ਹਰਿਆਣਾ ਕੈਥਲ ਦੇ ਪਿੰਡ ਬਦਸੂਈ 'ਚ ਗੁਰਦੁਆਰਾ ਸਾਹਿਬ 'ਤੇ ਹਮਲਾ, ਇੱਕ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰਿਆਣਾ ਕੈਥਲ ਦੇ ਪਿੰਡ ਬਦਸੂਈ 'ਚ ਗੁਰਦੁਆਰਾ ਸਾਹਿਬ 'ਤੇ ਹਮਲਾ, ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ...

Sikhs

ਕੈਥਲ : ਹਰਿਆਣਾ ਦੇ ਕੈਥਲ' ਚ ਪਿੰਡ ਬਦਸੂਈ ਵਿਖੇ ਕੁਝ ਫਿਰਕੂ ਅਨਸਰਾਂ ਵਲੋਂ ਗੁਰਦੁਆਰਾ ਸਾਹਿਬ 'ਤੇ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਜਿਥੇ ਇਸ ਹਮਲੇ 'ਚ ਸ਼ਮਸ਼ੇਰ ਸਿੰਘ ਨਾਮੀ ਵਿਅਕਤੀ ਦੀ ਜਾਨ ਚਲੀ ਗਈ ਅਤੇ ਕਈ ਹੋਰ ਵਿਅਕਤੀ ਫੱਟੜ ਹੋ ਗਏ। ਦੱਸ ਦਈਏ ਕਿ ਗੁਰਦੁਆਰਾ ਸਾਹਿਬ ਵੱਲ ਕੁਝ ਲੋਕ ਗੰਡਾਸਿਆਂ ਅਤੇ ਪੱਥਰ ਲੈਕੇ ਵਧੇ ਅਤੇ ਉਥੇ ਮੌਜੂਦ ਪਤਵੰਤਿਆਂ ਤੇ ਹਮਲਾ ਕਰ ਦਿੱਤਾ ਪਰ ਫਿਰ ਵੀ ਆਪਣੀ ਜਾਨ 'ਤੇ ਖੇਡਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਤੋਂ ਬਚਾਈ ਅਤੇ ਉਨ੍ਹਾਂ ਦੇ ਮਨਸੂਬਿਆਂ ਨੂੰ ਨਾਕਾਮ ਕੀਤਾ।

ਘਟਨਾ ਸਥਾਨ ‘ਤੇ ਪਹੁੰਚੇ ਸਿੰਘਾਂ ਨੇ ਹਮਲਾਵਰਾਂ ਦਾ ਸ਼ਿਕਾਰ ਹੋਏ ਪਤਵੰਤਿਆਂ ਦੀ ਹਰ ਬਣਦੀ ਸਹਾਇਤਾ ਕਰਨ ਦਾ ਭਰੋਸਾ ਜਤਾਇਆ ਹੈ। ਪਤਵੰਤੇ ਜਿੰਮੇਵਾਰਾਂ ਨੇ ਦੱਸਿਆ ਕਿ ਇਸ ਹਮਲੇ ਪਿਛੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਵੀ ਪਲਾਨਿੰਗ ਸੀ। ਇਸਦੇ ਨਾਲ ਹੀ ਉਥੇ ਦੇ ਹੀ ਸਥਾਨਕ ਨਿਵਾਸੀ ਨੇ ਦੱਸਿਆ ਕਿ ਸਾਡਾ ਪਿੰਡਾ ਪੰਜਾਬ ਦੀ ਸਰਹੱਦ ਤੋਂ ਸਿਰਫ਼ 2 ਕਿਲੋ ਮੀਟਰ ‘ਤੇ ਸਥਿਤ ਹੈ ਤੇ ਜਿਹੜਾ ਇਹ ਹਮਲਾ ਹੋਇਆ ਉਸ ਵਿਚ ਮੁਢਲੀਆਂ ਧਾਰਾਵਾਂ ਉਸ ਵਿਚ ਘਾਟ ਰੱਖੀ ਗਈ ਹੈ। 295ਏ ਬਣਦੀ ਹੈ, 120 ਵੀ ਬਣਦੀ ਹੈ ਜੋ ਜਾਇਜ਼ ਧਾਰਾਵਾਂ ਬਣਦੀਆਂ ਨੇ ਉਹ ਪ੍ਰਸ਼ਾਸ਼ਨ ਵੱਲੋਂ ਨਹੀਂ ਲਗਾਈਆਂ ਗਈਆਂ।

ਜਿਹੜੀ ਇਹ ਧਾਰਾਵਾਂ ਬਣਦੀਆਂ ਨੇ ਉਨ੍ਹਾਂ ਨੂੰ ਲਗਾਉਣ ਤਾਂ ਜੋ ਸੰਗਤਾਂ ਨੂੰ ਸੰਤੁਸ਼ਟੀ ਹੋਵੇ। ਜਿਹੜੀ ਬਾਕੀ ਗ੍ਰਿਫ਼ਤਾਰੀਆਂ ਨੇ ਉਹ ਵੀ ਹਲੇ ਤੱਕ ਨਹੀਂ ਕੀਤੀਆਂ ਗਈਆਂ। ਸਿੱਖਾਂ ਵਿਚ ਸਹਿਮ ਦਾ ਮਾਹੌਲ ਹੈ ਤਾਂ ਜੋ ਦੁਬਾਰਾ ਹਮਲਾ ਨਾ ਕਰੇ ਦੇਣ। ਇਸ ਮੰਦਰ ਦਾ ਮੂੰਹ/ਦਰਵਾਜਾ ਸਪੈਸ਼ਲ ਗੁਰਦੁਆਰਾ ਵੱਲ ਨੂੰ ਕੀਤਾ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਹਾਲੇ ਤੱਕ ਸ਼੍ਰੋਮਣੀ ਕਮੇਟੀ ਇਥੇ ਦੌਰਾ ਕਰਨ ਨਹੀਂ ਆਈ। ਉਨ੍ਹਾਂ ਨੇ ਕਿਹਾ ਕਿ ਭਾਈ ਸ਼ਮਸ਼ੇਰ ਸਿੰਘ ਦੀ ਅੰਤਿਮ ਅਰਦਾਸ 31 ਮਾਰਚ ਨੂੰ ਇਸ ਪਿੰਡ ਵਿਚ ਹੀ ਹੋਣੀ ਹੈ। ਸੋ ਉਥੇ ਪਹੁੰਚਣ ਦੀ ਕ੍ਰਿਪਾਲਤਾ ਕਰਨੀ।

ਪੀੜਤਾਂ ਨੇ ਦੱਸਿਆਂ ਕੁਝ ਜਥੇਬੰਦੀਆਂ ਉਨ੍ਹਾਂ ਦੀ ਮਦਦ ਲਈ ਆਈਆਂ ਸਨ ਪਰ ਸਿੱਖਾਂ ਦੀ ਸਿਰਮੌਰ ਕਹੀ ਜਾਣ ਵਾਲੀ ਸੰਸਥਾ ਸ਼੍ਰੋਮਣੀ ਕਮੇਟੀ ਵਲੋਂ ਫਿਲਹਾਲ ਮਦਦ ਲਈ ਕੋਈ ਵੀ ਹੱਥ ਅੱਗੇ ਨਹੀਂ ਵਧਿਆ। ਬੇਅਦਬੀਆਂ ਦੀਆਂ ਘਟਨਾਵਾਂ ਹਾਲੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹਮਲਾਵਰਾਂ ਦੇ ਪਿਛੇ ਕਿਸੇ ਸਿਆਸੀ ਤਾਕਤ ਹੋਣ ਦਾ ਸ਼ੱਕ ਵੀ ਜਤਾਇਆ ਜਾ ਰਿਹਾ ਹੈ। ਇਸ ਇਲਾਕੇ ਵਿਚ ਸਿਰਫ 10 ਘਰ ਸਿੱਖਾਂ ਦੇ ਹਨ। ਇਸ ਲਈ ਜ਼ਿਮੇਵਾਰ ਸਿੰਘਾਂ ਨੇ ਪ੍ਰਸਾਸ਼ਨ ਨੂੰ ਸੁਰੱਖਿਆ ਮੁਹਈਆ ਕਰਵਾਉਣ ਦੀ ਅਪੀਲ ਕੀਤੀ ਹੈ।