ਪਾਕਿਸਤਾਨ ਦੀ ਆਕੜ ਹੋਈ ਢਿਲੀ, ਹੁਣ ਭਾਰਤ ਤੋਂ ਲੈਵੇਗਾ ਮਦਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਧਾਰਾ 370 ਹੱਟਣ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਨਾਲ ਤੋੜ ਲਏ ਸਨ ਸਾਰੇ ਵਪਾਰਕ ਸਬੰਧ

File Photo

ਨਵੀਂ ਦਿੱਲੀ : ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪੈਦਾ ਹੋਏ ਤਣਾਅ ਵਿਚਾਲੇ ਪਾਕਿਸਤਾਨ ਨੇ ਭਾਰਤ ਨਾਲ ਸਾਰੇ ਕਾਰੌਬਾਰੀ ਸਬੰਧ ਤੋੜਨ ਦਾ ਫ਼ੈਸਲਾ ਲਿਆ ਸੀ ਪਰ ਹੁਣ ਖੁਦ ਪਾਕਿਸਤਾਨ ਨੋ ਭਾਰਤ ਤੋਂ ਪੋਲੀਓ ਮਾਰਕਰ ਆਯਾਤ ਕਰਨ ਦਾ ਫ਼ੈਸਲਾ ਲਿਆ ਹੈ। ਪਾਕਿਸਤਾਨ ਨੂੰ ਮਜ਼ਬੂਰੀ ਵਿਚ ਅਜਿਹਾ ਕਰਨਾ ਪੈ ਰਿਹਾ ਹੈ ਕਿਉਂਕਿ ਦੂਜੇ ਦੇਸ਼ਾਂ ਨਾਲ ਆਯਾਤ ਦੇ ਮੁਕਬਾਲੇ ਪਾਕਿਸਤਾਨ ਨੂੰ ਭਾਰਤ ਤੋਂ ਕਾਫ਼ੀ ਸਸਤੇ ਪੋਲੀਓ ਮਾਰਕਰ ਅਤੇ ਦਵਾਈਆਂ ਮਿਲ ਜਾਂਦੀਆ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਇਮਰਾਨ ਖਾਨ ਦੀ ਕੈਬਨਿਟ ਨੇ ਭਾਰਤ ਤੋਂ ਪੋਲੀਓ ਮਾਰਕਰ ਦੇ ਆਯਾਤ ਦੇ ਲਈ ਉੱਥੋਂ ਦੀ ਕੰਪਨੀਆ ਅਤੇ ਸਿਹਤ ਵਿਭਾਗ  ਨੂੰ ਸਿਰਫ਼ ਇਕ ਵਾਰ ਇਜ਼ਾਜਤ ਦੇਣ ਦਾ ਫ਼ੈਸਲਾ ਲਿਆ ਹੈ ਕਿਉਂਕਿ ਇਸ ਨਾਲ ਘੱਟ ਤੋਂ ਘੱਟ 89 ਦਵਾਈਆਂ ਦੀ ਕੀਮਤਾਂ ਵਿਚ 15 ਫ਼ੀਸਦੀ ਕੀਮਤ ਦੀ ਕਮੀ ਆਵੇਗੀ। ਇਸ ਫ਼ੈਸਲੇ ਦੇ ਬਾਅਦ ਪਾਕਿਸਤਾਨ ਵਿਚ ਐਮਰਜੇਂਸੀ ਆਪਰੇਸ਼ਨ ਸੈਂਟਰ ਦੇ ਰਾਸ਼ਟਰੀ ਕੋਆਰਡੀਨੇਟਰ ਡਾ. ਰਾਣਾ ਸਫਦਰ ਨੇ ਕਿਹਾ 2018 ਦੀ ਮੂਲ ਨਿਧਾਰਤ ਨੀਤੀ ਅਨੁਸਾਰ 89 ਦਵਾਈਆਂ ਦੀ ਕੀਮਤਾਂ ਵਿਚ ਕਮੀ ਆ ਗਈ ਹੈ ਕਿਉਂਕਿ ਬਾਜ਼ਾਰ ਵਿਚ ਲਾਂਚ ਹੋਂਣ ਤੋਂ ਤਿੰਨ ਸਾਲ ਬਾਅਦ ਇਨੋਵੇਟਰ ਦਵਾਈਆਂ ਦੀ ਕੀਮਤਾਂ ਵਿਚ 10pc ਦੀ ਕਮੀ ਕੀਤੀ ਜਾਣੀ ਹੁੰਦੀ ਹੈ।

ਉਨ੍ਹਾਂ ਨੇ ਕਿਹਾ ਕਿ ਸਾਰੇ ਪਹਿਲੂਆਂ 'ਤੇ ਚਰਚਾ ਕਰਨ ਤੋਂ ਬਾਅਦ ਪੋਲੀਓ ਦੇ ਲਈ ਅਸੀ 15 pc ਦੀ ਕੀਮਤਾਂ ਵਿਚ ਕਮੀ ਕਰਨ ਦਾ ਫ਼ੈਸਲਾ ਲਿਆ ਹੈ। ਵਿਸ਼ਵ ਸਿਹਤ ਸੰਗਠਨ ਦੁਆਰਾ ਨਿਧਾਰਤ ਮਿਆਰੀ ਓਪਰੇਟਿੰਗ ਪ੍ਰਕਿਰਿਆਵਾਂ ਅਨੁਸਾਰ ਬੱਚਿਆਂ ਨੂੰ ਪੋਲੀਓ ਟੀਕੇ ਦਿੱਤੇ ਜਾਣ ਤੋਂ ਬਾਅਦ ਮਾਰਕਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਭਾਰਤ ਅਤੇ ਚੀਨ ਵਿਚ ਕੇਵਲ WHO ਦੇ ਮਾਪਦੰਡਾ ਅਨੁਸਾਰ ਸਿਰਫ਼ ਦੋ ਨਿਰਮਾਤਾ ਹਨ ਜੋ ਗੈਰ ਜ਼ਹਿਰੀਲੇ ਮਾਰਕਰ ਤਿਆਰ ਕਰਦੇ ਹਨ ਕਿਉਂਕਿ ਬੱਚੇ ਸਿਆਹੀ ਨੂੰ ਨਿਗਲ ਸਕਦੇ ਹਨ।ਡਾ. ਰਾਣਾ ਨੇ ਦੱਸਿਆ ਕਿ WHO ਸਾਡੇ ਲਈ ਮਾਰਕਰਾ ਦੀ ਖਰੀਦ ਕਰਦਾ ਸੀ ਅਤੇ ਪਹਿਲਾਂ ਸੰਗਠਨ ਵੱਲੋਂ ਚੀਨ ਤੋਂ ਮਾਰਕਰ ਖਰੀਦੇ ਜਾਣੇ ਸਨ ਪਰ ਗੁਣਵਤਾ ਦੇ ਨਾਲ ਸਮੱਸਿਆ ਸੀ ਅਸੀਂ ਸ਼ਿਕਾਇਤ ਦਰਜ ਕਰਵਾਈ ਸੀ ਕਿ ਪੋਸਟ ਨਿਗਰਾਨੀ ਟੀਮ ਦੇ ਦੌਰੇ ਤੋਂ ਪਹਿਲਾਂ ਨਿਸ਼ਾਨ ਫਿੱਕੇ ਪਾ ਜਾਂਦੇ ਹਨ

ਡਾ.  ਰਾਣਾ ਸਫ਼ਦਰ ਅਨੁਸਾਰ WHO ਨੇ ਭਾਰਤ ਤੋਂ ਖਰੀਦ ਸ਼ੁਰੂ ਕੀਤੀ ਸੀ ਅਤੇ ਪਾਬੰਦੀ ਦੇ ਐਲਾਨ ਤੋਂ ਪਹਿਲਾਂ ਇਸ ਨੇ ਨਿਰਮਾਤਾ ਨੂੰ 800,000 ਮਾਰਕਰਾ ਦੇ ਲਈ ਆਦੇਸ਼ ਦਿੱਤਾ ਸੀ ਪਰ ਬੰਦਸ਼ ਕਾਰਨ ਸਟਾਕ ਦੀ ਸਪੁਰਦਗੀ ਨਹੀਂ ਹੋ ਸਕੀ। ਪਰ ਹੁਣ ਬੰਦਸ਼ ਹਟਾਉਣ ਦੇ ਫ਼ੈਸਲੇ ਕਾਰਨ ਸਾਨੂੰ ਮਾਰਕਰ ਮਿਲ ਜਾਣਗੇ। ਇਸ ਵਿਚਾਲੇ ਚੀਨ ਨਿਰਮਾਤਾ ਤੋਂ ਅਸੀ ਗੁਣਵਤਾ ਪੂਰਨ ਮਾਰਕਰ ਪ੍ਰਦਾਨ ਕਰਨ ਦੇ ਲਈ ਸੰਪਰਕ ਕੀਤਾ ਹੈ।

ਜਦੋਂ ਪਾਕਿਸਤਾਨ ਨੇ ਭਾਰਤ ਤੋਂ ਮਾਰਕਰ ਆਯਾਤ ਕਰਨ ਦਾ ਫ਼ੈਸਲਾ ਕੀਤਾ ਹੈ ਤਾਂ ਇੱਥੇ ਇਹ ਜਾਣਨਾ ਜਰੂਰੀ ਹੈ ਕਿ ਇਸਲਾਮਾਬਾਦ ਨੇ 9 ਅਗਸਤ 2019 ਨੂੰ ਧਾਰਾ 370 ਅਤੇ 35ਏ ਦੇ ਹਟਾਉਣ ਤੋਂ ਬਾਅਦ ਮੋਦੀ ਸਰਕਾਰ ਦੇ ਫ਼ੈਸਲੇ ਦੀ ਪ੍ਰਤੀਕਿਰਿਆ ਦੇ ਰੂਪ ਵਿਚ ਭਾਰਤ ਦੇ ਨਾਲ ਸਾਰੇ ਤਰ੍ਹਾਂ ਦੇ ਵਪਾਰਕ ਸਬੰਧਾ ਨੂੰ ਤੋੜ ਲਿਆ ਸੀ।