PM ਮੋਦੀ ਅੱਜ ਅਟਲ ਬਿਹਾਰੀ ਵਾਜਪਾਈ ਦੇ ਬੁੱਤ ਦਾ ਕਰਨਗੇ ਉਦਘਾਟਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਟਲ ਬਿਹਾਰੀ ਵਾਜਪਾਈ ਦਾ ਜਨਮਦਿਨ ਅੱਜ

File

ਲਖਨਊ- ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਜਨਮਦਿਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਲਖਨਊ ਵਿਖੇ ਉਨ੍ਹਾਂ ਦੇ ਕਾਂਸੀ ਦੇ ਬੁੱਤ ਦਾ ਉਦਘਾਟਨ ਕਰਨਗੇ। ਸਾਬਕਾ ਪ੍ਰਧਾਨ ਮੰਤਰੀ ਦੀ ਜਨਮਦਿਨ 'ਤੇ ਤਿੰਨ ਰੋਜ਼ਾ ਸਮਾਰੋਹ ਵੀ ਆਯੋਜਿਤ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਮੋਦੀ (ਪੀ.ਐੱਮ. ਮੋਦੀ) ਸਮਾਰੋਹ ਤੇ ਲਖਨਊ ਪਹੁੰਚਣਗੇ ਅਤੇ ਅਟਲ ਬਿਹਾਰੀ ਵਾਜਪਾਈ ਮੈਡੀਕਲ ਯੂਨੀਵਰਸਿਟੀ ਦਾ ਨੀਂਹ ਪੱਥਰ ਵੀ ਰੱਖਣਗੇ ਅਤੇ ਨਾਲ ਹੀ ਲੋਕ ਭਵਨ ਵਿਖੇ ਅਟਲ ਬਿਹਾਰੀ ਵਾਜਪਾਈ ਦੇ ਬੁੱਤ ਦਾ ਉਦਘਾਟਨ ਕਰਨਗੇ।

 

ਸਭਿਆਚਾਰ ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ: ਵਾਈ.ਪੀ. ਸਿੰਘ ਨੇ ਕਿਹਾ, “ਪ੍ਰਧਾਨ ਮੰਤਰੀ ਮੋਦੀ ਦੁਪਹਿਰ ਕਰੀਬ 3 ਵਜੇ ਵਿਸ਼ੇਸ਼ ਜਹਾਜ਼ ਰਾਹੀਂ ਲਖਨਊ ਪਹੁੰਚਣਗੇ ਅਤੇ ਸਿੱਧੇ ਲੋਕ ਭਵਨ ਜਾਣਗੇ, ਜਿੱਥੋਂ ਉਹ ਅਟਲ ਬਿਹਾਰੀ ਦੀ ਮੂਰਤੀ ਦਾ ਉਦਘਾਟਨ ਕਰਨਗੇ।

 

ਪ੍ਰਧਾਨ ਮੰਤਰੀ ਵਲੋਂ 25 ਮਿੰਟ ਦਾ ਸੰਬੋਧਨ ਵੀ ਹੋਵੇਗਾ। ਇਸ ਦੌਰਾਨ ਰਾਜਪਾਲ ਅਨੰਦੀ ਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਮੌਜੂਦ ਰਹਿਣਗੇ। ਪ੍ਰਧਾਨ ਮੰਤਰੀ ਸ਼ਾਮ ਕਰੀਬ 4 ਵਜੇ ਦਿੱਲੀ ਲਈ ਰਵਾਨਾ ਹੋਣਗੇ।”

ਉਨ੍ਹਾਂ ਦੱਸਿਆ ਕਿ 23 ਦਸੰਬਰ ਨੂੰ ਸਭਿਆਚਾਰ ਵਿਭਾਗ ਵੱਲੋਂ ਅਟਲ ਦੀਆਂ 51 ਕਵਿਤਾਵਾਂ ਦਾ ਪਾਠ ਕੀਤਾ ਜਾਵੇਗਾ ਤੇ ਅਗਲੇ ਦਿਨ 24 ਦਸੰਬਰ ਨੂੰ ‘ਰਾਸ਼ਟਰਧਰਮ ਤੇ ਰਾਸ਼ਟਰਵਾਦ ਅਤੇ ਅਟਲ ਬਿਹਾਰੀ ਵਾਜਪਾਈ’ਵਿਸ਼ੇ ਤੇ ਇਕ ਸੈਮੀਨਾਰ ਹੋਵੇਗਾ।