ਬੱਲੇ ਓ ਦਿੱਲੀ ਵਾਸੀਓ, ਟਰੈਕਟਰ ਪਰੇਡ ਕਰਦੇ ਕਿਸਾਨਾਂ ਲਈ ਦਿਲ ਖੋਲ੍ਹ ਕੇ ਲਗਾਤੇ ਲੰਗਰ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗਣਤੰਤਰ ਦਿਵਸ ਪਰੇਡ ਦੌਰਾਨ ਰਾਜਧਾਨੀ ‘ਚ ਵੱਖ-ਵੱਖ ਥਾਵਾਂ ‘ਤੇ ਪ੍ਰਦਰਸ਼ਨਕਾਰੀ...

Resident of Delhi

ਨਵੀਂ ਦਿੱਲੀ (ਹਰਦੀਪ ਸਿੰਘ): ਗਣਤੰਤਰ ਦਿਵਸ ਪਰੇਡ ਦੌਰਾਨ ਰਾਜਧਾਨੀ ‘ਚ ਵੱਖ-ਵੱਖ ਥਾਵਾਂ ‘ਤੇ ਪ੍ਰਦਰਸ਼ਨਕਾਰੀ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪਾਂ ਵੀ ਹੋਈਆਂ ਪਰ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਐਲਾਨ ਯਾਨੀ 26 ਜਨਵਰੀ ਨੂੰ ਟਰੈਕਟਰ ਪਰੇਡ ਕਰ ਲਈ ਗਈ ਹੈ। ਪੁਲਿਸ ਵੱਲੋਂ ਕਿਸਾਨਾਂ ਦੇ ਜਾਣ ਵਾਲਿਆਂ ਰਸਤਿਆਂ ‘ਤੇ ਬੈਰੀਕੇਡ, ਪੱਥਰ, ਅਤੇ ਹੋਰ ਭਾਰੀ ਵਾਹਨ ਵੀ ਲਗਾਏ ਗਏ ਪਰ ਕਿਸਾਨਾਂ ਦੇ ਬੁਲੰਦ ਹੌਸਲਿਆਂ ਅੱਗੇ ਕੁਝ ਵੀ ਨਹੀਂ ਟਿਕ ਸਕਿਆ।

ਇਸਤੋਂ ਬਾਅਦ ਭਾਰੀ ਗਿਣਤੀ ਵਿਚ ਕਿਸਾਨ ਟ੍ਰੈਕਟਰਾਂ ਦੇ ਨਾਲ ਲਾਲ ਕਿਲਾ ਦਾ ਬਾਹਰ ਪਹੁੰਚ ਗਏ ਤੇ ਲਾਲ ਕਿਲੇ ਦੇ ਗੇਟ ਉਤੋਂ ਦੀ ਟੱਪ ਕੇ ਲਾਲ ਕਿਲੇ ‘ਚ ਹਜਾਰਾਂ ਦੀ ਗਿਣਤੀ ਵਿਚ ਕਿਸਾਨ ਦਖਲ ਹੋਏ ਅਤੇ ਲਾਲ ਕਿਲੇ ਦੇ ਉਤੇ ਕਿਸਾਨੀ ਝੰਡਾ ਤੇ ਕੇਸਰੀ ਝੰਡਾ ਲਹਿਰਾ ਦਿੱਤਾ। ਇਸ ਦੌਰਾਨ ਹਾਲਾਤ ਖਰਾਬ ਦੋਣ ਦਾ ਖਤਰਾ ਦੇਖਦਿਆਂ ਕਿਸਾਨ ਆਗੂਆਂ ਵੱਲੋਂ ਲੋਕਾਂ ਨੂੰ ਅਪੀਲਾਂ ਕੀਤੀਆਂ ਗਈਆਂ ਕਿ ਤੁਸੀਂ ਵਾਪਸ ਆਪਣੀਆਂ ਥਾਵਾਂ ‘ਤੇ ਆ ਜਾਓ।

ਰੈਲੀ ਤੋਂ ਵਾਪਸ ਆਉਂਦੇ ਕਿਸਾਨਾਂ ਲਈ ਦਿੱਲੀ ਵਾਸੀਆਂ ਵੱਲੋਂ ਲੰਗਰ ਵੀ ਲਗਾਏ ਗਏ ਹਨ, ਇਸ ਦੌਰਾਨ ਉਨ੍ਹਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਸਰਕਾਰਾਂ ਵੱਲੋਂ ਕਿਸਾਨਾਂ ਉਤੇ ਕਈਂ ਤਰ੍ਹਾਂ ਦੀਆਂ ਤੁਮਤਾਂ ਲਗਾਈਆਂ ਜਾ ਰਹੀਆਂ ਹਨ ਕਿ ਇਹ ਤਾਂ ਖਾਲਿਸਤਾਨੀ, ਅਤਿਵਾਦੀ, ਨਸ਼ੇੜੀ ਹਨ ਪਰ ਨਹੀਂ ਦੇਸ਼ ਦੇ ਕਿਸਾਨਾਂ ਵੱਲੋਂ ਪੂਰੇ ਦੇਸ਼ ਦਾ ਢਿੱਡ ਭਰਿਆ ਜਾਂਦਾ ਹੈ ਅਤੇ ਇਨ੍ਹਾਂ ਨੂੰ ਅਪਣੇ ਹੱਕਾਂ ਲਈ ਕੜਾਕੇ ਦੀ ਠੰਡ, ਮੀਂਹ, ਧੂੰਦਾਂ ਵਿਚ ਲੜਦਿਆਂ ਦੋ ਮਹੀਨੇ ਹੋ ਗਏ ਹਨ ਪਰ ਮੋਦੀ ਸਰਕਾਰ ਦੇ ਕੰਨ ਦੇ ਜੂੰਅ ਨਹੀਂ ਸਰਕੀ।

ਮੋਦੀ ਸਰਕਾਰ ਨੂੰ ਆਪਣਾ ਅਡੀਅਲ ਰਵੱਈਆ ਛੱਡਕੇ ਕਿਸਾਨ ਵਿਰੋਧੀ ਕਾਨੂੰਨਾਂ ਵਾਪਸ ਲੈ ਲੈਣਾ ਚਾਹੀਦਾ ਹੈ ਤਾਂ ਜੋ ਸਾਰੇ ਭਰਾ ਆਪਣੇ ਕੰਮ-ਕਾਰ ਕਰ ਸਕਣ ਤੇ ਸਰਕਾਰਾਂ ਵੀ ਆਪਣੇ ਕੰਮ ਕਰਨ। ਦਿੱਲੀ ਵਾਸੀਆਂ ਨੇ ਕਿਹਾ ਕਿ ਅਸੀਂ ਵੀ ਕਿਸਾਨਾਂ ਦੇ ਪੁੱਤ ਹਾਂ ਤੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਚਾਰੇ ਸਰਹੱਦਾਂ ਸੀਲ ਹਨ, ਕਿਸਾਨ ਭਰਾਵਾਂ ਲਈਂ ਲੰਗਰਾਂ ਦਾ ਅਤੁੱਟ ਪ੍ਰਬੰਧ ਹੈ, ਇਸ ਲਈ ਅੰਦੋਲਨ ਚਾਹੇ 6 ਮਹੀਨੇ ਹੋਰ ਚੱਲੇ ਦਿੱਲੀ ਦੇ ਸਾਰੇ ਲੋਕਾਂ ਦੇ ਦਿਲ ਦੇ ਬੂਹੇ ਕਿਸਾਨਾਂ ਲਈ ਹਰ ਵਕਤ ਖੁੱਲ੍ਹੇ ਹਨ।