ਅਸਮਾਨੀ ਬਿਜਲੀ ਦਾ ਕਹਿਰ: ਉੱਤਰਕਾਸ਼ੀ 'ਚ ਬਿਜਲੀ ਡਿੱਗਣ ਕਾਰਨ 300 ਤੋਂ ਵੱਧ ਭੇਡਾਂ-ਬੱਕਰੀਆਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਫਤ ਪ੍ਰਬੰਧਨ ਘਟਨਾ ਵਾਲੀ ਥਾਂ 'ਤੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੂੰ ਰਿਪੋਰਟ ਭੇਜੇਗਾ

photo

 

ਉੱਤਰਕਾਸ਼ੀ: ਉੱਤਰਾਖੰਡ ਵਿੱਚ ਬਦਲਦੇ ਮੌਸਮ ਦੇ ਮਿਜਾਜ਼ ਦੇ ਵਿਚਕਾਰ ਅਸਮਾਨੀ ਬਿਜਲੀ ਨੇ ਤਬਾਹੀ ਮਚਾਈ। ਉੱਤਰਕਾਸ਼ੀ ਦੇ ਖੱਟੂ ਖਾਲ ਜੰਗਲਾਂ 'ਚ ਸ਼ੁੱਕਰਵਾਰ ਨੂੰ ਅਸਮਾਨੀ ਬਿਜਲੀ ਡਿੱਗੀ। ਬਿਜਲੀ ਡਿੱਗਣ ਕਾਰਨ 300 ਤੋਂ ਵੱਧ ਬੱਕਰੀਆਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਚੰਬਾ 'ਚ ਨਾਲੇ 'ਚ ਡਿੱਗਿਆ ਟਰਾਲਾ, ਡਰਾਈਵਰ ਦੀ ਮੌਤ, ਪਠਾਨਕੋਟ ਦਾ ਰਹਿਣ ਵਾਲਾ ਸੀ ਮ੍ਰਿਤਕ

 ਜਾਣਕਾਰੀ ਅਨੁਸਾਰ ਭਟਵਾੜੀ ਬਲਾਕ ਦੇ ਪਿੰਡ ਬਾਰਸੂ ਦਾ ਰਹਿਣ ਵਾਲਾ ਸੰਜੀਵ ਰਾਵਤ ਹੋਰ ਪਸ਼ੂ ਪਾਲਕਾਂ ਨਾਲ ਆਪਣੀਆਂ ਭੇਡਾਂ-ਬਕਰੀਆਂ ਨੂੰ ਰਿਸ਼ੀਕੇਸ਼ ਤੋਂ ਉੱਤਰਕਾਸ਼ੀ ਵੱਲ ਲੈ ਕੇ ਜਾ ਰਿਹਾ ਸੀ। ਫਿਰ ਭਾਰੀ ਬਰਸਾਤ ਦੇ ਵਿਚਕਾਰ ਖੱਟੂ ਖਾਲ ਪਿੰਡ ਦੇ ਜੰਗਲ ਵਿੱਚ ਬੱਕਰੀਆਂ ਦੇ ਝੁੰਡ ਉੱਤੇ ਬਿਜਲੀ ਡਿੱਗ ਪਈ।

ਇਹ ਵੀ ਪੜ੍ਹੋ: ਰਿਸ਼ਤੇ ਹੋਏ ਤਾਰ-ਤਾਰ, ਇਕ ਮੋਬਾਇਲ ਫੋਨ ਲਈ ਭਤੀਜੇ ਨੇ ਚਾਚੇ ਦਾ ਕੀਤਾ ਕਤਲ 

ਸਮਾਨੀ ਬਿਜਲੀ ਡਿੱਗਣ ਕਾਰਨ ਕਰੀਬ 350 ਛੋਟੀਆਂ-ਵੱਡੀਆਂ ਭੇਡਾਂ-ਬੱਕਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਤਸਵੀਰ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਬਿਜਲੀ ਨੇ ਕਿਵੇਂ ਤਬਾਹੀ ਮਚਾਈ ਹੈ। ਮਰੀਆਂ ਹੋਈਆਂ ਭੇਡਾਂ ਅਤੇ ਬੱਕਰੀਆਂ ਜ਼ਮੀਨ 'ਤੇ ਪਈਆਂ ਹਨ। ਪਿੰਡ ਵਾਸੀ ਜਗਮੋਹਨ ਰਾਵਤ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਪਸ਼ੂ ਖਤਮ ਹੋ ਗਏ ਹਨ। ਆਫਤ ਪ੍ਰਬੰਧਨ ਨੇ ਅਧਿਕਾਰਤ ਜਾਣਕਾਰੀ ਦਿੱਤੀ ਕਿ ਘਟਨਾ ਵਾਲੀ ਥਾਂ 'ਤੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੂੰ ਰਿਪੋਰਟ ਭੇਜੀ ਜਾਵੇਗੀ।