ਹਿੰਸਾ ਦੀ ਅੱਗ ਵਿਚ ਕਿਸ ਤਰ੍ਹਾਂ ਰਾਖ ਹੋਈ ਦਿੱਲੀ, ਦੇਖੋ ਦਿੱਲੀ ਦੀਆਂ ਤਾਜ਼ਾ ਤਸਵੀਰਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਤਰ ਪੂਰਬੀ ਦਿੱਲੀ ਦੇ ਮੌਜਪੁਰ, ਜਾਫ਼ਰਾਬਾਦ, ਭਜਨਪੁਰਾ, ਕਬੀਰ ਮਗਰ, ਸੀਲਮਪੁਰ ਵਿਚ ਅੱਜ ਤਣਾਅਪੂਰਨ ਸ਼ਾਂਤੀ ਹੈ।

Photo

ਨਵੀਂ ਦਿੱਲੀ: ਉੱਤਰ ਪੂਰਬੀ ਦਿੱਲੀ ਵਿਚ ਹੋਈ ਹਿੰਸਾ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 20 ਹੋ ਗਈ ਹੈ। 200 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ।

ਪਿਛਲੇ 3 ਦਿਨਾਂ ਤੋਂ ਖ਼ੌਫ ਵਿਚ ਜੀ ਰਹੇ ਉੱਤਰ ਪੂਰਬੀ ਦਿੱਲੀ ਦੇ ਮੌਜਪੁਰ, ਜਾਫ਼ਰਾਬਾਦ, ਭਜਨਪੁਰਾ, ਕਬੀਰ ਮਗਰ, ਸੀਲਮਪੁਰ ਵਿਚ ਅੱਜ ਤਣਾਅਪੂਰਨ ਸ਼ਾਂਤੀ ਹੈ।

ਹਾਲਾਂਕਿ ਗੋਕੁਲਪੁਰੀ ਤੋਂ ਵੀ ਹਿੰਸਾ ਦੀਆਂ ਖ਼ਬਰਾਂ ਆ ਰਹੀਆਂ ਹਨ। ਬੁੱਧਵਾਰ ਸਵੇਰੇ-ਸਵੇਰੇ ਹੀ ਦਿੱਲੀ ਦਾ ਖੌਫਨਾਕ ਮੰਜਰ ਦਿਖਾਈ ਦਿੱਤਾ।

ਉੱਤਰ ਪੂਰਬੀ ਦਿੱਲੀ ਵਿਚ ਹਿੰਸਾ ਦੇ ਤਾਂਡਵ ਵਿਚ ਵਾਹਨ, ਦੁਕਾਨਾਂ, ਧਾਰਮਕ ਸਥਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ।

ਉੱਤਰ ਪੂਰਬੀ ਦਿੱਲੀ ਵਿਚ ਹਰ ਪਾਸੇ ਤਬਾਹੀ ਹੀ ਤਬਾਹੀ ਦੇਖਣ ਨੂੰ ਮਿਲ ਰਹੀਆਂ। ਸੜਕਾਂ ਖੂਨ ਨਾਲ ਲਥਪਥ ਨਜ਼ਰ ਆ ਰਹੀਆਂ ਹਨ। ਥਾਂ-ਥਾਂ ‘ਤੇ ਅੱਗ ਵਿਚ ਸੜੇ ਵਾਹਨ ਨਜ਼ਰ ਆ ਰਹੇ ਹਨ।

ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰ ਰਹੇ ਲੋਕਾਂ ਨੇ ਜਾਫ਼ਰਾਬਾਦ ਮੈਟਰੋ ਸਟੇਸ਼ਨ ਦੇ ਹੇਠਲਾ ਰਸਤਾ ਜਾਮ ਕਰ ਦਿੱਤਾ ਸੀ ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਮੌਜਪੁਰ ਵਿਚ ਵੀ ਸਥਿਤੀ ਖ਼ਰਾਬ ਹੋਈ, ਜੋ ਦੇਖਦੇ ਹੀ ਦੇਖਦੇ ਹਿੰਸਾ ਵਿਚ ਬਦਲ ਗਈ।

ਜਾਫਰਾਬਾਦ ਮੈਟਰੋ ਸਟੇਸ਼ਨ ਦੇ ਹੇਠਾਂ ਇਸ ਰਾਸਤੇ ਨੂੰ ਰਾਤ ਸਮੇਂ ਹੀ ਖਾਲੀ ਕਰਾ ਲਿਆ ਗਿਆ ਸੀ। ਫਿਲਹਾਲ ਦੋਵੇਂ ਪਾਸੇ ਆਵਾਜਾਈ ਚਾਲੂ ਹੈ ਪਰ ਡਰ ਕਾਰਨ ਲੋਕ ਘੱਟ ਹੀ ਨਜ਼ਰ ਆ ਰਹੇ ਹਨ।

ਉੱਤਰ ਪੂਰਬੀ ਦਿੱਲੀ ਦੇ ਮੌਜਪੁਰ ਵਿਚ ਵੀ ਕਾਫ਼ੀ ਹਿੰਸਾ ਹੋਈ ਸੀ ਪਰ ਅੱਜ ਹਾਲਾਤ ਆਮ ਹਨ। ਲੋਕ ਸੜਕਾਂ ‘ਤੇ ਅਸਾਨੀ ਨਾਲ ਆ ਜਾ ਰਹੇ ਹਨ ਪਰ ਡਰੇ ਹੋਏ ਹਨ। ਇੱਥੇ ਚੱਪੇ-ਚੱਪੇ ‘ਤੇ ਪੁਲਿਸ ਤੈਨਾਤ ਹੈ।

ਕਬੀਰ ਨਗਰ ਦਾ ਉਹ ਹਿੱਸਾ ਜਿੱਥੇ ਸਭ ਤੋਂ ਜ਼ਿਆਦਾ ਪੱਥਰਬਾਜ਼ੀ ਹੋਈ ਹੈ, ਉੱਥੇ ਸਫਾਈ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ।

ਮੌਜਪੁਰ ਵਿਚ ਸੁਰੱਖਿਆ ਵਿਚ ਕੋਈ ਕਮੀ ਨਾ ਹੋ ਜਾਵੇ ਜਾਂ ਫਿਰ ਦੁਬਾਰਾ ਹਿੰਸਾ ਨਾ ਸ਼ੁਰੂ ਹੋ ਜਾਵੇ, ਇਹ ਸੁਨਿਸ਼ਚਿਤ ਕਰਨ ਲਈ ਸੁਰੱਖਿਆ ਬਲਾਂ ਨੇ ਫਲੈਗ ਮਾਰਚ ਕੱਢਿਆ ਹੈ।