ਮੁੱਖ ਮੰਤਰੀ ਮਮਤਾ ਬੈਨਰਜੀ ਤੋਂ ਬਾਅਦ ਹੁਣ ਸਮ੍ਰਿਤੀ ਇਰਾਨੀ ਵੀ ਸਕੂਟੀ 'ਤੇ ਆਈ ਨਜ਼ਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਮ੍ਰਿਤੀ ਨੇ ਮਮਤਾ ਸਰਕਾਰ ਖ਼ਿਲਾਫ਼ ਪੱਛਮੀ ਬੰਗਾਲ ਦੇ ਦੱਖਣੀ 24 ਪਰਗਣਾ ਜ਼ਿਲ੍ਹੇ ਵਿੱਚ ਸਕੂਟੀ ਮੁਹਿੰਮ ਚਲਾਈ।

Smriti Iranian

ਪਰਾਗਨਾ:ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਭਾਜਪਾ ਵਿਚਕਾਰ ਰਾਜਨੀਤਿਕ ਤਕਰਾਰਬਾਜ਼ੀ ਦਿਨੋਂ ਦਿਨ ਵਧਦੀ ਜਾ ਰਹੀ ਹੈ । ਸਮ੍ਰਿਤੀ ਇਰਾਨੀ ਨੇ ਅਪਣੇ ਟਵੀਟ ਰਾਹੀਂ ਕਿਹਾ ਅਸੀਂ ਧੰਨਵਾਦੀ ਹਾਂ ਕਿ ਬੰਗਾਲ ਦੇ ਲੋਕ ਸਾਡੀ ਯਾਤਰਾ ਵਿਚ ਜਾਂ ਸਾਡੀ ਸੀਨੀਅਰ ਲੀਡਰਸ਼ਿਪ ਦੁਆਰਾ ਕੀਤੇ ਜਾ ਰਹੇ ਪ੍ਰੋਗਰਾਮਾਂ ਵਿਚ ਸਾਡੀ ਸਹਾਇਤਾ ਕਰਨ ਲਈ ਵੱਡੀ ਗਿਣਤੀ ਵਿਚ ਬਾਹਰ ਆ ਰਹੇ ਹਨ,ਇਹ ਇਸ ਗੱਲ ਦਾ ਸੰਕੇਤ ਹੈ ਕਿ ਇਸ ਵਾਰ ਪੱਛਮੀ ਬੰਗਾਲ ਵਿਚ ਤੁਸੀਂ ਕਮਲ ਖਿੜਦਾ ਵੇਖੋਂਗੇ ।