ਕੋਰੋਨਾ ਨਾਲ ਪੀੜਤ ਮੁਹੱਲਾ ਕਲੀਨਿਕ ਦੇ ਡਾਕਟਰ ਦੀ ਸਿਹਤ ਵਿਚ ਸੁਧਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਨਾਲ ਪੀੜਤ ਮੁਹੱਲਾ ਕਲੀਨਿਕ ਦੇ ਡਾਕਟਰ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ।

Photo

ਨਵੀਂ ਦਿੱਲੀ:  ਕੋਰੋਨਾ ਨਾਲ ਪੀੜਤ ਮੁਹੱਲਾ ਕਲੀਨਿਕ ਦੇ ਡਾਕਟਰ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ। ਉਹ ਦਿਲਸ਼ਾਦ ਗਾਰਡਨ ਦਾ ਵਸਨੀਕ ਹੈ। ਪਹਿਲਾਂ ਉਹਨਾਂ ਨੂੰ ਇਲਾਜ ਲਈ ਜੀਟੀਬੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਸਿਹਤ ਵਿਗੜਨ ਤੋਂ ਬਾਅਦ ਉਹਨਾਂ ਨੂੰ ਸਫਦਰਜੰਗ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਦੇ ਆਈਸੀਯੂ ਵਿਚ ਰੱਖਿਆ ਗਿਆ।

ਹੁਣ ਹਾਲਤ ਸੁਧਰਨ ਤੋਂ ਬਾਅਦ ਉਹ ਆਈਸੋਲੇਸ਼ਨ ਵਾਡਰ ਤੋਂ ਬਾਹਰ ਆ ਗਏ ਹਨ। ਉਨ੍ਹਾਂ ਦਾ ਬਲੱਡ ਪ੍ਰੈਸ਼ਰ ਠੀਕ ਹੈ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਅਜੇ ਵੀ ਬੁਖਾਰ ਅਤੇ ਖੰਘ ਹੈ। ਡਾਕਟਰਾਂ ਅਨੁਸਾਰ ਉਸ ਦੀ ਹਾਲਤ ਸਥਿਰ ਹੈ। ਕੋਰੋਨਾ ਨਾਲ ਪੀੜਤ ਡਾਕਟਰ ਆਪਣੇ ਕਲੀਨਿਕ ਚਲਾਉਣ ਦੇ ਨਾਲ ਨਾਲ ਮੁਹੱਲਾ ਕਲੀਨਿਕਾਂ ਵਿਚ ਸੇਵਾਵਾਂ ਪ੍ਰਦਾਨ ਕਰਦੇ ਹਨ। 

 

ਉਹਨਾਂ ਨੇ ਦਿਲਸ਼ਾਦ ਗਾਰਡਨ ਦੀ ਰਹਿਣ ਵਾਲੀ ਕੋਰੋਨਾ ਪੀੜਤ ਔਰਤ ਦਾ ਇਲਾਜ ਕੀਤਾ ਸੀ, ਜੋ ਸਾਊਦੀ ਅਰਬ ਤੋਂ ਵਾਪਸ ਆਈ ਸੀ। ਇਸ ਕਰਕੇ ਡਾਕਟਰ ਵੀ ਇਸ ਬਿਮਾਰੀ ਦਾ ਸ਼ਿਕਾਰ ਹੋ ਗਿਆ। ਔਰਤ ਦੇ ਸੰਪਰਕ ਵਿਚ ਆਉਣ ਕਾਰਨ ਹੁਣ ਤੱਕ ਸੱਤ ਲੋਕ ਕੋਰੋਨਾ ਦੀ ਮਾਰ ਹੇਠ ਆ ਚੁੱਕੇ ਹਨ।

ਜਿਸ ਵਿਚ ਉਸ ਦੀਆਂ ਦੋ ਬੇਟੀਆਂ, ਉਸ ਦੀ ਮਾਂ, ਭਰਾ, ਡਾਕਟਰ, ਉਸ ਦੀ ਪਤਨੀ ਅਤੇ ਧੀ ਸ਼ਾਮਲ ਹਨ। ਉੱਥੇ ਹੀ ਕੋਰੋਨਾ ਤੋਂ ਪੀੜਤ ਔਰਤ ਦੀ ਮਾਂ ਅਤੇ ਭਰਾ ਜਹਾਂਗੀਰਪੁਰੀ ਵਿਚ ਰਹਿੰਦੇ ਹਨ। ਬੁੱਧਵਾਰ ਨੂੰ ਇਥੇ ਰਹਿਣ ਵਾਲੇ ਇਕ ਹੋਰ ਵਿਅਕਤੀ ਵਿਚ ਬਿਮਾਰੀ ਦੀ ਪੁਸ਼ਟੀ ਹੋਈ ਹੈ। ਹਾਲਾਂਕਿ ਇਹ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਉਹ ਕਿਸ ਮਰੀਜ ਦੇ ਸੰਪਰਕ ਵਿਚ ਆਏ ਸਨ।