ਏਟੀਐਮ ਲਈ ਖੁਦ ਤੈਅ ਕਰੋ ਨਿਯਮ: ਐਸਬੀਆਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਅਧਿਕਾਰ ਦਾ ਇਸਤੇਮਾਲ ਗਾਹਕ 'ਯੋਨੋਸਬੀ ਐਪ' ਦੇ ਜ਼ਰੀਏ ਕਰ ਸਕਦੇ ਹਨ।

SBI new facility for debit card SBI YONO App

ਨਵੀਂ ਦਿੱਲੀ: ਦੇਸ਼ ਦਾ ਸਭ ਤੋਂ ਵੱਡਾ ਭਾਰਤੀ ਸਟੇਟ ਬੈਂਕ ਗਾਹਕਾਂ ਦੀ ਸਹੂਲਤ ਲਈ ਨਵੀਆਂ ਨਵੀਆਂ ਸੇਵਾਵਾਂ ਜਾਰੀ ਕਰ ਰਿਹਾ ਹੈ। ਇਸ ਕੜੀ ਵਿਚ ਐਸਬੀਆਈ ਨੇ ਅਪਣੇ ਗਾਹਕਾਂ ਨੂੰ ਪਹਿਲੀ ਵਾਰ ਅਜਿਹਾ ਅਧਿਕਾਰ ਦਿੱਤਾ ਹੈ ਜਿਸ ਦੇ ਤਹਿਤ ਤੁਸੀਂ ਅਪਣੇ ਡੈਬਿਟ ਕਾਰਡ ਲਈ ਖੁਦ ਨਿਯਮ ਤੈਅ ਕਰ ਸਕਦੇ ਹੋ। ਇਸ ਅਧਿਕਾਰ ਦਾ ਇਸਤੇਮਾਲ ਗਾਹਕ 'ਯੋਨੋਸਬੀ ਐਪ' ਦੇ ਜ਼ਰੀਏ ਕਰ ਸਕਦੇ ਹਨ।

ਐਸਬੀਆਈ ਵੱਲੋਂ ਕੀਤੇ ਗਏ ਟਵੀਟ ਮੁਤਾਬਕ ਇਹ ਤੁਹਾਡਾ ਅਪਣਾ ਡੈਬਿਟ ਕਾਰਡ ਹੈ ਤਾਂ ਅਸੀਂ ਨਿਯਮ ਕਿਉਂ ਤੈਅ ਕਰੀਏ? ਐਸਬੀਆਈ ਤੁਹਾਨੂੰ ਇਹ ਅਧਿਕਾਰ ਦਿੰਦਾ ਹੈ ਕਿ ਤੁਸੀਂ ਅਪਣੇ ਡੈਬਿਟ ਕਾਰਡ ਦੀ ਵਰਤੋਂ ਦਾ ਆਪ ਪ੍ਰਬੰਧ ਕਰੋ ਅਤੇ 'ਯੋਨੋਸਬੀ ਐਪ' 'ਤੇ ਆਪ ਲਿਮਟ ਤੈਅ ਕਰਨਾ ਹੋਵੇਗਾ। ਲਿਮਟ ਤੈਅ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਅਪਣੇ ਮੋਬਾਇਲ ਫੋਨ ਵਿਚ 'ਯੋਨੋਸਬੀ ਐਪ' ਡਾਉਨਲੋਡ ਕਰਨਾ ਪਵੇਗਾ।

 



 

 

ਡਾਉਨਲੋਡ ਕਰਨ ਤੋਂ ਬਾਅਦ ਇਸ ਐਪ ਵਿਚ ਲਾਗਿਨ ਕਰੋ ਫਿਰ ਮੀਨੂ ਤੋਂ ਸਰਵਿਸ ਰਿਕੁਐਸਟ ਸਲੈਕਟ ਕਰੋ। ਏਟੀਐਮ ਡੈਬਿਟ ਕਾਰਡ ਨੂੰ ਸਿਲੈਕਟ ਕਰਨ ਤੋਂ ਬਾਅਦ ਮੈਨੇਜ ਕਾਰਡ 'ਤੇ ਕਲਿਕ ਕਰੋ। ਇੱਥੇ ਤੁਸੀਂ ਲਿਮਿਟ ਤੈਅ ਕਰੋ ਅਤੇ ਕਾਰਡ ਯੂਸੇਜ਼ ਨੂੰ ਕੰਟਰੋਲ ਕਰਨਾ ਹੋਵੇਗਾ। ਐਸਬੀਆਈ ਮੁਤਾਬਿਕ ਇਸ ਅਧਿਕਾਰ ਨੂੰ ਸਮਝਦਾਰੀ ਨਾਲ ਇਸਤੇਮਾਲ ਕਰਨਾ ਹੋਵੇਗਾ ਅਤੇ ਧੋਖਾਧੜੀ ਗਤੀਵਿਧੀਆਂ ਤੋਂ ਬਚ ਕੇ ਰਹਿਣਾ ਪਵੇਗਾ।