ਔਰਤਾਂ ਦੀ ਸੁਰੱਖਿਆ ਲਈ 4000 ਕਰੋੜ ਦੀ ਮਦਦ ਦੇਣ ਦਾ ਫੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗ੍ਰਹਿ ਮੰਤਰੀ ਦੇ ਦਸਤਾਵੇਜ਼ਾਂ ਤੋਂ ਹੋਇਆ ਖੁਲਾਸਾ

Govt sanctions 4000 crore for women safety

ਦੇਸ਼ ਵਿਚ ਮਹਿਲਾ ਸੁਰੱਖਿਆ ਨਾਲ ਜੁੜੀਆਂ ਯੋਜਨਾਵਾਂ ਲਈ ਗ੍ਰਹਿ ਮੰਤਰੀ ਨੇ ਨਿਰਭਯਾ ਫੰਡ ਤਹਿਤ 4 ਹਜ਼ਾਰ ਕਰੋੜ ਰੁਪਏ ਦੀ ਮਦਦ ਦੇਣ ਦਾ ਫੈਸਲਾ ਕੀਤਾ ਹੈ। ਇਹਨਾਂ ਯੋਜਨਾਵਾਂ ਵਿਚ ਮਹਿਲਾ ਅਤੇ ਬੱਚਿਆਂ ਦੀ ਸੁਰੱਖਿਆ ਨਾਲ ਇਹਨਾਂ ਲਈ ਵਿਸ਼ੇਸ਼ ਪੁਲਿਸ ਇਕਾਈਆਂ ਦੀ ਸਥਾਪਨਾ ਵੀ ਸ਼ਾਮਲ ਹੈ। ਇਸ ਗੱਲ ਦਾ ਖੁਲਾਸਾ ਗ੍ਰਹਿ ਮੰਤਰਾਲੇ ਦੇ ਇਕ ਦਸਤਾਵੇਜ਼ ਤੋਂ ਹੋਇਆ ਹੈ।

ਸੇਫ ਸਿਟੀ ਪ੍ਰੋਜੈਕਟ ਲਈ 2919.55 ਕਰੋੜ ਰੁਪਏ ਸ਼ਾਮਲ ਕੀਤੇ ਗਏ ਹਨ। ਸਰਵਜਨਿਕ ਸਥਾਨਾਂ ’ਤੇ ਔਰਤਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਚਲਾਈ ਜਾਣ ਵਾਲੀ ਸੇਫ ਸਿਟੀ ਯੋਜਨਾ ਪਹਿਲਾਂ 8 ਸ਼ਹਿਰਾਂ ਵਿਚ ਸ਼ੁਰੂ ਕੀਤੀ ਜਾਵੇਗੀ। ਇਸ ਵਿਚ ਨਵੀਂ ਦਿੱਲੀ, ਕੋਲਕਾਤਾ, ਮੁੰਬਈ ਚੇਨੱਈ, ਹੈਦਰਾਬਾਦ, ਬੈਂਗਲੁਰੂ, ਅਹਿਮਦਾਬਾਦ ਅਤੇ ਲਖਨਊ ਹੋਣਗੇ।

200 ਕਰੋੜ ਕੇਂਦਰੀ ਪੀੜਤ ਮੁਆਵਜ਼ਾ ਜਾਰੀ ਕੀਤਾ ਜਾਵੇਗਾ। ਇਸ ਵਿਚ ਬਲਾਤਕਾਰ, ਤੇਜ਼ਾਬ ਹਮਲੇ ਤੋਂ ਪੀੜਤ, ਬੱਚੇ ਨਾਲ ਅਪਰਾਧ ਦੀਆਂ ਘਟਨਾਵਾਂ ਤੋਂ ਪੀੜਤਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਹ ਸਾਰੀਆਂ ਯੋਜਨਾਵਾਂ ਕੇਂਦਰ ਦੇ ਨਿਰਭਯਾ ਫੰਡ ਤਹਿਤ ਜਾਰੀ ਕੀਤੀਆਂ ਗਈਆਂ ਹਨ। ਐਕਸੀਡੈਂਟਲ ਪ੍ਰਤੀਕਿਰਿਆ ਸਹਾਇਤਾ ਪ੍ਰਣਾਲੀ ਤਹਿਤ 321.69 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

ਇਸ ਵਿਚ ਦੇਸ਼ ਵਿਚ ਇਕ ਐਮਰਜੈਂਸੀ 112 ਨੰਬਰ ਵੀ ਜਾਰੀ ਕੀਤਾ ਜਾਵੇਗਾ। ਇਹ ਯੋਜਨਾ ਦੇਸ਼ ਦੇ 20 ਰਾਜਾਂ ਵਿਚ ਸ਼ੁਰੂ ਹੋ ਚੁੱਕੀ ਹੈ।