ਲਾਕਡਾਉਨ ਦੌਰਾਨ RSS ਦੇ ਵਰਕਰਾਂ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਭੁੱਖਾ ਨਹੀਂ ਸੌਣ ਦਿੱਤਾ: ਯੋਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲਖਨਊ ‘ਚ ਆਰ.ਐਸ.ਐਸ ਉਤੇ ਲਿਖੀ ਕਿਤਾਬ ਦੇ ਰਿਲੀਜ਼ ਪ੍ਰੋਗਰਾਮ ਵਿਚ ਉਤਰ ਪ੍ਰਦੇਸ਼ ਦੇ ਮੁੱਖ...

Yogi

ਲਖਨਊ: ਲਖਨਊ ‘ਚ ਆਰ.ਐਸ.ਐਸ ਉਤੇ ਲਿਖੀ ਕਿਤਾਬ ਦੇ ਰਿਲੀਜ਼ ਪ੍ਰੋਗਰਾਮ ਵਿਚ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਯਨਾਥ ਨੇ ਕਿਹਾ ਕਿ ਲਾਕਡਾਉਨ ਦੇ ਦੌਰਾਨ ਜਦੋ ਪ੍ਰਵਾਸੀ ਮਜ਼ਦੂਰ ਉਤਰ ਪ੍ਰਦੇਸ਼ ਵਿਚ ਜਾ ਰਹੇ ਸਨ।

ਉਸ ਸਮੇਂ ਆਰ.ਐਸ.ਐਸ ਵਰਕਰਾਂ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਭੁੱਖਾ ਨਹੀਂ ਸੌਣ ਦਿੱਤਾ ਸੀ। ਕਿਸੇ ਨੂੰ ਪਿਆਸਾ ਨਹੀਂ ਰਹਿਣ ਦਿੱਤੀ ਸੀ। ਦੱਸ ਦਈਏ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਭਾਰਤ ਸਰਕਾਰ ਵੱਲੋਂ ਬੀਤੇ ਸਾਲ ਮਾਰਚ ਤੋੋਂ ਲੈ ਕੇ ਮਈ ਤੱਕ ਲਾਕਡਾਊਨ ਕੀਤਾ ਗਿਆ ਸੀ।

ਜਿਸ ਦੌਰਾਨ ਦੇਸ਼ ਦੇ ਲੋਕਾਂ ਦਾ ਬਾਹਰ ਆਉਣਾ ਜਾਣਾ ਪ੍ਰਸਾਸ਼ਨ ਵੱਲੋਂ ਬੰਦ ਕਰ ਦਿੱਤਾ ਗਿਆ ਸੀ, ਅਤੇ ਲੋਕਾਂ ਦੀ ਮਾਲੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ। ਜਿਸ ਕਾਰਨ ਕਈਂ ਲੋਕਾਂ ਨੂੰ ਭੁਖਮਰੀ ਦਾ ਸ਼ਿਕਾਰ ਵੀ ਹੋਣਾ ਪਿਆ ਸੀ।