ਪੋਹਾ ਸਵਾਦ ਨਾ ਹੋਣ 'ਤੇ ਡਿਪਟੀ ਕਮਿਸ਼ਨਰ ਨੇ ਹੋਸਟਲ ਦੇ ਰਸੋਈਏ ਦੀ ਇਕ ਮਹੀਨੇ ਦੀ ਤਨਖਾਹ ਰੋਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਡੀਸੀ ਮਿਸ਼ਰਾ ਨੇ ਪੋਹੇ ਦੇ ਸਵਾਦ ਦੀ ਜਾਂਚ ਕੀਤੀ ਤਾਂ ਕਿਹਾ ਕਿ ਇਸ ਵਿਚ ਤਾਂ ਕੋਈ ਸਵਾਦ ਹੀ ਨਹੀਂ ਹੈ।

Collector Shashank Misra IAS

ਉਜੈਨ : ਡਿਪਟੀ ਕਮਿਸ਼ਨਰ ਸ਼ੰਸ਼ਾਕ ਮਿਸ਼ਰਾ ਰੋਜ ਸਵੇਰੇ ਦਿਹਾਤੀ ਖੇਤਰਾਂ ਵਿਚ ਹਸਪਤਾਲਾਂ ਅਤੇ ਹੋਸਟਲਾਂ ਦਾ ਦੌਰਾ ਕਰਦੇ ਹਨ ਤਾਂ ਜੋ ਜ਼ਮੀਨੀ ਪੱਧਰ ਦੇ ਹਾਲਾਤ ਤੋਂ ਜਾਣੂ ਹੋ ਸਕਣ। ਇਸੇ ਲੜੀ ਅਧੀਨ ਇਕ ਦਿਨ ਉਹ ਪਾਨਬਿਹਾਰ ਵਿਖੇ ਮੁੰਡਿਆਂ ਦੇ ਹੋਸਟਲ ਵਿਚ ਪਹੁੰਚੇ ਜਿਥੇ ਵਿਦਿਆਰਥੀਆਂ ਨੂੰ ਪੋਹਾ ਖੁਆਇਆ ਜਾ ਰਿਹਾ ਸੀ। ਡੀਸੀ ਮਿਸ਼ਰਾ ਨੇ ਕਿਹਾ ਕਿ ਉਹਨਾਂ ਨੂੰ ਵੀ ਇਸ ਦਾ ਸਵਾਦ ਦਿਖਾਇਆ ਜਾਵੇ।

ਜਦ ਉਹਨਾਂ ਨੇ ਪੋਹੇ ਦੇ ਸਵਾਦ ਦੀ ਜਾਂਚ ਕੀਤੀ ਤਾਂ ਕਿਹਾ ਕਿ ਇਸ ਵਿਚ ਤਾਂ ਕੋਈ ਸਵਾਦ ਹੀ ਨਹੀਂ ਹੈ। ਉਹਨਾਂ ਨੇ ਅਪਣੇ ਗਨਮੈਨ ਸੰਜੀਵ ਸਿੰਘ ਨੂੰ ਵੀ ਸਵਾਦ ਦੇਖਣ ਲਈ ਕਿਹਾ। ਖਰਾਬ ਰੀਪੋਰਟ ਮਿਲਣ 'ਤੇ ਉਹਨਾਂ ਨੇ ਰਸੋਈਏ ਨੂੰ ਕਿਹਾ ਕਿ ਕਿਹੋ ਜਿਹਾ ਪੋਹਾ ਬਣਾਇਆ ਹੈ। ਇਸ ਵਿਚ ਨਾ ਤਾਂ ਧਨੀਆ ਹੈ ਨਾ ਹੀ ਹਰੀ ਮਿਰਚ। ਉਹਨਾਂ ਕਿਹਾ ਕਿ ਰਸੋਈਏ ਦੀ ਇਕ ਮਹੀਨੇ ਦੀ ਤਨਖਾਹ ਰੋਕੀ ਜਾਵੇ।

ਡੀਸੀ ਮਿਸ਼ਰਾ ਰੋਜ ਸਵੇਰੇ 7.30 ਵਜੇ ਦਿਹਾਤੀ ਇਲਾਕਿਆਂ ਵਿਚ ਔਚਕ ਨਿਰੀਖਣ ਕਰਦੇ ਹਨ। ਜਿਸ ਦੌਰਾਨ ਕਈ ਤਰ੍ਹਾਂ ਦੀਆਂ ਲਾਪਰਵਾਹੀਆਂ ਸਾਹਮਣੇ ਆ ਰਹੀਆਂ ਹਨ। ਪਾਨਬਿਹਾਰ ਵਿਖੇ ਮੁੰਡਿਆਂ ਦੇ ਹੋਸਟਲ ਵਿਚ ਕੀਤੇ ਗਏ ਦੌਰੇ ਦੌਰਾਨ ਪਤਾ ਲਗਾ ਕਿ ਜ਼ਿਆਦਾਤਰ ਅਧਿਕਾਰੀ ਗ਼ੈਰ ਹਾਜ਼ਰ ਸਨ। ਇਸੇ ਤਰ੍ਹਾਂ ਜਦ ਉਹ ਸਿਹਤ ਕੇਂਦਰ ਪੁੱਜੇ ਤਾਂ ਓਥੇ ਨਾ ਡਾਕਟਰ ਸਨ

ਅਤੇ ਨਾ ਨਰਸ। ਸਿਹਤ ਕੇਂਦਰ ਵਿਖੇ ਗੰਦਗੀ ਵੀ ਸੀ, ਜਿਸ ਕਾਰਨ ਡੀਸੀ ਵੱਲੋਂ ਸਫਾਈ ਕਰਮਚਾਰੀ ਦੀ ਤਨਖਾਹ ਵਿਚ ਵਾਧੇ 'ਤੇ ਇਕ ਟਾਈਮ ਰੋਕ ਲਗਾਉਣ ਦਾ ਹੁਕਮ ਦਿਤਾ। ਕੁੜੀਆਂ ਦੇ ਹੋਸਟਲ ਵਿਚ ਜਾਣ 'ਤੇ ਪਤਾ ਲਗਾ ਕਿ ਸਾਰੀਆਂ ਵਿਦਿਆਰਥਣਾਂ ਛੁੱਟੀ 'ਤੇ ਸਨ। ਸੁਪਰਡੈਂਟ ਅਤੇ ਵਾਰਡਨ ਵੀ ਗ਼ੈਰ ਹਾਜ਼ਰ ਸਨ। ਹੋਸਟਲ ਵਿਚ ਹੋਰ ਵੀ ਕਈ ਖਾਮੀਆਂ ਸਾਹਮਣੇ ਆਈਆਂ ਜਿਸ ਦੀ ਜਾਂਚ ਦੇ ਨਿਰਦੇਸ਼ ਡੀਸੀ ਵੱਲੋਂ ਦਿਤੇ ਗਏ।