ਝੰਡਾ ਲਹਿਰਾਉਣ ਲਈ ਪਹੁੰਚੇ ਮੰਤਰੀ ਸੰਦੀਪ ਸਿੰਘ ਦਾ ਵਿਰੋਧ, ਔਰਤ ਨੇ ਮਚਾਇਆ ਹੰਗਾਮਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ- ਤੁਸੀਂ ਅਪਵਿੱਤਰ ਹੋ

The protest of minister Sandeep Singh who came to hoist the flag, the woman created a ruckus

ਹਰਿਆਣਾ - ਰਾਜ ਮੰਤਰੀ ਸੰਦੀਪ ਸਿੰਘ ਨੇ ਪਿਹੋਵਾ ਵਿਚ ਗਣਤੰਤਰ ਦਿਵਸ ਮੌਕੇ ਤਿਰੰਗਾ ਲਹਿਰਾਇਆ ਪਰ ਇਸ ਦੌਰਾਨ ਇਕ ਔਰਤ ਨੇ ਬਹੁਤ ਹੰਗਾਮਾ ਕੀਤਾ। ਔਰਤ ਨੇ ਕਿਹਾ ਜਨਾਬ, ਤੁਸੀਂ ਅਪਵਿੱਤਰ ਹੋ, ਜ਼ਿੰਦਾ ਨਹੀਂ ਰਹਿ ਸਕਦੇ। ਮਹਿਲਾ ਦੇ ਹੰਗਾਮੇ 'ਤੇ ਅਧਿਕਾਰੀਆਂ ਅਤੇ ਪੁਲਿਸ ਦੇ ਸਾਹ ਸੂਤੇ ਗਏ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਔਰਤ ਨੂੰ ਉਥੋਂ ਕੱਢਿਆ ਗਿਆ। ਪੁਲਿਸ ਉਸ ਨੂੰ ਆਪਣੇ ਨਾਲ ਲੈ ਗਈ। ਪ੍ਰਦਰਸ਼ਨਕਾਰੀ ਔਰਤ ਦੀ ਪਛਾਣ ਹਿਸਾਰ ਦੇ ਪੇਟਵਾਰ ਪਿੰਡ ਦੀ ਰਹਿਣ ਵਾਲੀ ਸੋਨੀਆ ਦੁਹਾਨ ਵਜੋਂ ਹੋਈ ਹੈ। ਪੁਲਿਸ ਨੇ ਉਸ ਦੇ ਚਾਚੇ ਤੋਂ ਵੀ ਪੁੱਛਗਿੱਛ ਕੀਤੀ। 

ਸੋਨੀਆ ਦੁਹਾਨ ਨੂੰ ਪੁਲਿਸ ਨੇ ਬਿਨਾਂ ਕੋਈ ਕਾਰਵਾਈ ਕੀਤੇ ਛੱਡ ਦਿੱਤਾ ਹੈ ਪਰ ਸੋਨੀਆ ਨੇ ਕਿਹਾ ਕਿ ਜਦੋਂ ਤੱਕ ਮੰਤਰੀ ਨੂੰ ਗ੍ਰਿਫ਼ਤਾਰ ਕਰ ਕੇ ਅਹੁਦੇ ਤੋਂ ਹਟਾਇਆ ਨਹੀਂ ਜਾਂਦਾ, ਉਦੋਂ ਤੱਕ ਉਹ ਧਰਨਾ ਜਾਰੀ ਰੱਖੇਗੀ ਅਤੇ ਰਾਏ ਲੈ ਕੇ ਕਾਨੂੰਨੀ ਕਾਰਵਾਈ ਵੀ ਕਰੇਗੀ। ਉਸ ਨੇ ਪੱਤਰਕਾਰਾਂ ਸਾਹਮਣੇ ਦੋਸ਼ ਲਾਇਆ ਕਿ ਉਹ ਸੰਦੀਪ ਸਿੰਘ ਦਾ ਵਿਰੋਧ ਕਰਨ ਆਈ ਸੀ ਅਤੇ ਇਸ ਦੌਰਾਨ ਉਸ ਨਾਲ ਛੇੜਛਾੜ ਵੀ ਕੀਤੀ ਗਈ ਪਰ ਉਹ ਕਿਸੇ ਨੂੰ ਬਖਸ਼ਣ ਵਾਲੇ ਨਹੀਂ ਹਨ। ਸੋਨੀਆ ਜ਼ਿਲ੍ਹਾ ਹਿਸਾਰ ਦੇ ਖਟਕੜ ਟੋਲ ਪਲਾਜ਼ਾ 'ਤੇ ਕਿਸਾਨ ਅੰਦੋਲਨ 'ਚ ਸਰਗਰਮ ਸੀ।

ਸੋਨੀਆ ਜਨਵਾਦੀ ਸਭਾ ਨਾਲ ਜੁੜੀ ਹੋਈ ਹੈ। ਝੰਡਾ ਲਹਿਰਾਉਣ ਦੌਰਾਨ ਉਹ ਸਟੇਜ ਦੇ ਨੇੜੇ ਪਹੁੰਚ ਗਈ ਅਤੇ ਹੰਗਾਮਾ ਸ਼ੁਰੂ ਕਰ ਦਿੱਤਾ। ਝੰਡਾ ਲਹਿਰਾਉਣ ਦੌਰਾਨ ਲੋਕ ਭਾਰਤ ਮਾਤਾ ਦੇ ਨਾਅਰੇ ਲਗਾ ਰਹੇ ਸਨ ਜਦਕਿ ਸੋਨੀਆ ਨਾਅਰੇਬਾਜ਼ੀ ਕਰ ਰਹੀ ਸੀ ਅਤੇ ਮੰਤਰੀ ਨੂੰ ਝੰਡਾ ਲਹਿਰਾਉਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ। 

ਇਹ ਵੀ ਪੜ੍ਹੋ -  ਹਰੇਕ ਖੇਤਰ ਦਾ ਵਿਆਪਕ ਵਿਕਾਸ ਹੋਣ ਨਾਲ ਇਕ ਸਾਲ ਵਿਚ ਕੋਹਿਨੂਰ ਹੀਰੇ ਵਾਂਗ ਚਮਕੇਗਾ ਪੰਜਾਬ - ਮੁੱਖ ਮੰਤਰੀ

ਇਸ ਤੋਂ ਪਹਿਲਾਂ ਵੀ ਕੁਝ ਲੋਕ ਚੌਕ ਵਿਚ ਆ ਕੇ ਰੋਸ ਮੁਜ਼ਾਹਰਾ ਕਰਦੇ ਸਨ ਪਰ ਪੁਲਿਸ ਨੇ ਪਹਿਲਾਂ ਹੀ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕੀਤੀ ਹੋਈ ਸੀ ਪਰ ਇਹ ਔਰਤ ਅਚਾਨਕ ਸਟੇਜ ਦੇ ਨੇੜੇ ਕਿਵੇਂ ਪਹੁੰਚ ਗਈ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪਿਹੋਵਾ 'ਚ ਮੰਤਰੀ ਸੰਦੀਪ ਸਿੰਘ ਵੱਲੋਂ ਝੰਡਾ ਲਹਿਰਾਉਣ ਦੇ ਵਿਰੋਧ 'ਚ ਪ੍ਰਦਰਸ਼ਨ ਕਰਨ ਵਾਲੀ ਸੋਨੀਆ ਦੁਹਾਨ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਵਿਦਿਆਰਥੀ ਸੰਘ ਦੀ ਰਾਸ਼ਟਰੀ ਪ੍ਰਧਾਨ ਦੱਸੀ ਜਾਂਦੀ ਹੈ। ਸੋਨੀਆ ਦੁਹਾਨ ਦੇ ਨਾਲ 15 ਤੋਂ 20 ਹੋਰ ਔਰਤਾਂ ਵੀ ਸਨ। ਪੁਲਿਸ ਨੇ ਸਾਰਿਆਂ ਨੂੰ ਇੱਕ ਵਾਰ ਹਿਰਾਸਤ ਵਿਚ ਲਿਆ ਸੀ ਪਰ ਬਾਅਦ ਵਿਚ ਛੱਡ ਦਿੱਤਾ ਗਿਆ।

ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਸੋਨੀਆ ਖਿਲਾਫ਼ ਹੀ ਕਾਰਵਾਈ ਕੀਤੀ ਜਾ ਰਹੀ ਹੈ। ਸਮਾਗਮ ਦੌਰਾਨ ਹੰਗਾਮਾ ਸ਼ੁਰੂ ਹੋਣ ਤੋਂ ਪਹਿਲਾਂ ਸੋਨੀਆ ਹੋਰ ਵਰਕਰਾਂ ਸਮੇਤ ਪਿਹੋਵਾ ਚੌਕ ਵਿਚ ਮੌਜੂਦ ਸੀ, ਜਿੱਥੇ ਪੁਲਿਸ ਵੱਲੋਂ ਹੋਰ ਵਰਕਰਾਂ ਨੂੰ ਰੋਕ ਲਿਆ ਗਿਆ ਪਰ ਉਹ ਮੌਕੇ ’ਤੇ ਪੁੱਜ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਮੰਤਰੀ ਸੰਦੀਪ ਸਿੰਘ 'ਤੇ ਗੰਭੀਰ ਦੋਸ਼ ਹਨ ਤਾਂ ਉਨ੍ਹਾਂ ਨੂੰ ਰਾਸ਼ਟਰੀ ਝੰਡਾ ਲਹਿਰਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਸੀ। ਇਹ ਗਲਤ ਹੈ। ਉਹ ਇਸ ਦਾ ਵਿਰੋਧ ਕਰਨ ਲਈ ਇੱਥੇ ਆਈ ਸੀ।