ਕੋਰੋਨਾ ਵਾਇਰਸ: ਮਹਿੰਗੇ ਮੁੱਲ ’ਤੇ ਮਿਲ ਰਹੇ ਨੇ ਮਾਸਕ ਅਤੇ ਸੈਨੇਟਾਈਜ਼ਰ ਤਾਂ ਇਸ ਨੰਬਰ ’ਤੇ ਕਰੋ ਕਾਲ  

ਏਜੰਸੀ

ਖ਼ਬਰਾਂ, ਰਾਸ਼ਟਰੀ

ਹਾਲਾਂਕਿ ਪਿਛਲੇ ਦਿਨਾਂ ਵਿਚ ਸਰਕਾਰ ਨੇ ਮਾਸਕ ਅਤੇ ਸੈਨੇਟਾਈਜ਼ਰ ਦੀਆਂ ਕੀਮਤਾਂ...

Masks sanitizers are available at expensive prices call this number

ਨਵੀਂ ਦਿੱਲੀ: ਕੋਰੋਨਾ ਵਾਇਰਸ ਖਿਲਾਫ ਜੰਗ ਵਿਚ ਜਿੱਥੇ ਕੇਂਦਰ ਅਤੇ ਦੇਸ਼ ਦੀਆਂ ਸਾਰੀਆਂ ਰਾਜ ਸਰਕਾਰਾਂ ਅਪਣੇ-ਅਪਣੇ ਪੱਧਰ ਤੇ ਤਿਆਰੀਆਂ ਵਿਚ ਜੁਟੀਆਂ ਹੋਈਆਂ ਹਨ ਉੱਥੇ ਹੀ ਕੁੱਝ ਅਜਿਹੇ ਲੋਕ ਵੀ ਹਨ ਜੋ ਸਰਕਾਰ ਦੀਆਂ ਮੁਸ਼ਕਿਲਾਂ ਵਧ ਰਹੀਆਂ ਹਨ। ਦਰਅਸਲ ਕੋਰੋਨਾ ਵਾਇਰਸ ਤੋਂ ਬਚਾਉ ਲਈ ਮਾਸਕ ਅਤੇ ਸੈਨੇਟਾਈਜ਼ਰ ਲਈ ਕਾਲਾਬਜ਼ਾਰੀ ਸ਼ੁਰੂ ਹੋ ਗਈ ਹੈ। ਮਾਸਕ ਅਤੇ ਸੈਨੇਟਾਈਜ਼ਰ ਬਜ਼ਾਰ ਵਿਚ 5 ਤੋਂ 10 ਗੁਣਾਂ ਮਹਿੰਗੇ ਮੁੱਲ ਤੇ ਮਿਲ ਰਹੇ ਹਨ।

ਹਾਲਾਂਕਿ ਪਿਛਲੇ ਦਿਨਾਂ ਵਿਚ ਸਰਕਾਰ ਨੇ ਮਾਸਕ ਅਤੇ ਸੈਨੇਟਾਈਜ਼ਰ ਦੀਆਂ ਕੀਮਤਾਂ ਨਿਰਧਾਰਿਤ ਕਰ ਦਿੱਤੀਆਂ ਸਨ ਪਰ ਕੁੱਝ ਲੋਕ ਅਪਣੇ ਫਾਇਦੇ ਨੂੰ ਧਿਆਨ ਵਿਚ ਰੱਖਦੇ ਹੋਏ ਮਹਿੰਗੇ ਮੁੱਲ ਤੇ ਦੇ ਰਹੇ ਹਨ। ਮਾਸਕ ਅਤੇ ਸੈਨੇਟਾਈਜ਼ਰ ਦੀ ਕਾਲਾਬਜ਼ਾਰੀ ਅਤੇ ਐਮਆਰਪੀ ਤੋਂ ਵਧ ਕੀਮਤ ਤੇ ਵਿਕਰੀ ਤੇ ਰੋਕ ਲਗਾਉਣ ਲਈ ਨੈਸ਼ਨਲ ਪ੍ਰਾਇਸ ਕੰਟਰੋਲ ਅਥਾਰਿਟੀ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸੂਬਾ ਡਰੱਗ ਕੰਟਰੋਲਰ (ਐਸਡੀਸੀ) ਅਤੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਟਰਾਂ (ਐਫਡੀਏਜ਼) ਨੂੰ ਮਾਰਕੀਟ 'ਤੇ ਨਜ਼ਰ ਰੱਖਣ ਲਈ ਕਿਹਾ ਹੈ।

ਨਾਲ ਹੀ ਆਰਡਰ ਦਿੱਤੇ ਹਨ ਕਿ ਜੇ ਤੁਹਾਡੇ ਇਲਾਕੇ ਵਿਚ ਕੋਈ ਮਾਸਕ ਅਤੇ ਸੈਨੇਟਾਈਜ਼ਰ ਨੂੰ ਮਹਿੰਗੇ ਮੁੱਲ ਤੇ ਵੇਚ ਰਿਹਾ ਹੈ ਤਾਂ ਰਾਸ਼ਟਰੀ ਉਪਭੋਗਤਾ ਦੇ ਹੈਲਪਲਾਈਨ ਨੰਬਰ 1800-11-4000 ਤੇ ਤੁਰੰਤ ਕਾਲ ਕਰ ਕੇ ਸ਼ਿਕਾਇਤ ਕਰ ਸਕਦੇ ਹੋ। ਹਾਲ ਹੀ ਵਿਚ ਛੱਤੀਸਗੜ੍ਹ ਦੇ ਰਾਇਪੁਰ, ਦੁਰਗ ਸਮੇਤ ਕਈ ਜ਼ਿਲ੍ਹਿਆਂ ਵਿਚ ਕਰੀਬ 30 ਥਾਵਾਂ ਤੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੀ ਟੀਮ ਨੇ ਛਾਪੇਮਾਰੀ ਕੀਤੀ ਹੈ।

ਇਸ ਦੌਰਾਨ ਟੀਮ ਨੇ 20 ਰਿਟੇਲ ਮੈਡੀਕਲ ਦੁਕਾਨਾਂ, 10 ਹੋਲਸੇਲ ਦੁਕਾਨਾਂ ਅਤੇ ਗੋਲਬਜ਼ਾਰ ਦੇ 10 ਜਨਰਲ ਸਟੋਰ ਦੀ ਜਾਂਚ ਕੀਤੀ ਹੈ। ਕੋਰੋਨਾ ਵਾਇਰਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਦੇਸ਼ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 21 ਦਿਨਾਂ ਦਾ ਲਾਕਡਾਊਨ ਲਗਾਇਆ ਹੈ। ਨਾਲ ਹੀ ਲੋਕਾਂ ਨੂੰ ਕਿਹਾ ਹੈ ਕਿ ਜ਼ਰੂਰੀ ਸਮਾਨ ਖਰੀਦਣ ਲਈ ਦੁਕਾਨਾਂ ਤੇ ਭੀੜ ਇਕੱਠੀ ਨਾ ਹੋਣ ਦਿਓ ਕਿਉਂ ਕਿ ਦੁਕਾਨਾਂ ਰੋਜ਼ ਖੁੱਲਣਗੀਆਂ ਅਤੇ ਦੁੱਧ ਤੋਂ ਲੈ ਕੇ ਸਬਜ਼ੀਆਂ ਹਰ ਚੀਜ਼ ਦੀ ਸਪਲਾਈ ਤੁਹਾਡੇ ਘਰ ਵਿਚ ਹੋਵੇਗੀ।

ਬੁੱਧਵਾਰ ਨੂੰ ਦੇਸ਼ ਵਿਚ ਲਾਕਡਾਊਨ ਦਾ ਪਹਿਲਾ ਦਿਨ ਰਿਹਾ ਅਤੇ ਇਸ ਦਾ ਅਸਰ ਵੀ ਦੇਖਣ ਨੂੰ ਮਿਲਿਆ। ਦਿੱਲੀ, ਨੋਇਡਾ, ਪੂਣੇ ਅਤੇ ਬੇਂਗਲੁਰੂ ਸਮੇਤ ਕਈ ਸ਼ਹਿਰਾਂ ਵਿਚ ਲੋਕ-ਸਵੇਰੇ-ਸਵੇਰੇ ਜ਼ਰੂਰਤ ਦਾ ਸਮਾਨ ਲੈਣ ਪਹੁੰਚੇ ਅਤੇ ਇਸ ਦੌਰਾਨ ਉਹਨਾਂ ਨੇ ਇਕ ਦੂਜੇ ਨਾਲ ਦੂਰੀ ਦਾ ਬਹੁਤ ਹੀ ਅਨੋਖਾ ਤਰੀਕਾ ਅਪਣਾਇਆ ਜੋ ਕਿ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਇੰਨਾ ਹੀ ਨਹੀਂ ਲੋਕਾਂ ਦੀ ਸਮਝਦਾਰੀ ਦੀ ਪੁਡੂਚੇਰੀ ਦੇ ਉਪ ਰਾਜਪਾਲ ਕਿਰਨ ਬੇਦੀ ਨੇ ਵੀ ਲੋਕਾਂ ਦੀ ਸਮਝ ਦੀ ਪ੍ਰਸ਼ੰਸਾ ਕੀਤੀ ਹੈ। ਦਰਅਸਲ ਕਈ ਦੁਕਾਨਾਂ, ਕਾਲੋਨੀ ਵਾਲਿਆਂ ਅਤੇ ਸਥਾਈ ਪ੍ਰਸ਼ਾਸਨ ਨੇ ਭੀੜ ਨਾ ਹੋਵੇ ਅਤੇ ਲੋਕਾਂ ਦੀ ਸੁਰੱਖਿਆ ਨਾਲ ਕੋਈ ਖਿਲਵਾੜ ਨਾ ਹੋਵੇ ਇਸ ਦਾ ਪੂਰਾ ਧਿਆਨ ਰੱਖਿਆ। ਕਈ ਦੁਕਾਨਾਂ ਦੇ ਅੱਗੇ ਚਾਕ ਨਾਲ ਤਿੰਨ ਫੁੱਟ ਦੀ ਦੂਰੀ ਵਿਚ ਸਰਕਲ ਬਣਾਏ ਹੋਏ ਹਨ ਤਾਂ ਕਿ ਲੋਕ ਆਪਸ ਵਿਚ ਇਕੱਠੇ ਨਾਲ ਹੋ ਸਕਣ ਅਤੇ ਲੰਬੀ ਕਤਾਰ ਨਾ ਲੱਗੇ ਉਹ ਅਪਣੀ ਵਾਰੀ ਦੇ ਹਿਸਾਬ ਨਾਲ ਸਮਾਨ ਲੈਣ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।