ਪਾਕਿਸਤਾਨ ਨੇ ਭਾਰਤੀ ਹਵਾਈ ਫੌਜ ਤੇ ਐਲ.ਓ.ਸੀ. ਦੀ ਉਲੰਘਣਾ ਦਾ ਇਲਜ਼ਾਮ ਲਗਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੇਜਰ ਜਨਰਲ ਆਸਿਫ ਗਫੂਰ ਨੇ ਟਵੀਟ ਕੀਤਾ,“ਭਾਰਤੀ ਹਵਾਈ ਫੌਜ ਦੇ ਜਹਾਜ਼ ਮੁਜ਼ਫਰਾਬਾਦ ਸੈਕਟਰ ਵਲੋਂ ਵੜੇ।..

Major General Asif Ghafoor

ਨਵੀਂ ਦਿੱਲੀ :  ਪੁਲਵਾਮਾ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਸਬੰਧਾਂ ਵਿਚ ਖਟਾਸ ਚੱਲ ਰਹੀ ਹੈ। ਇਸ 'ਚ ਪਾਕਿਸਤਾਨ ਦੀ ਫੌਜ ਨੇ ਮੰਗਲਵਾਰ ਨੂੰ ਇਲਜ਼ਾਮ ਲਗਾਇਆ ਕਿ ਭਾਰਤੀ ਹਵਾਈ ਫੌਜ ਨੇ ਮੁਜ਼ਫਰਾਬਾਦ ਸੈਕਟਰ ਵਿਚ ਐਲਓਸੀ ਦੀ ਉਲੰਘਣਾ ਕੀਤੀ ਤੇ ਪਾਕਿਸਤਾਨ ਦੀ ਸਰਹੱਦ ਵਿਚ ਘੁੱਸਪੈਠ ਕੀਤੀ।

ਪਾਕਿਸਤਾਨ ਫੌਜ ਦੀ ਮੀਡੀਆ ਸ਼ਾਖਾ ਅੰਤਰ-ਸੇਵਾ ਵਿਅਕਤੀ ਸੰਪਰਕ (ਆਈਐਸਪੀਆਰ) ਦੇ ਮਹਾਨਿਦੇਸ਼ਕ ਮੇਜਰ ਜਨਰਲ ਆਸਿਫ ਗਫੂਰ ਨੇ ਟਵੀਟ ਕੀਤਾ,“ਭਾਰਤੀ ਹਵਾਈ ਫੌਜ ਦੇ ਜਹਾਜ਼ ਮੁਜ਼ਫਰਾਬਾਦ ਸੈਕਟਰ ਵਲੋਂ ਵੜੇ। ਹਮਲਾ ਕਰਨ ਤੋਂ ਬਾਅਦ ਓਹ ਵਾਪਿਸ ਨਿਕਲ ਗਏ। ਜਾਨੀ-ਮਾਲੀ ਕੋਈ ਨੁਕਸਾਨ ਨਹੀਂ ਹੋਇਆ ।

ਉਨ੍ਹਾਂ ਨੇ ਲਿਖਿਆ ਹੈ ਕਿ ਭਾਰਤੀ ਹਵਾਈ ਫੌਜ ਨੇ ਪਾਕਿਸਤਾਨੀ ਐਲਅੋਸੀ ਦੀ ਉਲੰਘਣਾ ਕੀਤੀ ਹੈ। ਪਾਕਿਸਤਾਨੀ ਹਵਾਈ ਫੌਜ ਨੇ ਤੁਰੰਤ ਜਵਾਬ ਦਿੱਤਾ। ਭਾਰਤੀ ਜਹਾਜ਼ ਵਾਪਿਸ ਪਰਤ ਗਏ। ਦੱਸ ਦਈਏ ਕਿ ਇਹ ਇਲਜ਼ਾਮ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ 14 ਫਰਵਰੀ ਨੂੰ ਸੀਆਰਪੀਐਫ ਦੇ ਕਾਫਿਲੇ ਤੇ ਹੋਏ ਜੈਸ਼-ਏ-ਮੁਹੰਮਦ ਦੇ ਆਤਮਘਾਤੀ ਹਮਲੇ ਤੋਂ ਬਾਅਦ ਦੋਨਾਂ ਦੇਸ਼ਾਂ ਵਿਚ ਵਧੇ ਤਨਾਅ ‘ਚ ਲਗਾਇਆ ਗਿਆ ਹੈ। ਹਮਲੇ ਵਿਚ ਸੁਰੱਖਿਆ ਬਲ ਦੇ 44 ਜਵਾਨ ਸ਼ਹੀਦ ਹੋਏ ਸੀ ।