ੀਆਂ ਨੂੰ ਮਕੋਕਾ ਤਹਿਤ ਸਜ਼ਾ ਸੁਣਾਈ ਗਈ ਹੈ। ਦਿੱਲੀ ਦੀ ਸਾਕੇਤ ਅਦਾਲਤ ਨੇ ਸ਼ੁੱਕਰਵਾਰ ਨੂੰ ਮਾਮਲੇ ਦੀ ਸੁਣਵਾਈ ਪੂਰੀ ਕਰਕੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਚਾਰਾਂ ਦੋਸ਼ੀਆਂ ਨੂੰ ਦੋ ਮਾਮਲਿਆਂ ਵਿਚ ਵੱਖ-ਵੱਖ ਉਮਰ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।

ਇਹ ਵੀ ਪੜ੍ਹੋ: Randeep Hooda Wedding Date: ਰਣਦੀਪ ਹੁੱਡਾ 10 ਸਾਲ ਛੋਟੀ ਗਰਲਫ੍ਰੈਂਡ ਨਾਲ ਕਰਨਗੇ ਵਿਆਹ, ਤਰੀਕ ਆਈ ਸਾਹਮਣੇ  

ਦਰਅਸਲ, ਦਿੱਲੀ ਦੀ ਮਹਿਲਾ ਟੀਵੀ ਪੱਤਰਕਾਰ ਸੌਮਿਆ ਵਿਸ਼ਵਨਾਥਨ ਦੀ 30 ਸਤੰਬਰ 2008 ਨੂੰ ਦਿੱਲੀ ਦੇ ਨੈਲਸਨ ਮੰਡੇਲਾ ਮਾਰਗ 'ਤੇ ਹੱਤਿਆ ਕਰ ਦਿਤੀ ਗਈ ਸੀ। ਉਦੋਂ ਸੌਮਿਆ ਨਾਈਟ ਸ਼ਿਫਟ ਕਰਕੇ ਦਫਤਰ ਤੋਂ ਘਰ ਪਰਤ ਰਹੀ ਸੀ। ਪੁਲਿਸ ਨੂੰ ਸੌਮਿਆ ਦੀ ਲਾਸ਼ ਉਸ ਦੀ ਕਾਰ 'ਚੋਂ ਮਿਲੀ। ਇਸ ਕਤਲ ਕਾਂਡ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਨੂੰ ਸੁਲਝਾਉਣ 'ਚ ਪੁਲਿਸ ਨੂੰ ਕਰੀਬ 6 ਮਹੀਨੇ ਦਾ ਸਮਾਂ ਲੱਗਾ। ਪੁਲਿਸ ਨੇ ਇੱਕ ਹੋਰ ਕਤਲ ਕੇਸ ਵਿੱਚ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਨੇ ਸੌਮਿਆ ਦੀ ਹੱਤਿਆ ਕਰਨ ਦੀ ਗੱਲ ਵੀ ਕਬੂਲੀ ਹੈ।

ਇਹ ਵੀ ਪੜ੍ਹੋ: Pakistan Karachi Fire: ਕਰਾਚੀ 'ਚ ਸ਼ਾਪਿੰਗ ਮਾਲ 'ਚ ਭਿਆਨਕ ਅੱਗ ਲੱਗਣ ਨਾਲ ਜ਼ਿੰਦਾ ਸੜੇ 11 ਲੋਕ

ਸੁਣਵਾਈ ਦੌਰਾਨ ਜੱਜ ਨੇ ਸੌਮਿਆ ਦੀ ਮਾਂ ਤੋਂ ਪੁੱਛਿਆ ਕਿ ਕੀ ਕੁਝ ਕਹਿਣਾ ਹੈ? ਇਸ 'ਤੇ ਪੀੜਤਾ ਦੀ ਮਾਂ ਨੇ ਕਿਹਾ ਕਿ 15 ਸਾਲ ਬਾਅਦ ਇਨਸਾਫ਼ ਮਿਲਣਾ ਚਾਹੀਦਾ ਹੈ। ਮੇਰਾ ਪਤੀ ਆਈਸੀਯੂ ਵਿੱਚ ਦਾਖਲ ਹੈ ਅਤੇ ਨਿਆਂ ਦੀ ਉਡੀਕ ਕਰ ਰਿਹਾ ਹੈ। ਇਸ ਤੋਂ ਬਾਅਦ ਸਾਕੇਤ ਅਦਾਲਤ ਨੇ ਚਾਰ ਮੁਲਜ਼ਮਾਂ ਰਵੀ ਕਪੂਰ, ਅਮਿਤ ਸ਼ੁਕਲਾ, ਬਲਜੀਤ ਸਿੰਘ ਮਲਿਕ ਅਤੇ ਅਜੈ ਕੁਮਾਰ ਨੂੰ ਭਾਰਤੀ ਦੰਡਾਵਲੀ ਦੀ ਧਾਰਾ 302 ਤਹਿਤ ਸੌਮਿਆ ਦੇ ਕਤਲ ਦਾ ਦੋਸ਼ੀ ਕਰਾਰ ਦਿੱਤਾ, ਜਦਕਿ ਪੰਜਵੇਂ ਮੁਲਜ਼ਮ ਅਜੇ ਸੇਠੀ ਨੂੰ ਕਤਲ ਦਾ ਨਹੀਂ ਸਗੋਂ ਲੁੱਟ-ਖੋਹ ਦਾ ਦੋਸ਼ੀ ਠਹਿਰਾਇਆ। ਇਸ ਕਾਰਨ ਅਜੈ ਸੇਠੀ ਨੂੰ ਆਈਪੀਸੀ ਦੀ ਧਾਰਾ 411 ਤਹਿਤ ਦੋਸ਼ੀ ਠਹਿਰਾਇਆ ਗਿਆ ਸੀ।

ਦੋਵਾਂ ਮਾਮਲਿਆਂ ਵਿੱਚ ਚਾਰੇ ਦੋਸ਼ੀਆਂ ਨੂੰ ਵੱਖ-ਵੱਖ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੋ ਉਮਰ ਕੈਦ ਦੀਆਂ ਸਜ਼ਾਵਾਂ ਇਕ ਤੋਂ ਬਾਅਦ ਇਕ ਚੱਲਣਗੀਆਂ। ਜੁਰਮਾਨਾ ਕਤਲ ਲਈ 25-25 ਹਜ਼ਾਰ ਰੁਪਏ ਅਤੇ ਮਕੋਕਾ ਲਈ 1 ਲੱਖ ਰੁਪਏ ਹੈ। ਭਾਵ ਚਾਰਾਂ ਨੂੰ ਦੋਹਰੀ ਉਮਰ ਕੈਦ ਅਤੇ 1.25 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।.0.