ਗੌਤਮ ਗੰਭੀਰ ਬੀਜੇਪੀ ਵਿਚ ਹੋਏ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੂਤਰਾਂ ਮੁਤਾਬਕ ਗੌਤਮ ਗੰਭੀਰ ਨੂੰ ਨਵੀਂ ਦਿੱਲੀ ਲੋਕ ਸਭਾ ਚੋਣਾਂ ਸੀਟ ਤੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ।

Gautam Gambhir joins BJP

ਨਵੀਂ ਦਿੱਲੀ: ਲੋਕ ਸਭਾ ਤੋਂ ਪਹਿਲਾਂ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਕੇਂਦਰੀ ਮੰਤਰੀ ਅਰੂਣ ਜੇਤਲੀ ਅਤੇ ਰਵੀਸ਼ੰਕਰ ਪ੍ਰਸਾਦ ਦੀ ਮੌਜੂਦਗੀ ਵਿਚ ਗੌਤਮ ਗੰਭੀਰ ਭਾਜਪਾ ਵਿਚ ਸ਼ਾਮਲ ਹੋਏ ਹਨ। ਅਰੁਣ ਜੇਤਲੀ ਨੇ ਕਿਹਾ ਕਿ, "ਭਾਜਪਾ ਦਾ ਹੁਣ ਕਾਫੀ ਵਿਥਤਾਰ ਹੋਇਆ ਹੈ। ਦੇਸ਼ ਦੇ ਕਈ ਹਿੱਸਿਆਂ ਵਿਚ ਵੀ ਵਿਸਥਾਰ ਹੋਇਆ। ਪਹਿਲਾਂ ਅਸੀਂ ਕਮਜ਼ੋਰ ਹੁੰਦੇ ਸੀ ਪਰ ਹੁਣ ਜਿੱਤਣ ਦੀ ਸਥਿਤੀ ਵਿਚ ਹਾਂ।

ਪਹਿਲਾਂ ਕਿਹਾ ਜਾਂਦਾ ਸੀ ਕਿ ਅਸੀਂ ਸਭ ਤੋਂ ਕੈਡਰ ਬੈਸਡ ਪਾਰਟੀ ਹਾਂ। ਇਹ ਸਾਡੀ ਵਿਸ਼ੇਸ਼ਤਾ ਹੈ ਪਰ ਹੁਣ ਅਸੀਂ ਕੈਡਰ ਬੈਸਡ ਮਾਸ ਪਾਰਟੀ ਵੀ ਬਣੇ ਹਾਂ। ਸੂਤਰਾਂ ਮੁਤਾਬਕ ਗੌਤਮ ਗੰਭੀਰ ਨੂੰ ਨਵੀਂ ਦਿੱਲੀ ਲੋਕ ਸਭਾ ਚੋਣਾਂ ਸੀਟ ਤੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ। ਹਾਲਾਂਕਿ ਇਸ ਦਾ ਐਲਾਨ ਸ਼ੁੱਕਰਵਾਰ ਨੂੰ ਨਹੀਂ ਕੀਤਾ ਗਿਆ।

ਗੌਤਮ ਗੰਭੀਰ ਦੇ ਚੋਣਾਂ ਲੜਨ ਦੇ ਸਵਾਲ ਤੇ ਅਰੁਣ ਜੇਤਲੀ ਨੇ ਕਿਹਾ ਕਿ, "ਜੋ ਪਾਰਟੀ ਕਹੇਗੀ ਉਹੀ ਕਰਾਂਗੇ। ਇਹ ਸਭ ਇਲੈਕਸ਼ਨ ਕਮੇਟੀ ਤੇ ਛੱਡ ਦਿੱਤਾ ਜਾਵੇ।  ਉਹਨਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਪਾਰਟੀ ਵਿਚ ਲਿਆਉਣਾ ਸਾਡੀ ਪੁਰਾਣੀ ਨੀਤੀ ਰਹੀ ਹੈ। ਕਿਉਂਕਿ ਦੇਸ਼ ਦੀ ਵਾਗਡੋਰ ਸਾਡੀ ਪਾਰਟੀ ਅਤੇ ਸਹਿਯੋਗੀਆਂ ਦੇ ਹੱਥ ਵਿਚ ਹੈ ਅਤੇ ਉਮੀਦ ਹੈ ਕਿ ਅੱਗੇ ਵੀ ਰਹੇਗੀ।"

ਇਸ ਪ੍ਰਕਾਰ ਹਰ ਦੇਸ਼ ਦੇ ਲੋਕਾਂ ਵੱਲ ਸਰਕਾਰ ਦਾ ਧਿਆਨ ਜਾ ਸਕੇ ਇਸ ਲਈ ਹਰ ਖੇਤਰ ਵਿਚ ਸ਼ਾਨਦਾਰ ਉਪਲੱਬਧੀਆਂ ਵਾਲੀਆਂ ਹਸਤੀਆਂ ਨੂੰ ਪਾਰਟੀ ਨਾਲ ਜੋੜਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ' "ਗੌਤਮ ਗੰਭੀਰ ਪ੍ਰਸਿੱਧ ਨਾਮ ਹੈ। ਉਹਨਾਂ ਨੇ ਕ੍ਰਿਕਟ ਵਿਚ ਬਹੁਤ ਵੱਡਾ ਸਥਾਨ ਹਾਸਲ ਕੀਤਾ ਹੈ। ਬੀਜੇਪੀ ਵਿਚ ਸ਼ਾਮਲ ਹੋਣ ਤੋਂ ਬਾਅਦ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੇ ਕਿਹਾ ਕਿ, "ਪਾਰਟੀ ਨੇ ਕੁਝ ਖਾਸ ਕਰਨ ਦਾ ਮੌਕਾ ਦਿੱਤਾ ਹੈ। ਮੈਂ ਪੀਐਮ ਮੋਦੀ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿਚ ਸ਼ਾਮਲ ਹੋਇਆ ਹਾਂ।"