ਪੰਜਾਬ ਸਰਕਾਰ ਨੇ ਗਣਤੰਤਰ ਦਿਵਸ ਦੇ ਸਮਾਗਮਾਂ ’ਚ 100 ਤੋਂ ਵੱਧ ਵਿਅਕਤੀਆਂ ਦੀ ਸ਼ਮੂਲੀਅਤ 'ਤੇ ਲਗਾਈ ਰੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਤੋਂ ਇਲਾਵਾ ਇਹਨਾਂ ਸਮਾਗਮਾਂ ਵਿਚ ਝਾਂਕੀਆਂ ਅਤੇ ਵਿਦਿਆਰਥੀ ਸ਼ਾਮਲ ਨਹੀਂ ਹੋਣਗੇ। ਬਾਕੀ ਰਸਮੀ ਗਤੀਵਿਧੀਆਂ ਆਮ ਵਾਂਗ ਹੋਣਗੀਆਂ।

Punjab bans participation of more than 100 persons in Republic Day celebrations

ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਸ ਦੇ ਤਹਿਤ ਗਣਤੰਤਰ ਦਿਵਸ ਦੇ ਸਮਾਗਮਾਂ ਵਿਚ 100 ਤੋਂ ਵੱਧ ਵਿਅਕਤੀਆਂ ਦੀ ਸ਼ਮੂਲੀਅਤ ’ਤੇ ਰੋਕ ਲਗਾਈ ਗਈ ਹੈ। ਇਸ ਤੋਂ ਇਲਾਵਾ ਇਹਨਾਂ ਸਮਾਗਮਾਂ ਵਿਚ ਝਾਂਕੀਆਂ ਅਤੇ ਵਿਦਿਆਰਥੀ ਸ਼ਾਮਲ ਨਹੀਂ ਹੋਣਗੇ। ਬਾਕੀ ਰਸਮੀ ਗਤੀਵਿਧੀਆਂ ਆਮ ਵਾਂਗ ਹੋਣਗੀਆਂ।


Photo

ਕੋਰੋਨਾ ਦੇ ਵਧਦੇ ਮਾਮਲਿਆਂ ਦੇ ਚਲਦਿਆਂ ਪੰਜਾਬ ਸਰਕਾਰ ਵਲੋਂ ਕੋਵਿਡ ਪਾਬੰਦੀਆਂ ਨੂੰ 25 ਜਨਵਰੀ ਤੱਕ ਵਧਾ ਦਿੱਤਾ ਗਿਆ ਹੈ, ਜਿਸ ਕਾਰਨ ਵਿਦਿਅਕ ਅਦਾਰੇ ਫਿਲਹਾਲ ਬੰਦ ਰਹਿਣਗੇ। ਇਨਡੋਰ ਸਮਾਗਮਾਂ ਵਿਚ 50 ਵਿਅਕਤੀ ਅਤੇ ਆਊਟਡੋਰ ਸਮਾਗਮਾਂ ਵਿਚ ਸਿਰਫ 100 ਵਿਅਕਤੀ ਹੀ ਇਕੱਠੇ ਹੋ ਸਕਦੇ ਹਨ।