ਯੂਪੀ ਵੱਲੋਂ ਬੀਜੇਪੀ ਦੇ ਪ੍ਰਚਾਰਕਾਂ ਦੀ ਲਿਸਟ ਵਿਚ ਗਾਇਬ ਹੋਏ ਦਿਗਜਾਂ ਦੇ ਨਾਮ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੂਪੀ ਵਿਚ ਪ੍ਰਚਾਰ ਕਰਨ ਵਾਲਿਆਂ ਵਿਚ ਕਈ ਕੇਂਦਰੀ ਮੰਤਰੀ ਵੀ ਸ਼ਾਮਲ ਹਨ।

Heavyweights missing from UP campaigners name

ਲਖਨਊ: ਲੋਕ ਸਭਾ ਚੁਨਾਵ ਵਿਚ ਦੁਬਾਰਾ ਜਿੱਤ ਹਾਸਲ ਕਰਨ ਲਈ ਭਾਰਤੀ ਜਨਤਾ ਪਾਰਟੀ ਨੇ ਅਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸੋਮਵਾਰ ਨੂੰ ਉਤਰ ਪ੍ਰਦੇਸ਼ ਲਈ 40 ਸਟਾਰ ਪ੍ਰਚਾਰਕਾਂ ਦੇ ਨਾਮ ਜਾਰੀ ਕੀਤੇ ਗਏ। ਇਸ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਯੂਪੀ ਦੇ ਸੀਐਮ ਯੋਗੀ ਅਦਿਤਿਆਨਾਥ ਸਮੇਤ ਕਈ ਹੋਰ ਅਹੁਦੇਦਾਰਾਂ ਦੇ ਨਾਮ ਵੀ ਸ਼ਾਮਲ ਹਨ। ਹਾਲਾਂਕਿ ਇਸ ਸੂਚੀ ਵਿਚ ਕੁਝ ਨਾਮ ਅਜਿਹੇ ਵੀ ਹਨ ਜੋ ਅਣਉਪਬਧ ਹਨ।

ਪ੍ਰਚਾਰਕਾਂ ਦੀ ਸੂਚੀ ਵਿਚ ਜੋ ਵੱਡੇ ਨਾਮ ਸ਼ਾਮਲ ਹਨ ਉਸ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਬੀਜੇਪੀ ਪ੍ਰਧਾਨ ਅਮਿਤ ਸ਼ਾਹ, ਮੁਖ ਮੰਤਰੀ ਯੋਗੀ, ਪ੍ਰਦੇਸ਼ ਪ੍ਰਧਾਨ ਡਾ. ਮਹੇਂਦਰ ਨਾਥ ਪਾਂਡੇ, ਪ੍ਰਦੇਸ਼ ਮਹਾਂਮੰਤਰੀ ਸੰਗਠਨ ਸੁਨੀਲ ਬੰਸਲ, ਭਾਜਪਾ ਦੇ ਸਾਬਕਾ ਕਲਰਾਜ ਮਿਸ਼ਰਾ ਅਤੇ ਲਕਸ਼ਮੀਕਾਂਤ ਬਾਜਪਾਈ ਤੋਂ ਇਲਾਵਾ ਕਈ ਨੇਤਾਵਾਂ ਦੇ ਨਾਮ ਪ੍ਰਚਾਰਕ ਦੀ ਸੂਚੀ ਵਿਚ ਸ਼ਾਮਲ ਕੀਤੇ ਗਏ ਹਨ।

ਯੂਪੀ ਵਿਚ ਪ੍ਰਚਾਰ ਕਰਨ ਵਾਲਿਆਂ ਵਿਚ ਕਈ ਕੇਂਦਰੀ ਮੰਤਰੀ ਵੀ ਸ਼ਾਮਲ ਹਨ। ਪੀਐਮ ਨਰੇਂਦਰ ਮੋਦੀ ਤੋਂ ਇਲਾਵਾ ਕੇਂਦਰੀ ਮੰਤਰੀ ਮੰਡਲ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ, ਕੇਂਦਰੀ ਮੰਤਰੀ ਨਿਤਿਨ ਗਡਕਰੀ, ਅਰੁਣ ਜੇਟਲੀ, ਸੁਸ਼ਮਾ ਸਵਰਾਜ, ਥਾਵਰਚੰਦ ਗਹਲੋਤ, ਜਗਤ ਪ੍ਰਕਾਸ਼ ਨਾਇਡੂ, ਪੀਊਸ਼ ਗੋਇਅਲ, ਸੁਮਿਤ ਇਰਾਨੀ, ਨਿਰਮਲਾ ਸੀਤਾਰਮਣ ਵਰਗੇ ਵੱਡੇ ਨੇਤਾ ਵੀ ਸ਼ਾਮਲ ਹਨ।

ਉਤਰ ਪ੍ਰਦੇਸ਼ ਦੇ ਮੁਖ ਮੰਤਰੀ ਯੋਗੀ ਅਦਿਤਿਆਨਾਥ ਪਿਛਲੇ ਕੁਝ ਸਮੇਂ ਵਿਚ ਬੀਜੇਪੀ ਦੇ ਸਭ ਤੋਂ ਵੱਡੇ ਜੇਤੂ ਵਜੋਂ ਉਭਰੇ ਹਨ। ਉਹਨਾਂ ਨੇ ਤ੍ਰਿਪੁਰਾ, ਕਰਨਾਟਕ, ਰਾਜਸਥਾਨ, ਮੱਧ ਪ੍ਰਦੇਸ਼, ਛਤੀਸਗੜ ਸਮੇਤ ਕਈ ਰਾਜਾਂ ਦੇ ਵਿਧਾਨ ਸਭਾ ਚੁਣਾਵ ਦੌਰਾਨ ਪਾਰਟੀ ਲਈ ਪ੍ਰਚਾਰ ਕੀਤਾ ਸੀ। ਹਾਲਾਂਕਿ 40 ਪ੍ਰਚਾਰਕਾਂ ਦੀ ਇਸ ਸੂਚੀ ਵਿਚ ਯੋਗੀ ਅਦਿਤਿਆਨਾਥ ਦਾ ਨਾਮ 16ਵੇਂ ਨੰਬਰ ’ਤੇ ਹੈ। ਉਹਨਾਂ ਤੋਂ ਉਪਰ ਕਈ ਕੇਂਦਰੀ ਮੰਤਰੀਆਂ ਦੇ ਨਾਮ ਸ਼ਾਮਲ ਹਨ।  

ਇਸ ਸੂਚੀ ਵਿਚ ਬੀਜੇਪੀ ਦੇ ਕਈ ਦਿਗਜਾਂ ਦਾ ਨਾਮ ਵੀ ਸ਼ਾਮਲ ਨਹੀਂ ਹੈ। ਜਿਵੇਂ ਲਾਲ ਕ੍ਰਿਸ਼ਣ ਅਡਵਾਣੀ, ਮੁਰਲੀ ਮਨੋਹਰ ਜੋਸ਼ੀ ਨੂੰ ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਸ਼ਾਮਲ ਨਹੀਂ ਕੀਤਾ ਗਿਆ। ਸੁਲਤਾਨਪੁਰ ਤੋਂ ਮੌਜੂਦਾ ਸਾਂਸਦ ਵਰੁਣ ਗਾਂਧੀ ਅਤੇ ਕੇਂਦਰੀ ਮੰਤਰੀ ਮੇਨਕਾ ਗਾਂਧੀ ਦਾ ਨਾਮ ਵੀ ਸੂਚੀ ਵਿਚ ਨਹੀਂ ਹੈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਖ਼ਬਰ ਮਿਲੀ ਸੀ ਕਿ ਮੇਨਕਾ ਇਸ ਵਾਰ ਅਪਣਾ ਸੰਸਦੀ ਖੇਤਰ ਬਦਲਣਾ ਚਾਹੁੰਦੀ ਹੈ ਅਤੇ ਪੀਲੀਭੀਤ ਤੋਂ ਵਰੁਣ ਗਾਂਧੀ ਨੂੰ ਚੁਣਾਵ ਲੜਵਾਉਣਾ ਚਾਹੁੰਦੀ ਹੈ ।