ਦਿੱਲੀ ਕੂਚ ਕਰ ਰਹੇ ਕਿਸਾਨਾਂ ਨੂੰ ਮਿਲਿਆ ਦਿੱਲੀਵਾਸੀਆਂ ਦਾ ਪਿਆਰ, ਫੁੱਲਾਂ ਦੀ ਵਰਖਾ ਨਾਲ ਹੋਇਆ ਸਵਾਗਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਈ ਥਾਈਂ ਕਿਸਾਨਾਂ ਦੇ ਕਾਫਲਿਆਂ ‘ਤੇ ਹੋ ਰਹੀ ਫੁੱਲਾਂ ਦੀ ਵਰਖਾ

Locals in delhi shower flower petals on farmers

ਨਵੀਂ ਦਿੱਲੀ: ਕਿਸਾਨਾਂ ਦੀ ਇਤਿਹਾਸਕ ਟਰੈਕਟਰ ਪਰੇਡ ਮੌਕੇ ਕਿਸਾਨ ਭਾਈਚਾਰੇ ਨੂੰ ਵੱਖ-ਵੱਖ ਸਮੂਹਾਂ ਦਾ ਸਮਰਥਨ ਮਿਲ ਰਿਹਾ ਹੈ। ਇਸ ਦੌਰਾਨ ਦਿੱਲੀ ਵਾਸੀਆਂ ਨੇ ਟਿਕਰੀ ਬਾਰਡਰ ਤੋਂ ਆ ਰਹੇ ਕਿਸਾਨਾਂ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ।

ਦਿੱਲੀ ਦੇ ਮੁੰਡਕਾ ਇਲਾਕੇ ਵਿਚ ਦਿੱਲੀ ਵਾਸੀਆਂ ਨੇ ਕਈ ਕਿਲੋਮੀਟਰ ਪੈਦਲ ਚੱਲ ਕੇ ਆ ਰਹੇ ਕਿਸਾਨਾਂ ‘ਤੇ ਫੁੱਲਾਂ ਦੀ ਵਰਖਾ ਕੀਤੀ। ਇਸ ਨਾਲ ਹੱਥਾਂ ਵਿਚ ਕਿਸਾਨੀ ਦੇ ਝੰਡੇ ਅਤੇ ਤਿੰਰੰਗੇ ਲੈ ਕੇ ਟਿਕਰੀ ਬਾਰਡ ਤੋਂ ਦਿੱਲੀ ਵੱਲ ਕੂਚ ਰਹੇ ਕਿਸਾਨਾਂ ਦਾ ਜੋਸ਼ ਹੋਰ ਵਧ ਗਿਆ।

ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਨੂੰ ਸਫਲ ਬਣਾਉਣ ਲਈ ਸਥਾਨਕ ਲੋਕਾਂ ਵੱਲੋਂ ਪੂਰਾ ਸਤਿਕਾਰ ਦਿੱਤਾ ਜਾ ਰਿਹਾ ਹੈ। ਟਰੈਕਟਰ ਪਰੇਡ ਲਈ ਆ ਰਹੇ ਕਿਸਾਨਾਂ ਦੇ ਸਵਾਗਤ ਲਈ ਦਿੱਲੀ ਦੇ ਲੋਕਾਂ ਨੇ ਭਾਰੀ ਮਾਤਰਾ ਵਿਚ ਫੁੱਲ ਮੰਗਵਾ ਕੇ ਰੱਖੇ ਹੋਏ ਹਨ।

ਇਸ ਦੌਰਾਨ ਕਿਸਾਨਾਂ ਨੇ ਇਸ ਪਿਆਰ ਅਤੇ ਸਤਿਕਾਰ ਲਈ ਦਿੱਲੀ ਵਾਸੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਹ ਸਵਾਗਤ ਦੇਖ ਦੇ ਕਿਸਾਨ ਤੇ ਨੌਜਵਾਨ ਬਹੁਤ ਖੁਸ਼ ਦਿਖਾਈ ਦੇ ਰਹੇ ਹਨ। ਭਾਰੀ ਗਿਣਤੀ ਵਿਚ ਕਿਸਾਨ ਜੈਕਾਰਿਆਂ ਦੀ ਗੂੰਜ ਨਾਲ ਦਿੱਲੀ ਵੱਲ ਕੂਚ ਕਰ ਰਹੇ ਹਨ। ਇਸ ਤੋਂ ਇਲਾਵਾ ਦਿੱਲੀ ਦੇ ਸਵਰੂਪ ਨਗਰ ਇਲਾਕੇ ਵਿਚ ਵੀ ਸਥਾਨਕ ਲੋਕਾਂ ਨੇ ਟਰੈਕਟਰ ਪਰੇਡ ਕੱਢ ਰਹੇ ਕਿਸਾਨਾਂ 'ਤੇ ਕੀਤੀ ਫੁੱਲਾਂ ਦੀ ਵਰਖਾ ਕੀਤੀ।

ਦਿੱਲੀ ਦੇ ਲੋਕਾਂ ਵੱਲੋਂ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਸਤਿਕਾਰ ਇਕ ਵਿਲੱਖਣ ਮਿਸਾਲ ਪੇਸ਼ ਕਰ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਵੀ ਇਹ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਕਿਸਾਨਾਂ ਦੇ ਸ਼ਾਨਦਾਰ ਸਵਾਗਤ ਲਈ ਲੋਕ ਦਿੱਲੀ ਵਾਸੀਆਂ ਦਾ ਧੰਨਵਾਦ ਕਰ ਰਹੇ ਹਨ।