ਅਟਲ ਬਿਹਾਰੀ ਵਾਜਪਾਈ ਦੇ ਨਾਮ 'ਤੇ 100 ਰੁਪਏ ਦਾ ਸਿੱਕਾ ਹੋਇਆ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਰਗਵਾਸੀ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ   ਦੀ ਯਾਦ 'ਚ ਸੋਮਵਾਰ ਨੂੰ ਸੰਸਦ ਭਵਨ ਵਿਚ ਆਯੋਜਿਤ ਇਕ ਪਰ੍ਰੋਗਰਾਮ...

PM Modi releases Rs 100 coin

ਨਵੀਂ ਦਿੱਲੀ : (ਭਾਸ਼ਾ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਰਗਵਾਸੀ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ   ਦੀ ਯਾਦ 'ਚ ਸੋਮਵਾਰ ਨੂੰ ਸੰਸਦ ਭਵਨ ਵਿਚ ਆਯੋਜਿਤ ਇਕ ਪਰ੍ਰੋਗਰਾਮ ਵਿਚ ਸੌ ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕੀਤਾ।

ਇਸ ਮੌਕੇ 'ਤੇ ਵਾਜਪਾਈ ਦੇ ਨਾਲ ਕਾਫ਼ੀ ਲੰਮੇ ਸਮੇਂ ਤੱਕ ਰਹਿਣ ਵਾਲੇ ਉਨ੍ਹਾਂ ਦੇ ਸਾਥੀ ਅਤੇ ਸੀਨੀਅਰ ਭਾਜਪਾ ਨੇਤਾ ਲਾਲ ਕ੍ਰਿਸ਼ਣ ਅਡਵਾਨੀ, ਲੋਕਸਭਾ ਪ੍ਰਧਾਨ ਸੁਮਿਤਰਾ ਮਹਾਜਨ, ਵਿੱਤ ਮੰਤਰੀ ਅਰੁਣ ਜੇਤਲੀ, ਪਾਰਟੀ ਪ੍ਰਧਾਨ ਅਮਿਤ ਸ਼ਾਹ ਅਤੇ ਅਟਲ ਬਿਹਾਰੀ ਵਾਜਪਾਈ ਦੇ ਪਰਵਾਰਕ ਮੈਂਬਰ ਵੀ ਮੌਜੂਦ ਸਨ। ਵਾਜਪਾਈ ਦੀ ਜਯੰਤੀ 25 ਦਸੰਬਰ ਨੂੰ ਮੰਗਲਵਾਰ ਨੂੰ ਚੰਗੇ ਪ੍ਰਸ਼ਾਸਨ ਦਿਵਸ ਦੇ ਤੌਰ 'ਤੇ ਮਨਾਇਆ ਜਾਵੇਗਾ।

ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਵਿੱਤ ਮੰਤਰਾਲਾ ਨੇ 100 ਰੁਪਏ  ਦੇ ਨਵੇਂ ਸਿੱਕੇ ਬਾਰੇ ਇਕ ਨੋਟਿਫ਼ੀਕੇਸ਼ਨ ਜਾਰੀ ਕੀਤੀ ਸੀ। ਇਸ ਸਿੱਕੇ ਦਾ ਭਾਰ 35 ਗ੍ਰਾਮ ਅਤੇ ਤਰਿਜਾ (ਰੇਡਿਅਸ) 2.2 ਸੈਂਟੀਮੀਟਰ ਹੈ ਅਤੇ ਇਹ 50 ਫ਼ੀ ਸਦੀ ਚਾਂਦੀ, 40 ਫ਼ੀ ਸਦੀ ਤਾਂਬਾ, ਪੰਜ ਫ਼ੀ ਸਦੀ ਨਿਕੇਲ ਅਤੇ ਪੰਜ ਫ਼ੀ ਸਦੀ ਜ਼ਿੰਕ ਤੋਂ ਬਣਾਇਆ ਗਿਆ ਹੈ। ਸਿੱਕੇ ਦੇ ਫ਼ਰੰਟ (ਸਾਹਮਣੇ ਵੱਲ) 'ਤੇ ਵਿਚ ਵਿਚ ਅਸ਼ੋਕ ਥੰਮ੍ਹ ਹੈ, ਜਿਸ ਦੇ ਹੇਠਾਂ ਸਤਿਅਮੇਵ ਜਯਤੇ ਲਿਖਿਆ ਹੈ।

ਸਰਕਲ ਤੇ ਖੱਬੇ ਪਾਸੇ ਭਾਰਤ ਅਤੇ ਸੱਜੇ ਪਾਸੇ ਅੰਗਰੇਜ਼ੀ ਵਿਚ ਇੰਡੀਆ ਲਿਖਿਆ ਹੈ ਅਤੇ ਅਸ਼ੋਕ ਥੰਮ੍ਹ ਦੇ ਹੇਠਾਂ ਰੁਪਏ ਦਾ ਪ੍ਰਤੀਕ ਚਿਨ੍ਹ ਅਤੇ ਅੰਗਰੇਜ਼ੀ ਦੇ ਅਖਰਾਂ 'ਚ 100 ਲਿਖਿਆ ਹੈ।

ਸਿੱਕੇ ਦੇ ਪਿੱਛੇ ਪਾਸੇ ਵਾਜਪਾਈ ਦਾ ਚਿੱਤਰ ਹੈ। ਚੱਕਰ 'ਤੇ ਖੱਬੇ ਪਾਸੇ ਦੇਵਨਾਗਰੀ 'ਚ ਅਤੇ ਸੱਜੇ ਪਾਸੇ ਅੰਗਰੇਜ਼ੀ ਵਿਚ ਅਟਲ ਬਿਹਾਰੀ ਵਾਜਪਾਈ ਲਿਖਿਆ ਹੈ ਅਤੇ ਚਰਿੱਤਰ ਦੇ ਹੇਠਲੇ ਹਿੱਸੇ ਵਿਚ ਅੰਗਰੇਜ਼ੀ ਦੇ ਅੰਕਾਂ ਵਿਚ '1924' ਅਤੇ '2018' ਮੁਦਰਿਤ ਹੈ। ਜ਼ਿਕਰਯੋਗ ਹੈ ਕਿ ਵਾਜਪਾਈ ਦਾ ਜਨਮ 25 ਦਸੰਬਰ 1924 ਨੂੰ ਹੋਇਆ ਸੀ ਅਤੇ ਇਸ ਸਾਲ 16 ਅਗਸਤ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।

Related Stories