ਝੰਡਾ ਲਹਿਰਾਉਣ ਮੌਕੇ ਆਪਸ 'ਚ ਭਿੜੇ ਕਾਂਗਰਸੀ ਆਗੂ, ਜਮ ਕੇ ਚੱਲੇ ਥੱਪੜ-ਮੁੱਕੇ ! ਵੇਖੋ ਵੀਡੀਓ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਅੱਜ ਆਪਣਾ 71ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਹਰ ਪਿੰਡ- ਸ਼ਹਿਰ ਵਿਚ ਦੇਸ਼ ਦਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾ ਰਹੀ ਹੈ  ਪਰ ਉੱਥੇ ਹੀ...

File Photo

ਇੰਦੋਰ : ਦੇਸ਼ ਅੱਜ ਆਪਣਾ 71ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਹਰ ਪਿੰਡ- ਸ਼ਹਿਰ ਵਿਚ ਦੇਸ਼ ਦਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾ ਰਹੀ ਹੈ  ਪਰ ਉੱਥੇ ਹੀ ਇਸ ਖਾਸ ਮੌਕੇ 'ਤੇ ਕਾਂਗਰਸ ਦੇ ਲਈ ਉਦੋਂ ਸ਼ਰਮਸਾਰ ਵਾਲੀ ਸਥਿਤੀ ਬਣ ਗਈ ਜਦੋਂ ਝੰਡਾ ਲਹਿਰਾਉਣ ਦੇ ਦੌਰਾਨ ਉਸ ਦੇ ਆਗੂ ਆਪਸ ਵਿਚ ਭਿੜ ਗਏ।

ਦਰਅਸਲ ਪੂਰੀ ਘਟਨਾ ਮੱਧ ਪ੍ਰਦੇਸ਼ ਦੀ ਹੈ ਜਿੱਥੇ ਪਾਰਟੀ ਦਫ਼ਤਰ ਵਿਚ ਝੰਡਾ ਲਹਿਰਾਉਣ ਦਾ ਪ੍ਰੋਗਰਾਮ ਚੱਲ ਰਿਹਾ ਸੀ ਅਤੇ ਇਸੇ ਵਿਚਾਲੇ ਦੋ ਪਾਰਟੀ ਦੇ ਆਗੂ ਆਪਸ ਵਿਚ ਹੀ ਭਿੜ ਗਏ। ਦੋਵਾਂ ਆਗੂ ਇਕ ਦੂਜੇ ਦੇ ਥੱਪੜ ਅਤੇ ਮੁੱਕੇ ਮਾਰਨ ਲੱਗੇ।

ਮਾਮਲਾ ਵੱਧਦਾ ਵੇਖ ਕੇ ਆਸ-ਪਾਸ ਖੜੇ ਲੋਕਾਂ ਨੇ ਇਕ ਦੂਜੇ ਨੂੰ ਖਿੱਚ ਕੇ ਦੂਰ ਲੈ ਗਏ।ਦੋਵਾਂ ਕਾਂਗਰਸੀ ਆਗੂਆਂ ਦਾ ਨਾਮ ਦੇਵਿੰਦਰ ਸਿੰਘ ਯਾਦਵ ਅਤੇ ਚੰਦੁ ਕੁਂਜੀਰ ਦੱਸਿਆ ਜਾ ਰਿਹਾ ਹੈ।

ਹਾਲਾਂਕਿ ਦੋਵਾਂ ਵਿਚਾਲੇ ਮਾਰਕੁੱਟ ਦੌਰਾਨ ਪੁਲਿਸ ਕਰਮਚਾਰੀਆਂ ਨੇ ਵੀ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਅਤੇ ਸਥਿਤੀ ਨੂੰ ਕਾਬੂ ਵਿਚ ਕੀਤਾ। ਦੱਸ ਦਈਏ ਕਿ ਝੰਡਾ ਲਹਿਰਾਉਣ ਦੇ ਦੌਰਾਨ ਕਾਂਗਰਸ ਦੇ ਦਫ਼ਤਰ ਵਿਚ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ।