ਗਣਤੰਤਰ ਦਿਵਸ: ਰਾਜਪਥ 'ਤੇ UP ਦੀ ਝਾਂਕੀ 'ਚ ਦੇਖਣ ਨੂੰ ਮਿਲੀ ਕਾਸ਼ੀ ਵਿਸ਼ਵਨਾਥ ਧਾਮ ਦੀ ਸ਼ਾਨਦਾਰ ਝਲਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ 13 ਦਸੰਬਰ ਨੂੰ ਅਭਿਲਾਸ਼ੀ ਕਾਸ਼ੀ ਵਿਸ਼ਵਨਾਥ ਧਾਮ ਪ੍ਰਾਜੈਕਟ ਦੇ ਪਹਿਲੇ ਪੜਾਅ ਨੂੰ ਜਨਤਾ ਨੂੰ ਸਮਰਪਿਤ ਕੀਤਾ ਸੀ।

Cultural of Kashi Vishwanath corridor in Varanasi at the Republic Day parade

 

ਨਵੀਂ ਦਿੱਲੀ: ਰਾਜਪਥ 'ਤੇ ਆਯੋਜਿਤ 73ਵੇਂ ਗਣਤੰਤਰ ਦਿਵਸ ਪਰੇਡ 'ਚ ਪ੍ਰਦਰਸ਼ਿਤ ਉੱਤਰ ਪ੍ਰਦੇਸ਼ ਦੀ ਝਾਕੀ 'ਚ ਅਧਿਆਤਮਿਕ ਸ਼ਹਿਰ ਵਾਰਾਣਸੀ ਕੇਂਦਰ 'ਚ ਰਿਹਾ ਅਤੇ ਝਾਕੀ 'ਚ ਬਨਾਰਸ ਦੇ ਘਾਟ ਤੋਂ ਲੈ ਕੇ ਕਾਸ਼ੀ ਵਿਸ਼ਵਨਾਥ ਧਾਮ ਤੱਕ ਦੀ ਸ਼ਾਨਦਾਰ ਝਲਕ ਪੇਸ਼ ਕੀਤੀ ਗਈ।

Cultural of Kashi Vishwanath corridor in Varanasi at the Republic Day parade

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ 13 ਦਸੰਬਰ ਨੂੰ ਅਭਿਲਾਸ਼ੀ ਕਾਸ਼ੀ ਵਿਸ਼ਵਨਾਥ ਧਾਮ ਪ੍ਰਾਜੈਕਟ ਦੇ ਪਹਿਲੇ ਪੜਾਅ ਨੂੰ ਜਨਤਾ ਨੂੰ ਸਮਰਪਿਤ ਕੀਤਾ ਸੀ। ਇਸ ਪ੍ਰਾਜੈਕਟ ਨਾਲ ਵਿਸ਼ਵ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿਚੋਂ ਇਕ ਵਾਰਾਣਸੀ ਵਿਚ ਸੈਰ-ਸਪਾਟੇ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ।

ਉੱਤਰ ਪ੍ਰਦੇਸ਼ ਦੀ ਝਾਂਕੀ ਦੀ ਸ਼ੁਰੂਆਤ ਪ੍ਰਾਚੀਨ ਕਾਸ਼ੀ ਵਿਸ਼ਵਨਾਥ ਮੰਦਰ ਦੇ ਮਾਡਲ ਨਾਲ ਹੋਈ। ਕਿਹਾ ਜਾਂਦਾ ਹੈ ਕਿ ਹੋਲਕਰ ਸਾਮਰਾਜ ਦੀ ਮਹਾਰਾਣੀ ਅਹਿਲਿਆਬਾਈ ਹੋਲਕਰ ਨੇ 1780 ਦੇ ਆਸਪਾਸ ਇਸ ਮੰਦਰ ਦਾ ਨਿਰਮਾਣ ਕੀਤਾ ਸੀ। ਝਾਂਕੀ ਵਿਚ ਕਾਸ਼ੀ ਵਿਸ਼ਵਨਾਥ ਧਾਮ ਦੇ ਤਿੰਨ ਪ੍ਰਵੇਸ਼ ਦੁਆਰਾਂ ਦੀ ਝਲਕ ਵੀ ਪੇਸ਼ ਕੀਤੀ ਗਈ। ਇਸ 'ਚ ਇਕ ਪਾਸੇ ਬਨਾਰਸ ਦੇ ਪ੍ਰਸਿੱਧ ਘਾਟ ਨਜ਼ਰ ਆਏ, ਜਿਨ੍ਹਾਂ 'ਤੇ ਆਮ ਸ਼ਰਧਾਲੂ ਪੂਜਾ-ਪਾਠ ਕਰਦੇ ਨਜ਼ਰ ਆਏ।