ਦਿੱਲੀ ITO ਵਿਖੇ ਭੀੜ ਵਿਚ ਘਿਰੇ ਪੁਲਿਸ ਕਰਮਚਾਰੀ ਨੂੰ ਬਚਾਉਣ ਲਈ ਅੱਗੇ ਆਏ ਕਿਸਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ

Delhi Police personnel rescued by protesters

ਨਵੀਂ ਦਿੱਲੀ: ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਕਈ ਥਾਈਂ ਕਿਸਾਨ ਤੈਅ ਰੂਟ ਤੋਂ ਹਟ ਕੇ ਸੈਂਟਰਲ ਦਿੱਲੀ ਵਿਚ ਆਈਟੀਓ ਨੇੜੇ ਪਹੁੰਚ ਗਏ। ਇੱਥੇ ਪੁਲਿਸ ਨਾਲ ਕਿਸਾਨਾਂ ਦੀ ਝੜਪ ਦੀਆਂ ਵੀ ਕਈ ਖ਼ਬਰਾਂ ਸਾਹਮਣੇ ਆ ਰਹੀਆਂ ਹਨ।  

ਦਿੱਲੀ ਪੁਲਿਸ ਨੇ ਇੱਥੇ ਡੀਟੀਸੀ ਬੱਸਾਂ ਅਤੇ ਕਰੇਨਾਂ ਲਗਾ ਕੇ ਬੈਰੀਕੇਡਿੰਗ ਕੀਤੀ ਹੋਈ ਸੀ। ਇਸ ਤੋਂ ਇਲਾਵਾ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ। ਇਸ ਦੌਰਾਨ ਇਕ ਤਸਵੀਰ ਸਾਹਮਣੇ ਆਈ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਸਾਨਾਂ ਦਾ ਇਕ ਸਮੂਹ ਦਿੱਲੀ ਪੁਲਿਸ ਦੇ ਇਕ ਕਰਮਚਾਰੀ ਨੂੰ ਪ੍ਰਦਰਸ਼ਨਕਾਰੀਆਂ ਦੇ ਸਮੂਹ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਨਿਊਜ਼ ਏਜੰਸੀ ਵੱਲੋਂ ਸਾਂਝੇ ਕੀਤੇ ਗਏ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਆਈਟੀਓ ਵਿਚ ਜਿੱਥੇ ਪ੍ਰਦਰਸ਼ਨਕਾਰੀ ਕਿਸਾਨ ਜੁਟੇ ਸਨ, ਉੱਥੇ ਪੁਲਿਸ ਤੇ ਕੁਝ ਪ੍ਰਦਰਸ਼ਕਾਰੀਆਂ ਵਿਚ ਹਲਕੀ ਝੜਪ ਹੋਈ, ਇਸ ਦੌਰਾਨ ਭੀੜ ਨੇ ਇਕ ਪੁਲਿਸ ਕਰਮਚਾਰੀ ਨੂੰ ਘੇਰ ਲਿਆ।

ਇਸ ਮੌਕੇ ਕੁਝ ਕਿਸਾਨਾਂ ਨੇ ਪੁਲਿਸ ਕਰਮਚਾਰੀ ਨੂੰ ਭੀੜ ਤੋਂ ਬਚਾ ਕੇ ਬਾਹਰ ਕੱਢਿਆ। ਦੱਸ ਦਈਏ ਕਿ ਗਣਤੰਤਰ ਦਿਵਸ ‘ਤੇ ਆਯੋਜਿਤ ਕਿਸਾਨਾਂ ਦੀ ਟਰੈਕਟਰ ਰੈਲੀ ਨਿਰਧਾਰਤ ਰੂਟਾਂ ਦੀ ਸਰਹੱਦ ਤੋੜ ਕੇ ਰਿੰਗ ਰੋਡ ਹੁੰਦੇ ਹੋਏ ਆਈਟੀਓ ਦੇ ਨੇੜੇ ਪਹੁੰਚ ਗਈ ਜਿੱਥੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਨੇ ਲਾਠੀਚਾਰਜ ਕੀਤਾ।