ਬਰਤਾਨੀਆ ਦੇ ਗ੍ਰਹਿ ਮੰਤਰੀ ਨੇ ਨੀਰਵ ਨੂੰ ਭਾਰਤ ਸਪੁਰਦ ਕਰਨ ਦੀ ਅਪੀਲ ਨੂੰ ਅਦਾਲਤ 'ਚ ਭੇਜਿਆ : ਈ.ਡੀ.

ਏਜੰਸੀ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ : ਬਰਤਾਨੀਆ ਦੇ ਗ੍ਰਹਿ ਮੰਤਰੀ ਨੇ ਬੈਂਕ ਕਰਜ਼ਾ ਧੋਖਾਧੜੀ ਦੇ ਮੁਲਜ਼ਮ ਨੀਰਵ ਮੋਦੀ ਵਿਰੁਧ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਲਈ ਉਸ ਨੂੰ ਭਾਰਤ ਸਪੁਰਦ...

Nirav Modi

ਨਵੀਂ ਦਿੱਲੀ : ਬਰਤਾਨੀਆ ਦੇ ਗ੍ਰਹਿ ਮੰਤਰੀ ਨੇ ਬੈਂਕ ਕਰਜ਼ਾ ਧੋਖਾਧੜੀ ਦੇ ਮੁਲਜ਼ਮ ਨੀਰਵ ਮੋਦੀ ਵਿਰੁਧ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਲਈ ਉਸ ਨੂੰ ਭਾਰਤ ਸਪੁਰਦ ਕਰਨ ਦੀ ਭਾਰਤ ਦੀ ਅਪੀਲ ਨੂੰ ਪਿੱਛੇ ਜਿਹੇ ਇਕ ਅਦਾਲਤ 'ਚ ਭੇਜ ਦਿਤਾ ਹੈ। ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਇਹ ਜਾਣਕਾਰੀ ਦਿਤੀ। 

ਈ.ਡੀ. ਨੇ ਇਕ ਬਿਆਨ 'ਚ ਕਿਹਾ, ''ਨੀਰਵ ਮੋਦੀ ਨੂੰ ਭਾਰਤ ਦੇ ਸਪੁਰਦ ਕਰਨ ਦੀ ਅਪੀਲ ਜੁਲਾਈ, 2018 'ਚ ਬਰਤਾਨੀਆ ਭੇਜੀ ਗਈ ਸੀ। ਬਰਤਾਨੀਆ ਦੇ ਗ੍ਰਹਿ ਦਫ਼ਤਰ ਦੀ ਕੇਂਦਰੀ ਅਥਾਰਟੀ ਨੇ ਪੁਸ਼ਟੀ ਕੀਤੀ ਹੈ ਕਿ ਸਪੁਰਦਗੀ ਦੀ ਅਪੀਲ ਨੂੰ ਵੈਸਟਮਿੰਸਟਰ ਮੈਜਿਸਟ੍ਰੇਟ ਅਦਾਲਤ ਨੂੰ ਭੇਜ ਦਿਤਾ ਗਿਆ ਹੈ ਤਾਕਿ ਡਿਸਟ੍ਰਿਕਟ ਜੱਜ ਅੱਗੇ ਦੀ ਕਾਰਵਾਈ ਕਰਨ।'' ਸੂਤਰਾਂ ਮੁਤਾਬਕ ਇਹ ਕਦਮ ਨੀਰਵ ਦੀ ਸਪੁਰਦਗੀ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਅਤੇ ਉਸ ਨੂੰ ਭਾਰਤ 'ਚ ਕਾਨੂੰਨ ਦਾ ਸਾਹਮਣਾ ਕਰਨ ਲਈ ਵਾਪਸ ਲਿਆਉਣ ਨਾਲ ਜੁੜਿਆ ਹੈ। ਉਨ੍ਹਾਂ ਕਿਹਾ ਕਿ ਈ.ਡੀ. ਅਤੇ ਸੀ.ਬੀ.ਆਈ. ਦੀ ਇਕ ਸਾਂਝੀ ਟੀਮ ਬਰਤਾਨੀਆ ਜਾਵੇਗੀ ਅਤੇ ਵਕੀਲਾਂ ਨੂੰ ਭਾਰਤ ਦੇ ਹੱਕ ਅਤੇ ਨੀਰਵ ਵਿਰੁਧ ਸਬੂਤਾਂ ਤੋਂ ਜਾਣੂ ਕਰਵਾਏਗੀ। ਬੈਂਕ ਧੋਖਾਧੜੀ ਦੇ ਇਕ ਹੋਰ ਫ਼ਰਾਰ ਵਿਜੈ ਮਾਲਿਆ ਦੇ ਮਾਮਲੇ 'ਚ ਵੀ ਇਸੇ ਤਰ੍ਹਾਂ ਕੀਤਾ ਗਿਆ ਸੀ। 

ਉਧਰ ਵਿਦੇਸ਼ ਮੰਤਰਾਲ ਨੇ ਵੀ ਕਿਹਾ ਹੈ ਕਿ ਸਰਕਾਰ ਦੋ ਅਰਬ ਡਾਲਰ ਦੇ ਪੀ.ਐਨ.ਬੀ. ਧੋਖਾਧੜੀ ਮਾਮਲੇ ਦੇ ਮੁਲਜ਼ਮ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਬਰਤਾਨੀਆ ਸਪੁਰਦ ਕਰਵਾਉਣ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ। ਮੰਤਰਾਲਾ ਨੇ ਕਿਹਾ ਕਿ ਬਰਤਾਨੀਆ ਨੂੰ ਕੀਤੀ ਗਈ ਸਪੁਰਦਗੀ ਅਪੀਲ ਦਰਸਾਉਂਦੀ ਹੈ ਕਿ ਭਾਰਤ ਨੂੰ ਪਤਾ ਹੈ ਕਿ ਨੀਰਵ ਉਸ ਦੇਸ਼ 'ਚ ਹੈ। (ਪੀਟੀਆਈ)