ਕਿਸਾਨ ਜਥੇਬੰਦੀਆਂ ਤੋਂ ਵੱਖ ਹੋ ਕੇ ਦੀਪ ਸਿੱਧੂ ਨੇ ਲਾਲ ਕਿਲੇ ‘ਤੇ ਲਹਿਰਾਇਆ ਕੇਸਰੀ ਝੰਡਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗਣਤੰਤਰ ਦਿਵਸ ‘ਤੇ ਆਯੋਜਿਤ ਕਿਸਾਨਾਂ ਦੀ ਟ੍ਰੈਕਟਰ ਰੈਲੀ ਨਿਰਧਾਰਤ ਰੂਟਾਂ ਦੀ ਸਰਹੱਦ ਤੋੜ...

Red Fort Delhi

ਨਵੀਂ ਦਿੱਲੀ: ਗਣਤੰਤਰ ਦਿਵਸ ‘ਤੇ ਆਯੋਜਿਤ ਕਿਸਾਨਾਂ ਦੀ ਟ੍ਰੈਕਟਰ ਰੈਲੀ ਨਿਰਧਾਰਤ ਰੂਟਾਂ ਦੀ ਸਰਹੱਦ ਤੋੜ ਕੇ ਰਿੰਗ ਰੋਡ ਹੁੰਦੇ ਹੋਏ ਆਈਟੀਓ ਦੇ ਨੇੜੇ ਪਹੁੰਚ ਗਈ ਜਿੱਥੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। ਦਿੱਲੀ ਦੀਆਂ ਸਰਹੱਦਾਂ ਉਤੇ ਬੀਤੇ ਦੋ ਮਹੀਨੇ ਤੋਂ ਵੱਧ ਸਮੇਂ ਤੋਂ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਗਣਤੰਤਰ ਕਿਸਾਨ ਪਰੇਡ ਕੱਢਣ ਦੇ ਲਈ ਜੋ ਰੂਟ ਅਤੇ ਸਮਾਂ ਤੈਅ ਕੀਤੇ ਗਏ ਸਨ।

ਉਸਨੂੰ ਨਜਰਅੰਦਾਜ਼ ਕਰਦੇ ਹੋਏ ਕਿਸਾਨ ਸਮੇਂ ਤੋਂ ਪਹਿਲਾਂ ਟਿਕਰੀ ਅਤੇ ਸਿੰਘੂ ਬਾਰਡਰ ‘ਤੇ ਲੱਗੇ ਬੈਰੀਕੇਡ ਨੂੰ ਤੋੜਦੇ ਹੋਏ ਰਾਸ਼ਟਰੀ ਰਾਜਧਾਨੀ ਦੀ ਸਰਹੱਦ ਵਿਚ ਦਖਲ ਕਰ ਗਏ। ਆਈਟੀਆਈ ਦੇ ਨੇੜੇ ਪਹੁੰਚੇ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ ਅਤੇ ਹੰਝੂ ਗੈਸ ਦੇ ਗੋਲੇ ਵੀ ਦਾਗੇ ਗਏ।

ਸਿੰਘੂ ਬਾਰਡਰ ਤੋਂ ਜਿਹੜੇ ਟ੍ਰੈਕਟਰ ਰੈਲੀ ਵਿਚ ਕਿਸਾਨਾਂ ਦੀ ਜੋ ਟੁਕੜੀ ਚੱਲੀ ਸੀ ਉਹ ਭੀਤਰੀ ਰਿੰਗ ਰੋਡ ਵੱਲ ਵਧ ਗਈ ਅਤੇ ਗਾਜੀਪੁਰ ਬਾਰਡਰ ਵਾਲੀ ਟੁਕੜੀ ਆਈਟੀਓ ਵੱਲ ਵਧ ਗਈ। ਆਈਟੀਓ ਉਤੇ ਵਿਚਕਾਰ ਕਈ ਕਿਸਾਨ ਲਾਲ ਕਿਲੇ ਉਤੇ ਪਹੁੰਚ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਕਰੀਬ ਦੋ ਦਰਜਨ ਟ੍ਰੈਕਟਰ ‘ਚ ਸਵਾਰ ਸੈਂਕੜੇ ਕਿਸਾਨ ਲਾਲ ਕਿਲੇ ਵਿਚ ਪਹੁੰਚ ਗਏ।

ਜਿੱਥੇ ਉਨ੍ਹਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਅਤੇ ਬਾਅਦ ਵਿਚ ਖੇਤੀ ਕਾਨੂੰਨਾਂ ਦੇ ਖਿਲਾਫ਼ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨ ਲਾਲ ਕਿਲੇ ਦੇ ਅੰਦਰ ਦਾਖਲ ਹੋਏ ਅਤੇ ਲਾਲ ਕਿਲੇ ਉਤੇ ਚੜ੍ਹ ਕੇ ਪੰਜਾਬੀ ਅਦਾਕਾਰ ਦੀਪ ਸਿੱਧੂ ਵੱਲੋਂ ਕਿਸਾਨ ਜਥੇਬੰਦੀਆਂ ਤੋਂ ਵੱਖ ਹੋ ਕੇ ਕਿਸਾਨਾਂ ਤੇ ਨਿਹੰਗ ਸਿੰਘ ਨਾਲ ਕੇਸਰੀ ਝੰਡਾ ਲਹਿਰਾ ਦਿਤਾ ਹੈ ਅਤੇ ਬਾਅਦ ‘ਚ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਵੀ ਲਗਾਏ ਹਨ।