ਭਾਰਤੀ ਹਵਾਈ ਫ਼ੌਜ ਦੀ ਏਅਰ ਸਟ੍ਰਾਈਕ ਨੂੰ ਨਵਜੋਤ ਸਿੱਧੂ ਨੇ ਅਪਣੇ ਸ਼ਾਇਰੀ ਅੰਦਾਜ਼ ਰਾਹੀਂ ਕੀਤਾ ਪੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਵਾਮਾ ਹਮਲੇ ਤੋਂ ਬਾਅਦ ਜਿੱਥੇ ਪੂਰੇ ਦੇਸ਼ ਵਿਚ ਗੁੱਸੇ ਦੀ ਲਹਿਰ ਜਾਰੀ ਸੀ, ਉਸ ਨਾਲ ਅੱਜ ਭਾਰਤੀ ਹਵਾਈ ਫ਼ੌਜ ਇਸ ਵੱਡੀ ਕਾਰਵਾਈ ਨਾਲ ਭਾਰਤ ਦੇ ਲੋਕਾਂ

Navjot Sidhu

ਚੰਡੀਗੜ੍ਹ : ਪੁਲਵਾਮਾ ਹਮਲੇ ਤੋਂ ਬਾਅਦ ਜਿੱਥੇ ਪੂਰੇ ਦੇਸ਼ ਵਿਚ ਗੁੱਸੇ ਦੀ ਲਹਿਰ ਜਾਰੀ ਸੀ, ਉਸ ਨਾਲ ਅੱਜ ਭਾਰਤੀ ਹਵਾਈ ਫ਼ੌਜ ਇਸ ਵੱਡੀ ਕਾਰਵਾਈ ਨਾਲ ਭਾਰਤ ਦੇ ਲੋਕਾਂ ਨੂੰ ਕੁਝ ਤਾਂ ਰਾਹਤ ਮਿਲੀ ਹੈ।

ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਕੈਬਨਿਟ ਮੰਤਰੀ ਪੰਜਾਬ ਨੇ ਅਪਣੇ ਟਵੀਟ ਰਾਹੀਂ ਭਾਰਤੀ ਫੌਜ ਦੀ ਪ੍ਰਸੰਸਾਂ ਕੀਤੀ ਹੈ, ਉਹਨਾਂ ਨੇ ਅਪਣੇ ਸ਼ਾਇਰੀ ਅੰਦਾਜ਼ ਵਿਚ ਕਿਹਾ ‘ਲੋਹਾ ਲੋਹੇ ਨੂੰ ਕੱਟਦਾ ਹੈ, ਅੱਗ ਅੱਗ ਨੂੰ ਕੱਟਦੀ ਹੈ, ਸੱਪ ਜਦੋਂ ਡੰਗ ਮਾਰਦੈ, ਉਸਦਾ ਐਂਟੀਡੋਟ ਜ਼ਹਿਰ ਹੀ ਹੈ, ਅਤਿਵਾਦੀਆਂ ਦਾ ਸਫ਼ਾਇਆ ਜ਼ਰੂਰੀ ਹੈ, ਭਾਰਤੀ ਹਵਾਈ ਫ਼ੌਜ ਦੀ ਜੈ ਹੋ।

 



 

 

ਦੱਸ ਦਈਏ ਕਿ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੰਦੇ ਹੋਏ  ਪੀਓਕੇ ਵਿਚ ਵੜਕੇ ਏਅਰ ਸਟ੍ਰਾਈਕ ਨੂੰ ਅੰਜਾਮ ਦਿੱਤਾ ਗਿਆ ਹੈ। ਹਵਾਈ ਫੌਜ ਦਾ ਮਿਰਾਜ ਜਹਾਜ਼ਾਂ ਨੇ ਮੰਗਲਵਾਰ ਸਵੇਰੇ 3.30 ਵਜੇ ਬਾਲਾਕੋਟ ਅਤੇ ਮੁਜੱਫਰਾਬਾਦ ਦੇ ਆਲੇ-ਦੁਆਲੇ ਅਤਿਵਾਦੀ ਟਿਕਾਣਿਆ ਨੂੰ ਨਿਸ਼ਾਨਾ ਬਣਾਇਆ ਹੈ। ਰਾਸ਼ਟਰੀ ਸੁਰੱਖਿਆ ਸਲਾਹਾਕਾਰ (ਐਨਐਸਏ) ਅਜੀਤ ਡੋਭਾਲ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਇਸ ਕਾਰਵਾਈ ਬਾਰੇ ਜਾਣਕਾਰੀ ਦਿੱਤੀ ਹੈ।

 



 

 

ਭਾਰਤੀ ਹਵਾਈ ਫੌਜ ਨੇ ਸਵੇਰੇ ਕਰੀਬ 3 ਵਜੇ 12 ਮਿਰਾਜ ਜਹਾਜ਼ਾਂ ਦੇ ਜਰੀਏ ਇਸ ਏਅਰ ਸਟਰਾਇਕ ਨੂੰ ਅੰਜਾਮ ਦਿੱਤਾ ਹੈ। ਇਸ ਸਟਰਾਇਕ ਵਿਚ ਜੈਸ਼ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਜੈਸ਼ ਦਾ ਕੰਟਰੋਲ ਰੂਮ ਅਲਫਾ-3 ਪੂਰੀ ਤਰ੍ਹਾਂ ਨਸ਼ਟ ਹੋ ਗਿਆ ਹੈ।