ਟਵਿਟਰ 'ਤੇ ਪਾਕਿਸਤਾਨੀ ਅਦਾਕਾਰਾ ਨਾਲ ਭਿੜੇ ਭੱਜੀ, ਅੰਗਰੇਜ਼ੀ ਠੀਕ ਕਰਨ ਦਾ ਸਿਖਾਇਆ ਸਬਕ
ਭਾਰਤੀ ਕ੍ਰਿਕਟਰ ਹਰਭਜਨ ਸਿੰਘ ਤੇ ਪਾਕਿਸਤਾਨੀ ਅਦਾਕਾਰਾ ਵੀਨਾ ਮਲਿਕ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ..
ਨਵੀਂ ਦਿੱਲੀ: ਭਾਰਤੀ ਕ੍ਰਿਕਟਰ ਹਰਭਜਨ ਸਿੰਘ ਤੇ ਪਾਕਿਸਤਾਨੀ ਅਦਾਕਾਰਾ ਵੀਨਾ ਮਲਿਕ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਯੂਐਨਜੀਏ 'ਚ ਦਿੱਤੇ ਭਾਸ਼ਣ ਨੂੰ ਲੈ ਸੋਸ਼ਲ ਮੀਡੀਆ 'ਤੇ ਆਪਸ 'ਚ ਭਿੜ ਗਏ। ਇਮਰਾਨ ਨੇ ਯੂਐਨਜੀਏ 'ਚ ਜੋ ਭਾਸ਼ਣ ਦਿੱਤਾ ਸੀ, ਉਸ ਦੀ ਹਰਭਜਨ ਨੇ ਟਵਿਟਰ 'ਤੇ ਆਲੋਚਨਾ ਕੀਤੀ ਸੀ।
ਹਰਭਜਨ ਨੇ ਟਵੀਟ ਕੀਤਾ ਸੀ' “ਯੂਐਨਜੀਏ ਦੇ ਭਾਸ਼ਣ 'ਚ ਭਾਰਤ ਖਿਲਾਫ ਨਿਊਕਲੀਅਰ ਲੜਾਈ ਦਾ ਇਸ਼ਾਰਾ ਕੀਤਾ। ਇੱਕ ਮੁੱਖ ਨੇਤਾ ਹੋਣ ਕਰਕੇ ਇਮਰਾਨ ਖ਼ਾਨ ਵੱਲੋਂ 'ਖੂਨੀ ਜੰਗ', 'ਆਖਰ ਲਈ ਜੰਗ' ਸ਼ਬਦਾਂ ਦੇ ਇਸਤੇਮਾਲ ਨਾਲ ਦੋਵਾਂ ਦੇਸ਼ਾਂ ‘ਚ ਸਿਰਫ ਨਫ਼ਰਤ ਵਧੇਗੀ। ਇੱਕ ਖਿਡਾਰੀ ਹੋਣ ਕਰਕੇ ਮੈਨੂੰ ਉਨ੍ਹਾਂ ਤੋਂ ਸ਼ਾਂਤੀ ਦੀ ਉਮੀਦ ਸੀ।”
ਇਸ 'ਤੇ ਵੀਨਾ ਮਲਿਕ ਨੇ ਜਵਾਬ ਦਿੰਦੇ ਲਿਖਿਆ, “ਪ੍ਰਧਾਨ ਮੰਤਰੀ ਇਮਰਾਨ ਨੇ ਆਪਣੇ ਭਾਸ਼ਣ 'ਚ ਸ਼ਾਂਤੀ ਦੀ ਗੱਲ ਕਹੀ ਸੀ। ਉਨ੍ਹਾਂ ਨੇ ਉਸ ਡਰ ਤੇ ਹਕੀਕਤ ਦੀ ਗੱਲ ਕੀਤੀ ਸੀ ਜੋ ਕਰਫਿਊ ਹਟਣ ਤੋਂ ਬਾਅਦ ਜ਼ਰੂਰ ਆਵੇਗਾ ਤੇ ਬਦਕਿਸਮਤੀ ਨਾਲ ਖੂਨੀ ਜੰਗ ਹੋਵੇਗੀ। ਉਨ੍ਹਾਂ ਨੇ ਸਾਫ ਕਿਹਾ ਸੀ ਕਿ ਇਹ ਡਰ ਦੀ ਗੱਲ ਹੈ ਨਾ ਕਿ ਕੋਈ ਧਮਕੀ। ਕੀ ਤੁਹਾਨੂੰ ਅੰਗਰੇਜ਼ੀ ਸਮਝ ਨਹੀਂ ਆਉਂਦੀ।”
ਇੰਗਲਿਸ਼ 'ਚ ਕੀਤੇ ਟਵੀਟ 'ਚ ਵੀਨਾ ਨੇ ਸ਼ਓਰਲੀ ਸ਼ਬਦ ਦਾ ਇਸਤੇਮਾਲ ਕੀਤਾ ਸੀ ਜਿਸ ਦੇ ਸਪੈਲਿੰਗ ਗਲਤ ਹੋਣ 'ਤੇ ਭੱਜੀ ਨੇ ਉਨ੍ਹਾਂ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ। ਭੱਜੀ ਨੇ ਲਿਖਿਆ' “ਤੁਹਾਡਾ ਸਓਰਲੀ ਤੋਂ ਕੀ ਮਤਲਬ? ਇਸ ਦੇ ਸਹੀ ਸ਼ਬਦ ਲਿਖ ਭੱਜੀ ਨੇ ਕਿਹਾ ਕਿ ਅਗਲੀ ਵਾਰ ਅੰਗਰੇਜ਼ੀ 'ਚ ਕੁਝ ਪੋਸਟ ਕਰਨ ਤੋਂ ਪਹਿਲਾਂ ਪੜ੍ਹ ਲੈਣਾ।”
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।