ਹੁਣ ਦਸ ਰੁਪਏ ਵਿਚ ਮਿਲੇਗੀ ਖਾਣੇ ਦੀ ਥਾਲੀ ,ਕੈਬੀਨੇਟ ਮੀਟਿੰਗ ਵਿਚ ਮਿਲੀ ਮੰਜ਼ੂਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਰਕਾਰ ਵੱਲੋਂ ਦਿੱਤੀ ਜਾਵੇਗੀ ਗ੍ਰਾਂਟ

Photo

ਮੁੰਬਈ : ਮਹਾਰਾਸ਼ਟਰ ਵਿਚ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਦੇ ਲਈ ਸਿਰਫ਼ 10 ਰੁਪਏ ਵਿਚ ਸ਼ਿਵਭੋਜਨ ਦਿੱਤਾ ਜਾਵੇਗਾ। ਮੰਗਲਵਾਰ ਨੂੰ ਮੁੰਬਈ ਦੇ ਸਹਿਯਦਰੀ ਗੈਸਟ ਹਾਊਸ ਵਿਚ ਹੋਈ ਮਹਾਰਾਸ਼ਟਰ ਸਰਕਾਰ ਦੀ ਕੈਬਿਨਟ ਮੀਟਿੰਗ ਵਿਚ ਇਸ ਯੋਜਨਾ ਨੂੰ ਮੰਜ਼ੂਰੀ ਦਿੱਤੀ ਗਈ ਹੈ। ਮਹਾਰਾਸ਼ਟਰ ਸਰਕਾਰ ਦਾ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਵਿਚ ਤਿੰਨ ਮਹੀਨਿਆਂ ਦੇ ਲਈ 6 ਕਰੋੜ 48 ਲੱਖ ਦਾ ਖਰਚਾ ਹੋਵੇਗਾ।

ਪਾਇਲਟ ਪ੍ਰੋਜੈਕਟ ਦੇ ਪਹਿਲੇ ਪੜਾਅ ਵਿਚ ਮਹਾਰਾਸ਼ਟਰ ਦੇ ਹਰ ਜਿਲ੍ਹਾ ਹੈੱਡਕੁਆਰਟਰ ਵਿਚ ਭੋਜਨ ਸ਼ੁਰੂ ਕੀਤਾ ਜਾਵੇਗਾ। ਇਸ ਭੋਜਨ ਵਿਚ ਵੱਧ ਤੋਂ ਵੱਧ 500 ਥਾਲੀ ਭੋਜਨ ਦੀ ਕੈਬਿਨਟ ਵਿਚ ਮੰਜ਼ੂਰੀ ਮਿਲੀ ਹੈ। ਸ਼ਿਵਭੋਜਨ ਯੋਜਨਾ ਦੀ ਵਧੀਆ ਪ੍ਰਤੀਕਿਰਿਆ ਮਿਲਣ ਤੋਂ ਬਾਅਦ ਸੂਬੇ ਦੇ ਹੋਰ ਇਲਾਕਿਆਂ ਵਿਚ ਇਸ ਦਾ ਵਿਸਥਾਰ ਕੀਤਾ ਜਾਵੇਗਾ।

ਠਾਕਰੇ ਸਰਕਾਰ ਦੀ ਇਸ ਥਾਲੀ ਵਿਚ 30 ਗ੍ਰਾਮ ਦੀਆਂ ਦੋ ਰੋਟੀਆਂ, ਇਕ ਕਟੋਰੀ 100 ਗ੍ਰਾਮ ਸਬਜ਼ੀ,150 ਗ੍ਰਾਮ ਚਾਵਲ ਇਕ ਕਟੋਰੀ 100 ਗ੍ਰਾਮ ਦਾਲ ਅਤੇ ਨਾਲ ਹੀ ਸ਼ਿਵਭੋਜਨ ਥਾਲੀ 10 ਰੁਪਏ ਵਿਚ ਦਿੱਤੀ ਜਾਵੇਗੀ। ਇਹ ਭੋਜਨ ਦੁਪਹਿਰ 12 ਤੋਂ 2 ਵਜ਼ੇ ਤੱਕ ਚੱਲੇਗਾ। ਸਰਕਾਰ ਇਸ ਦੇ ਲਈ ਗ੍ਰਾਂਟ ਦੇਵੇਗੀ।

ਸ਼ਿਵਭੋਜਨ ਥਾਲੀ ਦੀ ਕੀਮਤ ਸ਼ਹਰੀ ਇਲਾਕਿਆਂ ਵਿਚ 50 ਰੁਪਏ ਅਤੇ ਪੇਂਡੂ ਇਲਾਕਿਆਂ ਵਿਚ 35 ਰੁਪਏ ਰਹੇਗੀ। ਗ੍ਰਾਹਕਾਂ ਤੋਂ ਪ੍ਰਤੀ ਥਾਲੀ 'ਤੇ 10 ਰੁਪਏ ਲਏ ਜਾਣਗੇ। ਭਾਵ ਸ਼ਹਿਰਾਂ ਵਿਚ 40 ਅਤੇ ਪੇਂਡੂ ਇਲਾਕਿਆਂ ਵਿਚ 25 ਰੁਪਏ ਦੀ ਗ੍ਰਾਂਟ ਮਿਲੇਗੀ। ਇਸ ਗ੍ਰਾਂਟ ਦੀ ਰਾਸ਼ੀ ਜਿਲ੍ਹਾ ਕਲੈਕਟਰ ਰਾਹੀਂ ਰੈਸਟੁਰੈਂਟ ਵਿਚ ਦਿੱਤੀ ਜਾਵੇਗੀ