ਭਾਰਤ ਨੇ ਲਾਂਚ ਕੀਤਾ ਦੁਨੀਆ ਦਾ ਪਹਿਲਾ Nasal ਕੋਵਿਡ ਟੀਕਾ, ਬੂਸਟਰ ਡੋਜ਼ ਦੀ ਕੀਮਤ ਹੋਵੇਗੀ 800 ਰੁਪਏ  

ਏਜੰਸੀ

ਖ਼ਬਰਾਂ, ਰਾਸ਼ਟਰੀ

ਟੀਕਾ ਸਰਕਾਰ ਨੂੰ 325 ਰੁਪਏ ਪ੍ਰਤੀ ਡੋਜ਼ 'ਤੇ ਉਪਲੱਬਧ ਹੋਵੇਗਾ

Nasal Vaccine

ਨਵੀਂ ਦਿੱਲੀ - ਸਿਹਤ ਮੰਤਰੀ ਮਨਸੁਖ ਮਾਂਡਵੀਆ, ਵਿਗਿਆਨ ਅਤੇ ਤਕਨਾਲੋਜੀ ਮੰਤਰੀ ਜਤਿੰਦਰ ਸਿੰਘ ਨੇ ਭਾਰਤ ਬਾਇਓਟੈਕ ਦੀ ਨਾਜ਼ਲ ਕੋਵਿਡ ਵੈਕਸੀਨ ਇਨਕੋਵੈਕ (iNCOVACC) ਦੀ ਸ਼ੁਰੂਆਤ ਕੀਤੀ। ਇਹ ਦੁਨੀਆ ਦੀ ਪਹਿਲੀ ਕੋਵਿਡ-19 ਇੰਟਰਨਾਜ਼ਲ ਵੈਕਸੀਨ ਹੈ। ਭਾਰਤ ਬਾਇਓਟੈਕ ਦੁਆਰਾ ਵਿਕਸਤ ਕੀਤਾ ਗਿਆ ਟੀਕਾ ਸਰਕਾਰ ਨੂੰ 325 ਰੁਪਏ ਪ੍ਰਤੀ ਡੋਜ਼ 'ਤੇ ਉਪਲੱਬਧ ਹੋਵੇਗਾ, ਜਦੋਂ ਕਿ ਇਸ ਦੀ ਕੀਮਤ ਪ੍ਰਾਈਵੇਟ ਹਸਪਤਾਲਾਂ ਨੂੰ 800 ਰੁਪਏ ਹੋਵੇਗੀ। 

 

ਦੱਸ ਦਈਏ ਕਿ ਭਾਰਤ ਬਾਇਓਟੈਕ ਨੂੰ ਦਸੰਬਰ 2022 ਵਿਚ ਪ੍ਰਾਇਮਰੀ 2-ਡੋਜ਼ ਅਤੇ ਹੇਟਰੋਲੋਗਸ ਬੂਸਟਰ ਵਜੋਂ ਮਨਜ਼ੂਰੀ ਦਿੱਤੀ ਗਈ ਸੀ। iNCOVACC ਨੂੰ ਵਾਸ਼ਿੰਗਟਨ ਯੂਨੀਵਰਸਿਟੀ, ਸੇਂਟ ਲੁਈਸ ਨਾਲ ਸਾਂਝੇਦਾਰੀ ਵਿਚ ਵਿਕਸਿਤ ਕੀਤਾ ਗਿਆ ਹੈ। ਭਾਰਤ ਬਾਇਓਟੈਕ ਨੇ ਕਿਹਾ ਕਿ ਵੈਕਸੀਨ ਦੀਆਂ ਦੋ ਖੁਰਾਕਾਂ 28 ਦਿਨਾਂ ਦੇ ਅੰਤਰਾਲ 'ਤੇ ਦਿੱਤੀਆਂ ਜਾਣੀਆਂ ਹਨ। ਖੁਰਾਕ ਲੈਣ ਲਈ ਕੋਵਿਨ ਦੀ ਵੈੱਬਸਾਈਟ 'ਤੇ ਜਾ ਕੇ ਅਪੁਆਇੰਟਮੈਂਟ ਬੁੱਕ ਕੀਤੀ ਜਾ ਸਕਦੀ ਹੈ।